23ਵਾਂ ਉਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਜੂਨੀਅਰ ਹਾਕੀ ਟੂਰਨਾਮੈਂਟ ਸਾਈ ਕੁਰੂਕਸ਼ੇਤਰ ਨੇ ਜਿੱਤਿਆ

18/12/2023 | Public Times Bureau | Panjab

ਸਾਈ ਕੁਰੂਕਸ਼ੇਤਰ ਨੇ ਰਾਊਂਡ ਗਲਾਸ ਹਾਕੀ ਅਕੈਡਮੀ ਨੂੰ 3-0 ਗੋਲਾਂ ਨਾਲ ਹਰਾ ਕੇ 23ਵੇਂ ਉਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਜੂਨੀਅਰ ਹਾਕੀ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਪੀਏਪੀ ਹਾਕੀ ਸਟੇਡੀਅਮ ਵਿਖੇ ਸੰਪੰਨ ਹੋਏ ਟੂਰਨਾਮੈਂਟ ਦੌਰਾਨ ਮਾਲਵਾ ਹਾਕੀ ਅਕੈਡਮੀ ਨੇ ਛੇਹਰਟਾ ਅਕੈਡਮੀ ਨੂੰ 3-2 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਉਲੰਪੀਅਨ ਗੁਰਮੇਲ ਸਿੰਘ ਵੱਲੋਂ ਕੀਤੀ ਗਈ ਜਦਕਿ ਉਲੰਪੀਅਨ ਬਲਜੀਤ ਸਿੰਘ ਢਿੱਲੋਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਜੇਤੂ ਟੀਮ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਅਤੇ ਜੇਤੂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਟਰਾਫੀ ਅਮਰਿੰਦਰਜੀਤ ਸਿੰਘ ਸਿੱਧੂ ਵੱਲੋਂ ਆਪਣੇ ਪਿਤਾ ਹੁਕਮ ਸਿੰਘ ਸਿੱਧੂ ਦੀ ਯਾਦ ’ਚ ਅਤੇ ਉਪ ਜੇਤੂ ਟੀਮ ਦੀ ਟਰਾਫੀ ਆਪਣੀ ਮਾਤਾ ਮਨਜੀਤ ਕੌਰ ਸਿੱਧੂ ਦੀ ਯਾਦ ’ਚ ਦਿੱਤੀ ਗਈ।

ਇਕ ਲੱਖ ਰੁਪਏ ਦਾ ਨਕਦ ਇਨਾਮ ਉਧਮ ਸਿੰਘ ਹੁੰਦਲ, ਸਾਹਿਬ ਸਿੰਘ ਹੁੰਦਲ, ਬਲਰਾਜ ਸਿੰਘ ਹੁੰਦਲ, ਗਰਜੀਤ ਸਿੰਘ ਹੁੰਦਲ (ਹੁੰਦਲ ਬ੍ਰਦਰਜ਼ ਸਰੀ ਕੈਨੇਡਾ) ਵੱਲੋਂ ਦਿੱਤਾ ਗਿਆ। ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਉਪ ਜੇਤੂ ਟਰਾਫੀ ਦੇ ਨਾਲ 51,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਜਦੋਂਕਿ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 31000 ਰੁਪਏ ਨਕਦ ਨਾਲ ਸਨਮਾਨਿਤ ਕੀਤਾ ਗਿਆ। ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਦਿੱਤਾ ਜਾਣ ਵਾਲਾ ਨਕਦ ਇਨਾਮ ਤੇਜਾ ਸ਼ੌਕਰ ਅਮਰੀਕਾ ਵੱਲੋਂ ਦਿੱਤਾ ਗਿਆ।

ਫਾਈਨਲ ਮੈਚ ਦੌਰਾਨ ਬੇਹਤਰੀਨ ਹਾਕੀ ਦੇਖਣ ਨੂੰ ਮਿਲੀ। ਪਹਿਲੇ ਅੱਧ ’ਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਖੇਡ ਦੇ ਦੂਜੇ ਅੱਧ ਦੇ 44ਵੇਂ ਮਿੰਟ ’ਚ ਸਾਈ ਕੁਰਕਸੇਤਰ ਵੱਲੋਂ ਨੀਰਜ ਨੇ ਗੋਲ ਕਰਕੇ ਖਾਤਾ ਖੋਲ੍ਹਿਆ। ਖੇਡ ਦੇ 48ਵੇਂ ਮਿੰਟ ’ਚ ਸਾਈ ਵੱਲੋਂ ਜਤਿੰਦਰ ਨੇ ਗੋਲ ਕਰ ਕੇ ਸਕੋਰ 2-0 ਕੀਤਾ। ਖੇਡ ਦੇ 58ਵੇਂ ਮਿੰਟ ਵਿਚ ਸਾਈ ਦੇ ਅੰਕੁਸ਼ ਨੇ ਮੈਦਾਨੀ ਗੋਲ ਕਰ ਕੇ ਸਕੋਰ 3-0 ਕਰਕੇ ਖਿਤਾਬ ਆਪਣੇ ਨਾਂਅ ਕੀਤਾ।

ਇਸ ਤੋਂ ਪਹਿਲਾਂ ਤੀਜੇ ਸਥਾਨ ਲਈ ਖੇਡੇ ਗਏ ਮੈਚ ਵਿਚ ਮਾਲਵਾ ਅਕੈਡਮੀ ਦੇ ਮੁਹੰਮਦ ਆਦਿਲ ਨੇ 11ਵੇਂ ਮਿੰਟ ਵਿਚ ਗੋਲ ਕੀਤਾ। 18ਵੇਂ ਮਿੰਟ ਵਿਚ ਮਾਲਵਾ ਦੇ ਲਵਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 2-0 ਕੀਤਾ। 21ਵੇਂ ਮਿੰਟ ਵਿਚ ਛੇਹਰਟਾ ਅਕੈਡਮੀ ਵੱਲੋਂ ਦੀਪਕ ਨੇ ਗੋਲ ਕਰ ਕੇ ਸਕੋਰ 1-2 ਕੀਤਾ। ਮਾਲਵਾ ਵਲੋਂ 39ਵੇਂ ਮਿੰਟ ਵਿਚ ਨਿਤਿਨ ਸਿੰਘ ਨੇ ਗੋਲ ਕਰ ਕੇ ਸਕੋਰ 3-1 ਕੀਤਾ। 44ਵੇਂ ਮਿੰਟ ਵਿਚ ਛੇਹਰਟਾ ਦੇ ਲਵਜੀਤ ਸਿੰਘ ਨੇ ਗੋਲ ਕਰਕੇ ਸਕੋਰ 3-2 ਕੀਤਾ। ਨੁਮਾਇਸ਼ੀ ਮੈਚ ਵਿਚ ਬਾਬਾ ਜੀਐੱਸ ਬੋਧੀ ਹਾਕੀ ਕਲੱਬ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਨੂੰ 4-2 ਦੇ ਫਰਕ ਨਾਲ ਹਰਾਇਆ।

ਇਸ ਮੌਕੇ ਉਲੰਪੀਅਨ ਦਵਿੰਦਰ ਸਿੰਘ ਗਰਚਾ, ਦਲਜੀਤ ਸਿੰਘ ਅੰਤਰਰਾਸ਼ਟਰੀ ਖਿਡਾਰੀ ਆਈਆਰਐਸ ਅਸਿਸਟੈਂਟ ਕਮਿਸ਼ਨਰ ਕਸਟਮਜ਼, ਉਧਮ ਸਿੰਘ ਹੁੰਦਲ, ਸਤਪਾਲ ਮੁਨਸ਼ੀ, ਜਸਵਿੰਦਰ ਸਿੰਘ ਕਾਨੂੰਗੋ, ਮਨਜੀਤ ਸਿੰਘ ਏਟੀਸੀ ਰਿਟਾਇਰਡ, ਮਨਦੀਪ ਸਿੰਘ ਸੈਣੀ ਬੀਐੱਸਐੱਫ, ਸੰਦੀਪ ਸਿੰਘ ਦੀਪਾ, ਮਨਜੀਤ ਸਿੰਘ ਯੂਐਸਏ, ਸਰਬਤੇਜ ਸਿੰਘ, ਪਰਮਿੰਦਰ ਸਿੰਘ, ਗੁਰਦੀਪ ਸਿੰਘ, ਮਹਾਬੀਰ ਸਿੰਘ, ਧਰਮਪਾਲ ਸਿੰਘ, ਹਰਮਨਪ੍ਰੀਤ ਸਿੰਘ, ਰਵਿੰਦਰ ਸਿੰਘ ਲਾਲੀ, ਕ੍ਰਿਪਾਲ ਸਿੰਘ ਮਠਾਰੂ, ਅਜੀਤ ਸਿੰਘ ਨਹਿਰੂ, ਰਜਿੰਦਰ ਸਿੰਘ ਸੀਨੀਅਰ ਉਲੰਪੀਅਨ, ਸੰਜੀਵ ਕੁਮਾਰ ਉਲੰਪੀਅਨ, ਕੁਲਦੀਪ ਸਿੰਘ ਰੇਲਵੇ, ਸੁਖਵਿੰਦਰ ਸਿੰਘ ਸੁੱਖਾ, ਰਿਟਾਇਰਡ ਡੀਐੱਸਪੀ, ਭੁਪਿੰਦਰ ਸਿੰਘ, ਜੀ ਐਸ ਸੰਘਾ, ਜਤਿੰਦਰ ਸਿੰਘ ਬੌਬੀ, ਤੀਰਥ ਸਿੰਘ ਕਪੂਰ, ਕੁਲਬੀਰ ਸਿੰਘ ਕਾਹਲੋਂ, ਹਰਪ੍ਰੀਤ ਸਿੰਘ ਬਾਂਸਲ, ਬਲਬੀਰ ਸਿੰਘ ਬੀਰਾ, ਸੁਰਜੀਤ ਕੌਰ, ਤਲਵਿੰਦਰ ਸਿੰਘ ਔਲਖ, ਕੁਲਜੀਤ ਸਿੰਘ ਮੂਰੀ, ਰਜਿੰਦਰ ਸਿੰਘ ਕੋਚ, ਪ੍ਰੋ. ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਭਾਪਾ, ਸਾਹਿਬ ਸਿੰਘ ਹੁੰਦਲ, ਗੁਰਪ੍ਰੀਤ ਕੌਰ ਖਾਲਸਾ, ਸਤਿੰਦਰ ਸ਼ਰਮਾ ਅੰਤਰਰਾਸ਼ਟਰੀ ਅੰਪਾਇਰ, ਰਣਧੀਰ ਸਿੰਘ ਧੀਰਾ, ਬਲਜੀਤ ਸਿੰਘ ਚੰਦੀ, ਪ੍ਰਿਤਪਾਲ ਸਿੰਘ ਐਡਵੋਕੇਟ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਡਾਕਟਰ ਇੰਦਰ ਦੀਪ ਸਿੰਘ, ਭਜਨ ਸਿੰਘ ਮੰਡੇਰ. ਬਲਵਿੰਦਰ ਸਿੰਘ ਸਭਰਵਾਲ, ਗੁਰਜੀਤ ਸਿੰਘ ਹੁੰਦਲ ਅਤੇ ਦਲਜੀਤ ਭੰਡਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਟੂਰਨਾਮੈਂਟ ਦੇ ਬਿਹਤਰੀਨ ਖਿਡਾਰੀ ਰਾਊਂਡ ਗਲਾਸ ਅਕੈਡਮੀ ਦੇ ਗੁਰਸੇਵਕ ਸਿੰਘ ਨੂੰ 11000 ਰੁਪਏ ਨਕਦ ਨਾਲ ਸਨਮਾਨਿਤ ਕੀਤਾ ਗਿਆ। ਇਹ ਨਕਦ ਇਨਾਮ 1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਸਵਰਗਵਾਸੀ ਉਲੰਪੀਅਨ ਵਰਿੰਦਰ ਸਿੰਘ ਦੀ ਯਾਦ ’ਚ ਉਨ੍ਹਾਂ ਦੇ ਸਪੁੱਤਰਾਂ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਵੱਲੋਂ ਦਿੱਤਾ ਗਿਆ। ਟੂਰਨਾਮੈਂਟ ਕਮੇਟੀ ਵੱਲੋਂ ਬੇਹਤਰੀਨ ਗੋਲਕੀਪਰ ਦਾ ਇਨਾਮ ਸਾਈ ਕੁਰਕਸ਼ੇਤਰ ਦੇ ਵਿਕਾਸ ਪੰਚਾਲ ਨੂੰ, ਬੇਹਤਰੀਨ ਫੁੱਲ ਬੈਕ ਦਾ ਇਨਾਮ ਰਾਊਂਡ ਗਲਾਸ ਦੇ ਅਮਨਦੀਪ ਸਿੰਘ ਨੂੰ, ਬੇਹਤਰੀਨ ਹਾਫ ਬੈਕ ਦਾ ਇਨਾਮ ਮਾਲਵਾ ਅਕੈਡਮੀ ਦੇ ਪ੍ਰਭਜੋਤ ਸਿੰਘ ਨੂੰ, ਬੇਹਤਰੀਨ ਫਾਰਵਰਡ ਦਾ ਇਨਾਮ ਛੇਹਰਟਾ ਅਕੈਡਮੀ ਗੁਰਪ੍ਰੀਤ ਸਿੰਘ ਨੂੰ ਦਿੱਤਾ ਗਿਆ। ਇਨ੍ਹਾਂ ਸਾਰੇ ਖਿਡਾਰੀਆਂ ਨੂੰ 5000-5000 ਰੁਪਏ ਦਾ ਨਕਦ ਇਨਾਮ ਅੰਤਰਰਾਸ਼ਟਰੀ ਖਿਡਾਰੀ ਦਲਜੀਤ ਸਿੰਘ ਆਈਆਰਐੱਸ ਅਸਿਸਟੈਂਟ ਕਮਿਸ਼ਨਰ ਵੱਲੋਂ ਦਿੱਤਾ ਗਿਆ।

Sai Kurukshetra Won The 23rd Olympian Mahendra Singh Munshi Junior Hockey Tournament


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App