ਐਪਲ ਦੀ ਨਵੀਂ ਆਈਫ਼ੋਨ 18 ਪ੍ਰੋ ਸੀਰੀਜ਼ ਦੀ ਗਲੋਬਲ ਵਿਕਰੀ ਸ਼ੁਰੂ ਹੁੰਦੇ ਹੀ ਦਿਗਜ ਸਮਾਰਟਫ਼ੋਨ ਕੰਪਨੀ ਸੈਮਸੰਗ ਨੇ ਭਾਰਤੀ ਬਾਜ਼ਾਰ 'ਚ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸੈਮਸੰਗ ਨੇ ਆਪਣੀ ਪ੍ਰੀਮੀਅਮ Galaxy S26 ਸੀਰੀਜ਼ ਦੇ ਸਾਰੇ ਵੇਰੀਐਂਟਸ ਦੀਆਂ ਕੀਮਤਾਂ ਵਿੱਚ ਸਿੱਧਾ ₹20,000 ਤੱਕ ਦਾ ਵਾਧਾ ਕਰ ਦਿੱਤਾ ਹੈ। ਸਾਲ 2026 ਵਿੱਚ ਏਆਈ (AI) ਟੈਕਨਾਲੋਜੀ ਦੀ ਵਧਦੀ ਮੰਗ ਅਤੇ ਮੈਮੋਰੀ ਚਿੱਪਸ ਦੀ ਕਮੀ ਕਾਰਨ ਟੈੱਕ ਇੰਡਸਟਰੀ ਵਿੱਚ ਕੀਮਤਾਂ ਵਧਣ ਦਾ ਇਹ ਵੱਡਾ ਦੌਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਅਸਰ ਹੁਣ ਫਲੈਗਸ਼ਿਪ ਸਮਾਰਟਫ਼ੋਨਸ 'ਤੇ ਸਾਫ਼ ਨਜ਼ਰ ਆ ਰਿਹਾ ਹੈ।
ਸੈਮਸੰਗ ਵੱਲੋਂ ਕੀਤੀ ਗਈ ਇਸ ਕੀਮਤ ਵਾਧੇ ਦਾ ਅਸਰ Galaxy S26, S26 Plus ਅਤੇ ਟਾਪ-ਐਂਡ S26 Ultra ਦੇ ਸਾਰੇ ਸਟੋਰੇਜ ਮਾਡਲਾਂ 'ਤੇ ਪਿਆ ਹੈ। ਇਸ ਬਦਲਾਅ ਤੋਂ ਬਾਅਦ ਹੁਣ Galaxy S26 ਦਾ ਬੇਸ ਵੇਰੀਐਂਟ (12GB+256GB) ₹87,999 ਦੀ ਬਜਾਏ ₹1,07,999 ਵਿੱਚ ਮਿਲੇਗਾ। ਇਸੇ ਤਰ੍ਹਾਂ Galaxy S26 Plus ਦਾ ਬੇਸ ਮਾਡਲ ਵਧ ਕੇ ₹1,39,999 ਹੋ ਗਿਆ ਹੈ। ਕੰਪਨੀ ਦੇ ਸਭ ਤੋਂ ਮਹਿੰਗੇ ਅਤੇ ਪ੍ਰੀਮੀਅਮ ਸਮਾਰਟਫ਼ੋਨ Galaxy S26 Ultra ਦੇ 16GB RAM ਅਤੇ 1TB ਸਟੋਰੇਜ ਵਾਲੇ ਟਾਪ ਵੇਰੀਐਂਟ ਦੀ ਕੀਮਤ ਹੁਣ ₹1,89,999 ਤੋਂ ਵਧ ਕੇ ਸਿੱਧੀ ₹2,09,999 ਤੱਕ ਪਹੁੰਚ ਗਈ ਹੈ।
ਕੰਪਨੀ ਵੱਲੋਂ ਲਾਗੂ ਕੀਤੀਆਂ ਗਈਆਂ ਇਹ ਨਵੀਆਂ ਕੀਮਤਾਂ ਭਾਰਤ ਭਰ ਦੇ ਸਾਰੇ ਆਨਲਾਈਨ ਅਤੇ ਆਫ਼ਲਾਈਨ ਸਟੋਰਾਂ 'ਚ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਮਾਹਰਾਂ ਮੁਤਾਬਕ ਏਆਈ ਹਾਰਡਵੇਅਰ ਦੀ ਵਧਦੀ ਮੰਗ ਕਾਰਨ ਗਲੋਬਲ ਸਪਲਾਈ ਚੇਨ 'ਚ ਆਈ ਸਮੱਸਿਆ ਕਾਰਨ ਸਿਰਫ਼ ਸੈਮਸੰਗ ਹੀ ਨਹੀਂ, ਸਗੋਂ ਐਪਲ ਸਮੇਤ ਹੋਰ ਵੱਡੀਆਂ ਬ੍ਰਾਂਡਸ ਵੀ ਆਪਣੇ ਫੋਨਾਂ ਦੇ ਦਾਮ ਵਧਾਉਣ ਲਈ ਮਜਬੂਰ ਹੋ ਰਹੀਆਂ ਹਨ। ਹੁਣ ਪ੍ਰੀਮੀਅਮ ਸਮਾਰਟਫ਼ੋਨ ਖਰੀਦਣ ਦੇ ਚਾਹਵਾਨ ਗਾਹਕਾਂ ਨੂੰ ਆਪਣੀ ਜੇਬ੍ਹ ਹੋਰ ਢਿੱਲੀ ਕਰਨੀ ਪਵੇਗੀ।
Samsung Deals A Blow Just As Iphone 18 Pro Sales Begin Galaxy S26 Series Gets A Price Hike Of Up To 20 000
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)