ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਰੁਕਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋਣ ਦੇ ਮਾਮਲੇ ‘ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਡਾਕਟਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਸਸਪੈਂਡ ਹੋਏ ਡਾਕਟਰਾਂ ਵਿੱਚ ਐਸਐਮਓ ਡਾ. ਸੁਰਜੀਤ ਸਿੰਘ, ਐਮਐਸ ਡਾ. ਰਾਜ ਕੁਮਾਰ ਅਤੇ ਇੱਕ ਹੋਰ ਸਟਾਫ਼ ਮੈਂਬਰ ਸ਼ਾਮਲ ਹਨ।
ਸਿਹਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਦੀ ਗੰਭੀਰ ਲਾਪਰਵਾਹੀ ਸਾਹਮਣੇ ਆਈ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜਾਂਚ ‘ਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਘਟਨਾ ਸਬੰਧੀ ਜਾਣਕਾਰੀ ਮੁਤਾਬਕ, ਜਦੋਂ ਜਲੰਧਰ ਸਿਵਲ ਹਸਪਤਾਲ ਦੇ ਟਰੌਮਾ ਸੈਂਟਰ ਵਿੱਚ ਆਕਸੀਜਨ ਪਲਾਂਟ ‘ਚ ਤਕਨੀਕੀ ਖਰਾਬੀ ਆਈ, ਤਾਂ ਵੈਂਟੀਲੇਟਰ ‘ਤੇ ਰਹਿੰਦੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਮਰੀਜ਼ਾਂ ਵਿੱਚ ਇੱਕ ਸੱਪ ਦੇ ਡੰਗਣ ਨਾਲ, ਦੂਜਾ ਨਸ਼ੇ ਦੀ ਹਾਲਤ ‘ਚ ਅਤੇ ਤੀਜਾ ਟੀਬੀ ਦਾ ਇਲਾਜ ਲੈ ਰਿਹਾ ਸੀ।
ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਆਕਸੀਜਨ ਸਪਲਾਈ ‘ਚ ਸਿਰਫ਼ ਥੋੜ੍ਹੀ ਜਿਹੀ ਰੁਕਾਵਟ ਆਈ ਸੀ ਅਤੇ ਬੈਕਅੱਪ ਸਿਲੰਡਰ ਤੁਰੰਤ ਚਾਲੂ ਕਰ ਦਿੱਤੇ ਗਏ, ਪਰ ਮਾਮਲਾ ਗੰਭੀਰ ਹੋਣ ਕਾਰਨ 9 ਮੈਂਬਰੀ ਜਾਂਚ ਕਮੇਟੀ ਤਾਇਨਾਤ ਕੀਤੀ ਗਈ ਹੈ ਜੋ ਦੋ ਦਿਨਾਂ ‘ਚ ਰਿਪੋਰਟ ਪੇਸ਼ ਕਰੇਗੀ। ਐਸਐਮਓ ਵਿਨੈ ਆਨੰਦ ਨੇ ਕਿਹਾ ਕਿ ਆਕਸੀਜਨ ਦੇ ਦਬਾਅ ਵਿੱਚ ਆਈ ਘਾਟ ਤਕਨੀਕੀ ਖਰਾਬੀ ਕਾਰਨ ਹੋਈ ਸੀ, ਜਿਸਦੇ ਕਾਰਨ ਇਹ ਸਭ ਵਾਪਰਿਆ।
In The Case Of Oxygen Supply Being Stopped Dr Balbir Singh Took Major Action And Suspended Three Doctors
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)