ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਕੋ-ਕੋਆਰਡੀਨੇਟਰ ਡਾ. ਓਮ ਸ਼ਿਲਾਕਾਰੀ ਅਤੇ ਮੈਂਬਰ ਡਾ. ਜਤਿੰਦਰ ਸਿੰਘ ਮੱਟੂ, ਤੇਜਪਾਲ ਸਿੰਘ ਅਤੇ ਰੰਜਨ ਕੁਮਾਰ ਨੇ ਕੈਂਪਸ ਦੇ ਮਾਹੌਲ ਨੂੰ ਸੁਰੱਖਿਅਤ ਅਤੇ ਅਕਾਦਮਿਕ ਬਣਾਈ ਰੱਖਣ ਲਈ ਹੋਸਟਲਾਂ ਦੇ ਪੁਰਾਣੇ ਸਮੇਂ ਨੂੰ ਮੁੜ ਲਾਗੂ ਕਰਨ ਦੇ ਯੂਨੀਵਰਸਿਟੀ ਅਥਾਰਟੀ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ।
ਕੈਂਪਸ ਵਾਸੀਆਂ ਨੇ ਇਸ ਮੌਕੇ ਤੇ ਖੁੱਲ੍ਹ ਕੇ ਆਪਣੇ ਮਸਲਿਆਂ ਬਾਰੇ ਚਰਚਾ ਕੀਤੀ ਅਤੇ ਮੰਗ ਕੀਤੀ ਕਿ ਯੂਨੀਵਰਸਿਟੀ ਦੇ ਮਾਹੌਲ ਨੂੰ ਸੁਚੱਜਾ ਰੱਖਣ ਲਈ ਬਿਨਾਂ ਕੰਮ ਤੋਂ ਆਉਣ ਵਾਲੇ ਵਿਅਕਤੀਆਂ ਜਾਂ ਆਊਟਸਾਈਡਰਾਂ ਦੀ ਕੈਂਪਸ ਵਿੱਚ ਐਂਟਰੀ ਬੰਦ ਕੀਤੀ ਜਾਵੇ। ਵਿਦਿਆਰਥੀਆਂ ਨੇ ਪਾਰਕਿੰਗ ਲਈ ਵੀ ਸਪਸ਼ਟ ਨਿਯਮਾਂ ਦੀ ਮੰਗ ਕੀਤੀ – ਸਵੇਰੇ ਅਤੇ ਸ਼ਾਮ ਦਾ ਸਮਾਂ ਨਿਰਧਾਰਿਤ ਹੋਵੇ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਬਾਹਰੀ ਵਿਅਕਤੀਆਂ ਦੀ ਪਾਰਕਿੰਗ ਮਨਾਂ ਹੋਵੇ।
ਇਸ ਦੇ ਨਾਲ, ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਯੂਨੀਵਰਸਿਟੀ ਪਾਰਕਿੰਗ ਨੂੰ ਪੇਡ ਕਰਨ ਦੀ ਵੀ ਸਿਫਾਰਿਸ਼ ਕੀਤੀ ਤਾਂ ਜੋ ਕੈਂਪਸ ਵਿੱਚ ਵਿਦਿਆਰਥੀਆਂ ਅਤੇ ਕੈਂਪਸ ਵਾਸੀਆਂ ਲਈ ਸੁਵਿਧਾ ਅਤੇ ਸੁਰੱਖਿਆ ਸੁਨਿਸ਼ਚਿਤ ਰਹੇ।
Campus Residents Meet With Vice Chancellor For Security And Parking At The University
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)