ਫ਼ਰਜ਼ੀ ਪੁਲਿਸ ਅਧਿਕਾਰੀ ਬਣ ਕੇ ਸ੍ਰੀਨਗਰ ’ਚ ਘੁੰਮ ਰਹੇ ਪੰਜਾਬ ਦੇ ਦੋ ਨੌਜਵਾਨ ਗ੍ਰਿਫ਼ਤਾਰ, ਦੋਵਾਂ ਤੋਂ ਪੁੱਛਗਿੱਛ ਜਾਰੀ

09/08/2024 | Public Times Bureau | panjab

ਸ੍ਰੀਨਗਰ ’ਚ ਫ਼ਰਜ਼ੀ ਪੁਲਿਸ ਅਧਿਕਾਰੀ ਬਣ ਕੇ ਘੁੰਮ ਰਹੇ ਪੰਜਾਬ ਦੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਕੁਝ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।ਬੁੱਧਵਾਰ ਦੇਰ ਰਾਤ ਡਲ ਝੀਲ ਕਿਨਾਰੇ ਸਥਿਤ ਨਹਿਰੂ ਪਾਰਕ ਨੇੜੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਦੋ ਨੌਜਵਾਨਾਂ ਦੀਆਂ ਸਰਗਰਮੀਆਂ ਸ਼ੱਕੀ ਲੱਗੀਆਂ। ਦੋਵੇਂ ਪੁਲਿਸ ਦੀ ਵਰਦੀ ’ਚ ਸਨ। ਸ਼ੱਕ ਹੋਣ ’ਤੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੋਵਾਂ ਤੋਂ ਪੁੱਛਗਿੱਛ ਕੀਤੀ। ਦੋਵਾਂ ਨੇ ਪਹਿਲਾਂ ਖ਼ੁਦ ਨੂੰ ਪੁਲਿਸ ਅਧਿਕਾਰੀ ਦੱਸਿਆ ਪਰ ਜਦੋਂ ਉਨ੍ਹਾਂ ਤੋਂ ਪਛਾਣ ਪੱਤਰ ਤੇ ਬਾਕੀ ਦਸਤਾਵੇਜ਼ ਮੰਗੇ ਗਏ ਤਾਂ ਉਹ ਉਲਟੇ-ਸਿੱਧੇ ਬਿਆਨ ਦੇਣ ਲੱਗੇ। ਪੁਲਿਸ ਨੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਪੰਜਾਬ ਦੇ ਨਿਵਾਸੀ ਹਨ। ਉਹ ਇੱਥੇ ਫ਼ਰਜ਼ੀ ਪੁਲਿਸ ਅਧਿਕਾਰੀ ਬਣ ਕੇ ਆਏ ਸਨ। ਨਹਿਰੂ ਪਾਰਕ ਥਾਣੇ ਦੇ ਇੰਚਾਰਜ ਸ਼ਾਹ ਮੁਖਤਾਰ ਨੇ ਫ਼ਿਲਹਾਲ ਦੋਵਾਂ ਦੇ ਨਾਂ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਇੱਥੇ ਆਉਣ ਦਾ ਉਨ੍ਹਾਂ ਦਾ ਕੀ ਮਕਸਦ ਸੀ। ਜਾਂਚ ਦੌਰਾਨ ਕੁਝ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਫ਼ਰਜ਼ੀ ਪੁਲਿਸ ਅਧਿਕਾਰੀ ਬਣ ਕੇ ਘੁੰਮ ਰਹੇ ਪੰਜਾਬ ਦੇ ਦੋਵੇਂ ਨੌਜਵਾਨ ਜਿੱਥੋਂ ਫੜੇ ਗਏ, ਉੱਥੋਂ ਕੁਝ ਹੀ ਦੂਰੀ ’ਤੇ ਇੰਟਰਨੈਸ਼ਨਲ ਕਨਵੈਨਸ਼ਨ ਕੰਪਲੈਕਸ ਹੈ ਜਿੱਥੇ ਸੂਬੇ ’ਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਤਿਆਰੀ ਦੇ ਸਿਲਸਿਲੇ ’ਚ ਵੀਰਵਾਰ ਨੂੰ ਹੀ ਕਮਿਸ਼ਨ ਦੀ ਉੱਚ ਪੱਧਰੀ ਬੈਠਕ ਸੀ।


Two Youths From Punjab Who Were Roaming In Srinagar As Fake Police Officers Were Arrested Interrogation Of Both Of Them Is Going On


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App