ਲੁਧਿਆਣਾ ਦੇ ਹੰਬੜਾ ਰੋਡ ਤੇ ਪੈਂਦੇ ਸ੍ਰੀ ਗੋਬਿੰਦ ਗੋਧਾਮ ਦੇ ਲਾਗੇ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਹਾਦਸਾ ਵਾਪਰ ਗਿਆ l ਇਸ ਭਿਆਨਕ ਹਾਦਸੇ ਦੇ ਦੌਰਾਨ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਇੱਕ ਦਰਜਨ ਦੇ ਲੋਕ ਜ਼ਖਮੀ ਹੋ ਗਏ l ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਬਿੰਦ ਗੋਧਾਮ ਦੇ ਕੋਲ ਪੈਂਦੇ ਦੁਵਾਰਕਾ ਇਨਕਲੇਵ ਵਿੱਚ ਹਰ ਸਾਲ ਵਾਂਗ ਇਸ ਵਰ੍ਹੇ ਵੀ ਜਾਗਰਨ ਕਰਵਾਇਆ ਜਾ ਰਿਹਾ ਸੀ l ਇਸੇ ਦੌਰਾਨ ਸਟੇਜ ਡਿੱਗ ਪਈ ਅਤੇ ਪੰਡਾਲ ਦੇ ਹੇਠਾਂ ਆਉਣ ਕਾਰਨ ਦੋ ਔਰਤਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ l ਸੂਤਰਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਦੇ ਦੌਰਾਨ ਇੱਕ ਦਰਜਨ ਦੇ ਕਰੀਬ ਵਿਅਕਤੀ ਫੱਟੜ ਵੀ ਹੋਏ ਹਨ l ਜ਼ਖਮੀਆਂ ਵਿੱਚ ਜਿਆਦਾਤਰ ਬੱਚੇ ਹਨ l ਸੂਤਰਾਂ ਦੇ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸ਼ਨਿਚਰਵਾਰ ਦੇਰ ਰਾਤ ਹਨੇਰੀ ਚੱਲਣ ਲੱਗ ਪਈl ਮੌਕੇ ਤੇ ਪਹੁੰਚੀ ਲੁਧਿਆਣਾ ਪੁਲਿਸ ਨੇ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
A Major Accident Occurred Due To Storm In Ludhiana 2 Women Died Due To Collapse Of Pandal During Jagarat
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)