ਚਰਚ ਜਾਇਦਾਦ ਵਿਵਾਦ ਨੇ ਧਾਰਿਆ ਤੀਖਾ ਰੂਪ, ਗਾਂਧੀ ਚੌਂਕ ਵਿੱਚ ਧਰਨਾ, ਪ੍ਰਸ਼ਾਸਨ ਤੋਂ ਤੁਰੰਤ ਹੱਲ ਦੀ ਮੰਗ

25/06/2026 | Public Times Bureau | Panjab

ਚਰਚ ਦੀ ਜਾਇਦਾਦ ਨਾਲ ਜੁੜੇ ਵਿਵਾਦ ਨੇ ਅੱਜ ਉਸ ਵੇਲੇ ਤੀਖਾ ਰੂਪ ਧਾਰ ਲਿਆ ਜਦੋਂ ਚਰਚ ਆਫ ਮਾਊਟ ਸਿਯੋਨ ਹੈਡ ਕੁਆਟਰ ਝਬਾਲ ਨਾਲ ਸੰਬੰਧਿਤ ਅਹੁਦੇਦਾਰਾਂ ਅਤੇ ਮਸੀਹ ਭਲਾਈ ਬੋਰਡ ਦੇ ਨੁਮਾਇੰਦਿਆਂ ਵੱਲੋਂ ਬਟਾਲਾ ਦੇ ਗਾਂਧੀ ਚੌਂਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਚਰਚ ਦੀ ਸ਼ਾਖਾ ਵਿੱਚ ਰਹਿ ਰਹੇ ਇੱਕ ਪਾਸਟਰ ਉੱਤੇ ਜਗ੍ਹਾ ਖਾਲੀ ਨਾ ਕਰਨ ਦੇ ਦੋਸ਼ ਲਗਾਉਂਦਿਆਂ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ।

ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਮਹਿਮੂਦਾਬਾਦ ਸਥਿਤ ਚਰਚ ਸ਼ਾਖਾ ਵਿੱਚ ਸੰਬੰਧਿਤ ਪਾਸਟਰ ਵੱਲੋਂ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਨ, ਪਰ ਹੁਣ ਚਰਚ ਪ੍ਰਬੰਧਕਾਂ ਦੇ ਅਨੁਸਾਰ ਨਿਰਧਾਰਤ ਜਗ੍ਹਾ ਨੂੰ ਖਾਲੀ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਮਾਮਲਾ ਸਿਰਫ਼ ਪ੍ਰਬੰਧਕੀ ਨਹੀਂ, ਸਗੋਂ ਸੰਸਥਾ ਦੀ ਅਧਿਕਾਰਕ ਸੰਪਤੀ ਨਾਲ ਜੁੜਿਆ ਹੋਇਆ ਹੈ, ਜਿਸਦਾ ਨਿਪਟਾਰਾ ਜ਼ਰੂਰੀ ਹੈ। ਧਰਨੇ ਦੀ ਅਗਵਾਈ ਮਸੀਹ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਡੈਨੀਅਲ ਮਸੀਹ ਅਤੇ ਅੰਮ੍ਰਿਤਸਰ ਇਕਾਈ ਦੇ ਚੇਅਰਮੈਨ ਲਖਬੀਰ ਸਿੰਘ ਨੇ ਕੀਤੀ। ਇਸ ਮੌਕੇ ਮਿਥਨ ਸਹੋਤਾ ਅਤੇ ਪ੍ਰੇਮ ਸੋਹਲ ਸਮੇਤ ਹੋਰ ਅਹੁਦੇਦਾਰ ਵੀ ਮੌਜੂਦ ਰਹੇ। ਪ੍ਰਦਰਸ਼ਨਕਾਰੀ ਧਿਰ ਨੇ ਉਪ ਮੰਡਲ ਮੈਜਿਸਟਰੇਟ ਅਤੇ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਤੁਰੰਤ ਹੱਲ ਦੀ ਮੰਗ ਉਠਾਈ।

ਦੂਜੇ ਪਾਸੇ, ਪਾਸਟਰ ਪ੍ਰੇਮ ਮਸੀਹ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਪਿਛਲੇ ਵੀਹ ਸਾਲਾਂ ਤੋਂ ਇਸ ਸਥਾਨ ਨਾਲ ਜੁੜੇ ਹੋਏ ਹਨ ਅਤੇ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਾਨੂੰਨੀ ਪ੍ਰਕਿਰਿਆ ਦਾ ਪੂਰਾ ਸਤਿਕਾਰ ਕਰਦੇ ਹਨ ਅਤੇ ਅਦਾਲਤ ਦੇ ਫ਼ੈਸਲੇ ਅਨੁਸਾਰ ਹੀ ਅਗਲਾ ਕਦਮ ਚੁੱਕਿਆ ਜਾਵੇਗਾ। ਫਿਲਹਾਲ ਦੋਵੇਂ ਧਿਰਾਂ ਆਪਣੇ-ਆਪਣੇ ਰੁਖ਼ ’ਤੇ ਕਾਇਮ ਹਨ ਅਤੇ ਮਾਮਲੇ ਦਾ ਹੱਲ ਕਾਨੂੰਨੀ ਪ੍ਰਕਿਰਿਆ ਅਤੇ ਪ੍ਰਸ਼ਾਸਨਿਕ ਕਾਰਵਾਈ ’ਤੇ ਨਿਰਭਰ ਕਰਦਾ ਨਜ਼ਰ ਆ ਰਿਹਾ ਹੈ।

Church Property Dispute Takes A Sharp Turn Protest In Gandhi Chowk Demand For Immediate Solution From Administration


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App