ਸ੍ਰੀ ਹਰਿਮੰਦਰ ਸਾਹਿਬ ਦੀ ਸਰਾਂ 'ਚੋਂ ਬੱਚਾ ਚੋਰੀ, CCTV 'ਚ ਕੈਦ ਹੋਈ ਮੁਲਜ਼ਮ ਔਰਤ ਆਈ ਕਾਬੂ

28/06/2025 | Public Times Bureau | Panjab

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸੰਬੰਧਿਤ ਸ੍ਰੀ ਗੁਰੂ ਰਾਮਦਾਸ ਸਰਾਂ ਸਵੇਰੇ 10 ਵਜੇ ਦੇ ਕਰੀਬ ਇਕ ਔਰਤ ਛੋਟੀ ਬੱਚੀ ਨੂੰ ਚੁੱਕ ਕੇ ਲੈ ਗਈ ਹੈ। ਬੱਚਾ ਚੁੱਕਣ ਤੋਂ ਬਾਅਦ ਇਹ ਔਰਤ ਅੰਮ੍ਰਿਤਸਰ ਦੇ ਬੱਸ ਸਟੈਂਡ ਤਕ ਟਰੇਸ ਕੀਤੀ ਗਈ, ਉਸ ਤੋਂ ਬਾਅਦ ਇਸ ਦੀ ਅਗਲੀ ਲੋਕੇਸ਼ਨ ਲਈ ਪੁਲਿਸ ਪ੍ਰਸ਼ਾਸਨ ਲਗਾਤਾਰ ਯਤਨ ਕਰ ਰਿਹਾ ਹੈ ਕਿ ਇਸ ਨੂੰ ਗ੍ਰਿਫਤਾਰ ਕਰ ਕੇ ਬੱਚਾ ਵਾਰਸਾਂ ਹਵਾਲੇ ਕੀਤਾ ਜਾ ਸਕੇ।

ਬੱਚੀ ਮੁਸਕਾਨ ਦੀ ਮਾਤਾ ਸ਼ੁਸ਼ਮਾ ਦੇਵੀ ਨੇ ਦੱਸਿਆ ਕਿ ਉਹ ਪੁਰਾਣੀ ਦਿੱਲੀ ਦੀ ਰਹਿਣ ਵਾਲੀ ਹੈ ਤੇ 5 ਦਿਨ ਤੋਂ ਅੰਮ੍ਰਿਤਸਰ ਵਿਖੇ ਆਈ ਸੀ। ਸਵੇਰੇ 10 ਵਜੇ ਦੇ ਕਰੀਬ ਉਸ ਦੀ ਬੱਚੀ ਮੁਸਕਾਨ ਨਹੀਂ ਮਿਲੀ ਜਿਸ ਦੀ ਭਾਲ ਕਰਨ 'ਤੇ ਪ੍ਰਬੰਧਕਾਂ ਤੇ ਸੀਸੀਟੀਵੀ ਦੀ ਮਦਦ ਨਾਲ ਬੱਚੀ ਨੂੰ ਚੁੱਕਣ ਵਾਲੀ ਔਰਤ ਦੀ ਵੀਡੀਓ ਲੱਭ ਲਈ ਹੈ।ਉਸ ਨੂੰ ਆਸ ਹੈ ਕਿ ਪੁਲਿਸ ਜਲਦ ਹੀ ਉਸ ਦੀ ਬੇਟੀ ਨੂੰ ਲੱਭ ਕੇ ਉਸ ਦੇ ਹਵਾਲੇ ਕਰ ਦੇਵੇਗੀ।

ਬੱਚਾ ਚੋਰੀ ਕਰਨ ਵਾਲੀ ਔਰਤ ਅੰਮ੍ਰਿਤਸਰ ਬੱਸ ਸਟੈਡ ਤੋਂ ਰਵਾਨਾ ਹੋਈ ਤਾਂ ਸੀਸੀਟੀਵੀ ਦੇ ਮੱਦਦ ਦੇ ਨਾਲ ਉਸ ਬੱਸ ਦੇ ਡਰਾਈਵਰ ਕੰਡਕਟਰ ਨਾਲ ਪੁਲਿਸ ਨੇ ਸੰਪਰਕ ਕੀਤਾ ਅਤੇ ਇਸ ਔਰਤ ਸਬੰਧੀ ਜਾਣਕਾਰੀ ਵਟਸਐਪ ਰਾਹੀਂ ਭੇਜੀ l ਕੰਡਕਟਰ ਅਤੇ ਡਰਾਈਵਰ ਨੇ ਮੁਸ਼ਤੈਦੀ ਦੇ ਨਾਲ ਇਸ ਔਰਤ ਨੂੰ ਉਥੇ ਕਾਬੂ ਕੀਤਾ ਅਤੇ ਪੁਲਿਸ ਦੇ ਮੁਤਾਬਕ ਜੈਤੋ ਥਾਣੇ ਵਿੱਚ ਔਰਤ ਨੂੰ ਫੜਾ ਦਿੱਤਾ | ਰੋਡਵੇਜ਼ ਦੀ ਇਹ ਬਸ ਅੰਮ੍ਰਿਤਸਰ ਤੋਂ ਬਠਿੰਡਾ ਲਈ ਰਵਾਨਾ ਹੋਈ ਸੀ।

Child Stolen From Sri Harmandir Sahib s Inn Accused Woman Caught On Cctv Arrested


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App