ਬਟਾਲਾ ਦੇ ਫੋਕਲ ਪੁਆਇੰਟ ਸਥਿਤ ਰਿੰਪਲ ਗਰੁੱਪ ਦੇ ਠੇਕੇ ਦੀ ਇੱਕ ਨਵੀਂ ਬਰਾਂਚ ਦੇ ਗੇਟ ਦੇ ਅੱਗੇ ਅਨ ਚੱਲਿਆ ਗ੍ਰਨੇਡ ਮਿਲਿਆ ਹੈ। ਹਾਲਾਂਕਿ ਠੇਕੇ 'ਤੇ ਗ੍ਰਨੇਡ ਸੁੱਟਣ ਦੀ ਜ਼ਿੰਮੇਵਾਰੀ ਇੱਕ ਪੋਸਟ ਰਾਹੀਂ ਮਨੂੰ ਅਗਵਾਣ ਅਤੇ ਗੋਪੀ ਨਵਾਂ ਸ਼ਹਿਰੀਆਂ ਵੱਲੋਂ ਲਈ ਗਈ ਹੈ। ਇਸ ਦੀ ਸੂਚਨਾ ਸ਼ਨਿਚਰਵਾਰ ਦੀ ਸਵੇਰ ਨੂੰ ਕਰੀਬ 6 ਵਜੇ ਮਿਲੀ ਜਦ ਮਨੂ ਅਗਵਾਣ ਅਤੇ ਗੋਪੀ ਨਵਾਂ ਸ਼ਹਿਰੀਆਂ ਵੱਲੋਂ ਪਾਈ ਪੋਸਟ ਵਾਇਰਲ ਹੋਈ ਅਤੇ ਉਸ ਤੋਂ ਬਾਅਦ ਖੁਫੀਆ ਏਜੰਸੀਆਂ ਅਤੇ ਪੁਲਿਸ ਸਤਰਕ ਹੋ ਗਈ ਤੇ ਆਸ-ਪਾਸ ਦੇ ਠੇਕਿਆਂ 'ਤੇ ਗ੍ਰਨੇਡ ਹਮਲੇ ਦੀ ਸੱਚਾਈ ਨੂੰ ਜਾਣਨ ਲਈ ਸਤਰਕ ਹੋ ਗਈਆਂ। ਗ੍ਰਨੇਡ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਆ ਤੇ ਹੋਰ ਟੀਮਾਂ ਮੌਕੇ ਤੇ ਪੁੱਜ ਗਈਆਂ ਹਨ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਫੋਕਲ ਪੁਆਇੰਟ ਸਥਿਤ ਵੱਡੀਆਂ ਫੈਕਟਰੀਆਂ ਅਤੇ ਹੋਰ ਕਾਰੋਬਾਰੀ ਅਦਾਰੇ ਹੋਣ ਕਾਰਨ ਮਜ਼ਦੂਰ ਅਤੇ ਹੋਰ ਲੋਕ ਵੱਡੀ ਗਿਣਤੀ 'ਚ ਕੰਮ ਕਰਦੇ ਹਨ। ਗ੍ਰਨੇਡ ਦੀ ਸੂਚਨਾ ਮਿਲਦੇ ਸੀ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ।
ਬਟਾਲਾ ਦੇ ਫੋਕਲ ਪੁਆਇੰਟ ਸਥਿਤ ਇੱਕ ਠੇਕੇ 'ਤੇ ਜੋ ਬੰਬ ਪਾਇਆ ਗਿਆ ਹੈ ਉਹ ਡੰਮੀ ਬੰਬ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਬੰਬ ਨਕਾਰਾ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਉਨਾਂ ਨੇ ਪੂਰਾ ਇਹਿਤਿਆਤ ਵਰਤਦਿਆਂ ਬੰਬ ਨੁਮਾ ਵਸਤੂ ਨੂੰ ਕਬਜ਼ੇ 'ਚ ਲੈ ਲਿਆ ਤੇ ਜੋ ਡੰਮੀ ਬੰਬ ਵਜੋਂ ਪਾਇਆ ਗਿਆ ਹੈ । ਡੀਐਸਪੀ ਨੇ ਦੱਸਿਆ ਕਿ ਸੀਸੀਟੀਵੀ 'ਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਵਸਤੂ ਸੁੱਟਦੇ ਦੇਖੇ ਗਏ ਹਨ, ਪਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਇਰਲ ਜ਼ਿੰਮੇਵਾਰੀ ਵਾਲੀ ਪੋਸਟ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਕਿ ਇਹ ਕਿਸ ਨੇ ਵਾਇਰਲ ਕੀਤੀ।
Grenade Attack On A Contractor In Batala Manu Agwan And Gopi Nawanshahria Took Responsibility By Posting
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)