ਝੂੰਸੀ ਵਿੱਚ ਸਵਾਮੀ ਅਵਿਮੁਕਤੇਸ਼ਵਰਾਨੰਦ, ਉਨ੍ਹਾਂ ਦੇ ਚੇਲੇ ਮੁਕੁੰਦਾਨੰਦ ਸਮੇਤ ਚਾਰ ਹੋਰ ਵਿਅਕਤੀਆਂ ਖਿਲਾਫ ਨਾਬਾਲਗ ਬੱਚਿਆਂ ਨਾਲ ਬਦਫੈਲੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਝੂੰਸੀ ਪੁਲਿਸ ਨੇ ਅਦਾਲਤ ਦੇ ਹੁਕਮਾਂ ਅਨੁਸਾਰ ਐਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਦਾਲਤ ਨੇ ਪੁਲਿਸ ਨੂੰ ਨਿਰਪੱਖ, ਸੁਤੰਤਰ ਅਤੇ ਤੇਜ਼ੀ ਨਾਲ ਜਾਂਚ ਕਰਨ ਦਾ ਹੁਕਮ ਦਿੱਤਾ ਹੈ। ਇਸ ਦੌਰਾਨ ਪੀੜਤ ਬੱਚਿਆਂ ਦੀ ਪਛਾਣ ਅਤੇ ਮਰਿਆਦਾ ਦੀ ਰੱਖਿਆ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕਰਨ ਨੂੰ ਵੀ ਜ਼ਰੂਰੀ ਕਰ ਦਿੱਤਾ ਗਿਆ।
ਪਿਛਲੇ ਮਹੀਨੇ ਸ਼ਾਕੁੰਭਰੀ ਪੀਠਾਧੀਸ਼ਵਰ ਆਸ਼ੂਤੋਸ਼ ਬ੍ਰਹਮਚਾਰੀ ਨੇ ਅਦਾਲਤ ਵਿੱਚ ਦਰਖ਼ਾਸਤ ਦਿੱਤੀ ਸੀ ਕਿ ਮਾਘ ਮੇਲੇ ਦੌਰਾਨ ਸਵਾਮੀ ਅਵਿਮੁਕਤੇਸ਼ਵਰਾਨੰਦ ਅਤੇ ਉਨ੍ਹਾਂ ਦੇ ਚੇਲੇ ਨਾਬਾਲਗ ਲੜਕਿਆਂ ਨਾਲ ਗਲਤ ਕੰਮ ਕਰਦੇ ਰਹੇ। ਅਦਾਲਤ ਨੇ ਪੁਲਿਸ ਕਮਿਸ਼ਨਰ ਤੋਂ ਮਾਮਲੇ ਦੀ ਜਾਂਚ ਅਤੇ ਰਿਪੋਰਟ ਮੰਗੀ ਸੀ।
ਐਫਆਈਆਰ ਅਨੁਸਾਰ, ਮਾਘ ਮੇਲੇ ਦੇ ਕੇਂਪ ਅਤੇ ਉਸ ਦੇ ਬਾਹਰ ਖੜ੍ਹੀ ਗੱਡੀ ਵਿੱਚ ਵੀ ਇਹ ਗਲਤ ਕੰਮ ਕੀਤੇ ਗਏ। ਸਵਾਮੀ ਦੇ ਚੇਲੇ ਲੜਕਿਆਂ ‘ਤੇ ਧਾਰਮਿਕ ਆਸਥਾ ਦੀ ਆੜ ਵਿੱਚ ਦਬਾਅ ਬਣਾਉਂਦੇ ਸਨ।
ਪੁਲਿਸ ਮੁਖੀ ਮਹੇਸ਼ ਮਿਸ਼ਰਾ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਤੱਥਾਂ ਅਤੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
Case Registered Against Swami Avimukteswarananda And Disciple For Molesting Minor Children Police Investigation Initiated
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)