ਵਿਸਾਖੀ ਤੋਂ ਵਾਪਸੀ ਬਣੀ ਵਿਪਤਾ: ਫਤਿਹਗੜ੍ਹ ਸਾਹਿਬ ਨੇੜੇ ਬੱਸ ਪਲਟਣ ਨਾਲ 8 ਸ਼ਰਧਾਲੂਆਂ ਦੀ ਦਰਦਨਾਕ ਮੌਤ

15/04/2026 | Public Times Bureau | Panjab

ਪੰਜਾਬ ਦੇ Fatehgarh Sahib ਜ਼ਿਲ੍ਹੇ ਵਿੱਚ ਦੇਰ ਰਾਤ ਵਾਪਰੇ ਇਕ ਭਿਆਨਕ ਸੜਕ ਹਾਦਸੇ ਨੇ ਖੁਸ਼ੀਆਂ ਨੂੰ ਸੋਗ ਵਿੱਚ ਬਦਲ ਦਿੱਤਾ। ਵਿਸਾਖੀ ਮੇਲੇ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਚੁੰਨੀ–ਮੋਰਿੰਡਾ ਮਾਰਗ ’ਤੇ ਪਿੰਡ ਹਿੰਮਤਪੁਰਾ ਨੇੜੇ ਅਚਾਨਕ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਮੈਣ ਮਾਜਰੀ ਤੋਂ ਸ਼ਰਧਾਲੂਆਂ ਨਾਲ ਭਰੀ ਬੱਸ ਵਿਸਾਖੀ ਮੌਕੇ Sri Anandpur Sahib ਵਿਖੇ ਮੱਥਾ ਟੇਕਣ ਗਈ ਸੀ। ਮੰਗਲਵਾਰ ਰਾਤ ਕਰੀਬ 10 ਵਜੇ ਵਾਪਸੀ ਦੌਰਾਨ ਇਹ ਹਾਦਸਾ ਵਾਪਰਿਆ, ਜਿਸ ਨਾਲ ਮੌਕੇ ’ਤੇ ਹੀ ਚੀਕਾਂ ਪੁਕਾਰ ਮਚ ਗਈ।
ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਵਿੱਚ ਰਣਜੀਤ ਕੌਰ, ਜਗਵਿੰਦਰ ਸਿੰਘ, ਲਖਵੀਰ ਸਿੰਘ, ਹਰਵੀਰ ਸਿੰਘ, ਪਰਦੀਪ ਕੌਰ, ਗ੍ਰੰਥੀ ਇਕਬਾਲ ਸਿੰਘ ਅਤੇ ਕੁਲਵਿੰਦਰ ਸਿੰਘ ਦੀ ਪੁਸ਼ਟੀ ਕੀਤੀ ਗਈ ਹੈ। ਹਾਦਸੇ ਤੋਂ ਬਾਅਦ ਲਾਸ਼ਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਮੋਰਚਰੀ ਰੂਮਾਂ ਵਿੱਚ ਰੱਖਵਾਇਆ ਗਿਆ ਹੈ, ਜਦਕਿ ਜ਼ਖ਼ਮੀ ਸ਼ਰਧਾਲੂਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਹਾਦਸਾ ਨਾ ਸਿਰਫ਼ ਕਈ ਪਰਿਵਾਰਾਂ ਲਈ ਅਪੂਰਣੀਯ ਨੁਕਸਾਨ ਲੈ ਕੇ ਆਇਆ ਹੈ, ਸਗੋਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Return From Baisakhi Turns Into Disaster 8 Pilgrims Tragically Die As Bus Overturns Near Fatehgarh Sahib


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App