ਦਿੱਲੀ ਦੇ ਸਾਬਕਾ ਮੁੱਖ ਮੰਤਰੀ Arvind Kejriwal ਨੇ ਬੁੱਧਵਾਰ ਨੂੰ ਇੱਕ ਨਵਾਂ ਹਲਫਨਾਮਾ ਦਾਇਰ ਕਰਦੇ ਹੋਏ ਕਾਨੂੰਨੀ ਮੋਰਚੇ ’ਤੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਹ ਹਲਫਨਾਮਾ ਉਨ੍ਹਾਂ ਨੇ ਜਸਟਿਸ Swarnkanta Sharma ਦੀ ਅਦਾਲਤ ਵਿੱਚ ਹੀ ਪੇਸ਼ ਕੀਤਾ, ਜਿਸ ਵਿੱਚ ਉਨ੍ਹਾਂ ਨੇ ਜੱਜ ਦੇ ਪਰਿਵਾਰਕ ਸੰਬੰਧਾਂ ਨੂੰ ਮਾਮਲੇ ਨਾਲ ਜੋੜਦੇ ਹੋਏ ਗੰਭੀਰ ਸਵਾਲ ਉਠਾਏ ਹਨ। ਹਲਫਨਾਮੇ ਵਿੱਚ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਜਸਟਿਸ ਸ਼ਰਮਾ ਦੇ ਦੋਵੇਂ ਬੱਚੇ Tushar Mehta ਦੇ ਅਧੀਨ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਮਾਮਲੇ ਵੀ ਉਨ੍ਹਾਂ ਵੱਲੋਂ ਹੀ ਸੌਂਪੇ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਵਿੱਚ ਨਿਰਪੱਖਤਾ ’ਤੇ ਸਵਾਲ ਖੜ੍ਹੇ ਹੁੰਦੇ ਹਨ।
ਕੇਜਰੀਵਾਲ ਨੇ ਆਪਣੇ ਹਲਫਨਾਮੇ ਵਿੱਚ ਇਹ ਵੀ ਦਰਸਾਇਆ ਕਿ ਦਿੱਲੀ ਸ਼ਰਾਬ ਮਾਮਲੇ ਵਿੱਚ ਜਾਂਚ ਕਰ ਰਹੀ Central Bureau of Investigation ਵੱਲੋਂ ਵੀ ਤੁਸ਼ਾਰ ਮਹਿਤਾ ਹੀ ਵਕੀਲ ਵਜੋਂ ਪੇਸ਼ ਹੋ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਅਜਿਹੇ ਹਾਲਾਤਾਂ ਵਿੱਚ ਜੱਜ ਸ਼ਰਮਾ ਕਿਸ ਤਰ੍ਹਾਂ ਤੁਸ਼ਾਰ ਮਹਿਤਾ ਖ਼ਿਲਾਫ਼ ਕੋਈ ਫੈਸਲਾ ਦੇ ਸਕਦੇ ਹਨ। ਤਾਜ਼ਾ ਦਸਤਾਵੇਜ਼ਾਂ ਦਾ ਹਵਾਲਾ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੇ ਰਿਕਾਰਡ ਅਨੁਸਾਰ ਜਸਟਿਸ ਸ਼ਰਮਾ ਦੇ ਬੱਚਿਆਂ ਨੂੰ ਕੇਂਦਰੀ ਸਰਕਾਰੀ ਵਕੀਲਾਂ ਦੇ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਜੱਜ ਦਾ ਪੁੱਤਰ ਸੁਪਰੀਮ ਕੋਰਟ ਵਿੱਚ ਗਰੁੱਪ ‘ਏ’ ਪੈਨਲ ਦਾ ਵਕੀਲ ਹੈ, ਜਦਕਿ ਧੀ ਗਰੁੱਪ ‘ਸੀ’ ਪੈਨਲ ਵਿੱਚ ਸ਼ਾਮਲ ਹੈ।
ਇਸ ਮਾਮਲੇ ਵਿੱਚ ਉਨ੍ਹਾਂ ਨੇ ਕਾਨੂੰਨ ਅਤੇ ਨਿਆਂ ਮੰਤਰਾਲੇ ਦੀ ਵੈੱਬਸਾਈਟ ’ਤੇ ਉਪਲਬਧ ਜਾਣਕਾਰੀ ਦਾ ਵੀ ਹਵਾਲਾ ਦਿੱਤਾ, ਜਿਸ ਅਨੁਸਾਰ ਸੁਪਰੀਮ ਕੋਰਟ ਵਿੱਚ ਮਾਮਲਿਆਂ ਦੀ ਵੰਡ ਅਟਾਰਨੀ ਜਨਰਲ ਅਤੇ ਸਾਲਿਸਿਟਰ ਜਨਰਲ ਵੱਲੋਂ ਕੀਤੀ ਜਾਂਦੀ ਹੈ ਅਤੇ ਪੈਨਲ ਦੇ ਵਕੀਲਾਂ ਨੂੰ ਕੇਸ ਸੌਂਪੇ ਜਾਂਦੇ ਹਨ।
New Controversy Over Affidavit Arvind Kejriwal Questions Judge s Family Ties
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)