ਫੈਕਟਰੀਆਂ ਤੋਂ ਨਿਕਲਣ ਵਾਲੇ ਕੈਮੀਕਲ ਨੇ ਘੱਗਰ ਦੇ ਪਾਣੀ ਨੂੰ ਕੀਤਾ ਦੂਸ਼ਿਤ, ਕੈਂਸਰ ਤੇ ਕਾਲਾ ਪੀਲੀਆ ਦਾ ਵਧਣ ਦਾ ਖਤਰਾ

22/02/2026 | Public Times Bureau | Panjab

ਘੱਗਰ ਵਿੱਚ ਆ ਰਹੇ ਜ਼ਹਿਰੀਲੇ ਪਾਣੀ ਕਾਰਨ ਇਲਾਕੇ ਦੇ ਲੋਕ ਪਰੇਸ਼ਾਨ ਹਨ। ਪਾਣੀ ਵਿੱਚੋਂ ਆ ਰਹੀ ਬਦਬੂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ ਅਤੇ ਸੈਂਕੜੇ ਜੀਵ-ਜੰਤੂ ਰੋਜ਼ਾਨਾ ਮਰ ਰਹੇ ਹਨ। ਪਹਿਲਾਂ ਪੰਜਾਬੀ ਜਾਗਰਣ ਵੱਲੋਂ ਘੱਗਰ ਵਿੱਚ ਫੈਕਟਰੀਆਂ ਦੇ ਪਾਣੀ ਦੀ ਖ਼ਬਰ ਪ੍ਰਕਾਸ਼ਤ ਕੀਤੀ ਗਈ ਸੀ, ਪਰ ਸਬੰਧਤ ਮਹਿਕਮੇ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।
ਜਾਂਚ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਫੈਕਟਰੀਆਂ ਤੋਂ ਨਿਕਲਣ ਵਾਲੇ ਕੈਮੀਕਲ ਨਾਲ ਘੱਗਰ ਦਾ ਪਾਣੀ ਇੰਨਾ ਦੂਸ਼ਿਤ ਹੋ ਗਿਆ ਹੈ ਕਿ ਧਰਤੀ ਹੇਠਲਾ ਪਾਣੀ ਵੀ ਪ੍ਰਭਾਵਿਤ ਹੋ ਰਿਹਾ ਹੈ। ਘੱਗਰ ਕਿਨਾਰੇ ਵਸਦੇ ਲੋਕਾਂ ਵਿੱਚ ਘਾਤਕ ਬਿਮਾਰੀਆਂ, ਜਿਵੇਂ ਕਿ ਕੈਂਸਰ ਅਤੇ ਕਾਲਾ ਪੀਲੀਆ ਤੇਜ਼ੀ ਨਾਲ ਫੈਲ ਰਹੀਆਂ ਹਨ।
ਇਲਾਕੇ ਦੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਲੋਕਾਂ ਨੇ ਕਈ ਵਾਰ ਸਰਕਾਰ ਤੇ ਪ੍ਰਸ਼ਾਸਨ ਨੂੰ ਸੁਚੇਤ ਕੀਤਾ, ਪਰ ਉਨ੍ਹਾਂ ਦੀਆਂ ਅਪੀਲਾਂ ਤੇ ਧਿਆਨ ਨਹੀਂ ਦਿੱਤਾ ਗਿਆ। ਜਾਗਰੂਕ ਨਾਗਰਿਕਾਂ ਨੇ ਮੰਗ ਕੀਤੀ ਹੈ ਕਿ ਇਸ ਪਾਸੇ ਤੁਰੰਤ ਅਤੇ ਠੋਸ ਕਦਮ ਉਠਾਏ ਜਾਣ।
ਇਸ ਸਬੰਧੀ, ਜਦ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਸੰਪਰਕ ਨਹੀਂ ਹੋ ਸਕਿਆ। ਲੋਕ ਖ਼ਤਰਨਾਕ ਪਾਣੀ ਅਤੇ ਫੈਕਟਰੀਆਂ ਦੀ ਲਾਪਰਵਾਹੀ ਤੋਂ ਗਹਿਰੇ ਚਿੰਤਿਤ ਹਨ।

Chemicals Released From Factories Have Contaminated The Water Of Ghaggar Increasing The Risk Of Cancer And Jaundice


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App