ਜ਼ਿਲ੍ਹਾ ਹੋਸ਼ਿਆਰਪੂਰ ਦੇ ਟਾਂਡਾ ਇਲਾਕੇ ਵਿੱਚ ਪੁਲਿਸ ਨੇ ਗਊ ਤਸਕਰੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਇੱਕ ਟਰੱਕ ਵਿੱਚੋਂ 7 ਗਊਆਂ ਬਰਾਮਦ ਕੀਤੀਆਂ ਹਨ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ, ਵਾਸੀ ਜ਼ਿਲ੍ਹਾ ਲੁਧਿਆਣਾ , ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਟਰੱਕ ਰਾਹੀਂ ਗਊਆਂ ਨੂੰ ਬੇਰਹਿਮੀ ਨਾਲ ਲੱਦ ਕੇ ਲਿਜਾ ਰਿਹਾ ਸੀ। ਜਾਣਕਾਰੀ ਮੁਤਾਬਕ ਇਸ ਕਾਰਵਾਈ ਲਈ ਸੂਚਨਾ ਗਊ ਰੱਖਿਆ ਕਾਰਕੁੰਨਾਂ ਵੱਲੋਂ ਦਿੱਤੀ ਗਈ ਸੀ। ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਮੋਹਿਤ ਕੁਮਾਰ ਉਰਫ ਮਿੱਕੀ ਪੰਡਿਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਇੱਕ ਸ਼ੱਕੀ ਟਰੱਕ ਜਲੰਧਰ ਪਾਸੋਂ ਟਾਂਡਾ ਵੱਲ ਆ ਰਿਹਾ ਹੈ, ਜਿਸ ਵਿੱਚ ਗਊਆਂ ਨੂੰ ਬੁੱਚੜਖਾਨੇ ਲਈ ਲਿਜਾਇਆ ਜਾ ਰਿਹਾ ਹੈ।
ਇਸ ਸੂਚਨਾ ਦੇ ਆਧਾਰ ’ਤੇ ਟਾਂਡਾ ਪੁਲਿਸ ਦੇ ਏ.ਐਸ.ਆਈ. ਨਰੇਸ਼ ਕੁਮਾਰ ਦੀ ਟੀਮ ਨੇ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਕਰਕੇ ਟਰੱਕ ਨੂੰ ਰੋਕਿਆ। ਤਲਾਸ਼ੀ ਦੌਰਾਨ ਟਰੱਕ ਵਿੱਚੋਂ 7 ਗਊਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਲੱਦਿਆ ਗਿਆ ਸੀ। ਪੁਲਿਸ ਨੇ ਚਾਲਕ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ, ਪੰਜਾਬ ਗਊ ਹੱਤਿਆ ਮਨਾਹੀ ਐਕਟ ਅਤੇ ਜਾਨਵਰਾਂ ਨਾਲ ਬੇਰਹਿਮੀ ਰੋਕਥਾਮ ਕਾਨੂੰਨ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇ ਪੱਧਰ ’ਤੇ ਜਾਂਚ ਜਾਰੀ ਹੈ।
Cow Smuggling Case Exposed In Hoshiarpur 7 Cows Recovered From Truck Driver From Ludhiana Arrested
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)