ਪਿਤਾ ਦੀ ਜਾਇਦਾਦ ਤੇ ਧੀਆਂ ਦਾ ਵੀ ਬਰਾਬਰ ਹੱਕ, ਪਰ ਇਸ ਹਾਲਤ ਚ ਨਹੀਂ ਕਰ ਸਕਦੀਆਂ ਦਾਅਵਾ...

13/09/2023 | Public Times Bureau | Panjab

"ਭਾਰਤੀ ਸਮਾਜ ਵਿੱਚ ਜਾਇਦਾਦ ਨੂੰ ਲੈ ਕੇ ਪਰਿਵਾਰਕ ਝਗੜੇ ਦੇ ਮਾਮਲੇ ਆਮ ਹੀ ਹੁੰਦੇ ਹਨ। ਕਦੇ ਦੋ ਭਰਾਵਾਂ ਤੇ ਕਦੇ ਪਿਤਾ ਤੇ ਪੁੱਤਰ ਵਿਚਾਲੇ ਜਾਇਦਾਦ ਨੂੰ ਲੈ ਕੇ ਝਗੜਾ ਹੁੰਦਾ ਹੈ। ਇਸੇ ਤਰ੍ਹਾਂ ਹੁਣ ਧੀਆਂ ਵੀ ਜਾਇਦਾਦ ਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੀਆਂ ਹਨ। ਪਿਛਲੇ ਕੁਝ ਸਾਲਾਂ ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਲੜਕੀਆਂ ਨੇ ਆਪਣੇ ਪਿਤਾ ਤੋਂ ਬਰਾਬਰੀ ਦਾ ਹੱਕ ਮੰਗ ਕੇ ਜਾਇਦਾਦ ਤੇ ਆਪਣਾ ਦਾਅਵਾ ਠੋਕਿਆ ਹੈ। ਇਸ ਨਾਲ ਜੁੜਿਆ ਇੱਕ ਸਵਾਲ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਉੱਠਦਾ ਹੈ ਕਿ ਜੇਕਰ ਕੋਈ ਪਿਤਾ ਆਪਣੀ ਸਾਰੀ ਜਾਇਦਾਦ ਆਪਣੇ ਪੁੱਤਰਾਂ ਨੂੰ ਤਬਦੀਲ ਕਰ ਦਿੰਦਾ ਹੈ ਤਾਂ ਕੀ ਉਨ੍ਹਾਂ ਦੀਆਂ ਭੈਣਾਂ ਇਸ ਤੇ ਦਾਅਵਾ ਕਰ ਸਕਦੀਆਂ ਹਨ ਜਾਂ ਨਹੀਂ? ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ...ਇਹ ਸਪੱਸ਼ਟ ਹੈ ਕਿ ਕਾਨੂੰਨ ਤਹਿਤ, ਧੀਆਂ ਦਾ ਆਪਣੇ ਪਿਤਾ ਦੀ ਜਾਇਦਾਦ ਤੇ ਕਿਸੇ ਵੀ ਪੁੱਤਰ ਦੇ ਬਰਾਬਰ ਅਧਿਕਾਰ ਹੈ...ਇਕਨਾਮਿਕ ਟਾਈਮਜ਼ ਦੀ ਰਿਪੋਰਟ ਅਨੁਸਾਰ, ਜੇਕਰ ਪਿਤਾ ਆਪਣੇ ਜ਼ਿੰਦਾ ਹੁੰਦੇ ਹੋਏ ਆਪਣੀ ਜਾਇਦਾਦ ਆਪਣੇ ਪੋਤੇ ਨੂੰ ਟ੍ਰਾਂਸਫਰ ਕਰਦਾ ਹੈ, ਤਾਂ ਧੀਆਂ ਇਸ ਤੇ ਦਾਅਵਾ ਨਹੀਂ ਕਰ ਸਕਦੀਆਂ। ਹਾਲਾਂਕਿ, ਜੇਕਰ ਪਿਤਾ ਦੀ ਮੌਤ ਤੋਂ ਬਾਅਦ ਜਾਇਦਾਦ ਨੂੰ ਵਸੀਅਤ ਰਾਹੀਂ ਤਬਦੀਲ ਕੀਤਾ ਜਾਂਦਾ ਹੈ, ਤਾਂ ਇਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਮਤਲਬ ਧੀਆਂ ਆਪਣੇ ਪਿਤਾ ਦੀ ਜਾਇਦਾਦ ਤੇ ਦਾਅਵਾ ਕਰ ਸਕਦੀਆਂ ਹਨ। ਜੇਕਰ ਪਿਤਾ ਦੀ ਮੌਤ ਵਸੀਅਤ ਲਿਖੇ ਬਿਨਾਂ ਹੋ ਜਾਂਦੀ ਹੈ, ਤਾਂ ਉਸ ਦੀਆਂ ਧੀਆਂ ਵੀ ਜਾਇਦਾਦ ਉੱਪਰ ਬਰਾਬਰ ਦਾ ਅਧਿਕਾਰ ਰੱਖਦੀਆਂ ਹਨ। ਇਸ ਸਥਿਤੀ ਵਿੱਚ ਪਤਨੀ ਵੀ ਵਸੀਅਤ ਨਹੀਂ ਲਿਖ ਸਕਦੀ। ਉਹ ਵੀ ਇਸ ਜਾਇਦਾਦ ਵਿੱਚ ਆਪਣੇ ਪੁੱਤਰਾਂ ਤੇ ਧੀਆਂ ਦੇ ਬਰਾਬਰ ਹੱਕਦਾਰ ਹੋ ਸਕਦੀ ਹੈ।"

Daughters Also Have Equal Right On Father s Property But In This Condition They Cannot Claim


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App