ਰਾਜਪੁਰਾ-ਪਟਿਆਲਾ ਬਾਈਪਾਸ ਓਵਰ ਬ੍ਰਿਜ ’ਤੇ ਬੀਤੀ ਰਾਤ ਮੁਕਤ ਸਕੂਲ ਨੇੜੇ ਅਣਪਛਾਤੇ ਵਾਹਨ ਦੀ ਸਾਈਡ ਲੱਗਣ ਕਾਰਨ ਬੇਕਾਬੂ ਹੋਈਕਾਰ ਕੈਂਟਰ ਨਾਲ ਟਕਰਾ ਗਈ ਤੇ ਕਾਰ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ। ਥਾਣਾ ਸਿਟੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮਿ੍ਰਤਕ ਦੇਹਾਂ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈਆਂ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਯੂਸ਼ (34) ਅਤੇ ਗੁਲਾਬ (35) ਵਾਸੀਆਨ ਪਟਿਆਲਾ ਇਮੀਗੇ੍ਰਸ਼ਨ ਦਾ ਕੰਮ ਕਰਦੇ ਹਨ। ਦੋਵੇਂ ਜਣੇ ਕਾਰ ’ਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਪਟਿਆਲਾ ਵਾਪਸ ਜਾ ਰਹੇ ਸਨ ਤਾਂ ਰਾਜਪੁਰਾ-ਪਟਿਆਲਾ ਬਾਈਪਾਸ ਓਵਰ ਬ੍ਰਿਜ ’ਤੇ ਕਾਰ ਨੂੰ ਕਿਸੇ ਵਾਹਨ ਨੇ ਸਾਈਡ ਮਾਰ ਦਿੱਤੀ ਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਕੇ ਪਟਿਆਲਾ ਤੋਂ ਸਰਹਿੰਦ ਬਾਈਪਾਸ ਵੱਲ ਆ ਰਹੇ ਕੈਂਟਰ ਨਾਲ ਟਕਰਾਅ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ’ਚ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸਾ ਵਾਪਰਣ ਕਾਰਨ ਸੜਕ ’ਤੇ ਆਵਜਾਈ ਪ੍ਰਭਾਵਿਤ ਹੋਈ ਜਿਸ ਮਗਰੋਂ ਥਾਣਾ ਸਿਟੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਵਾਜਾਈ ਨੂੰ ਚਾਲੂ ਕਰਵਾਇਆ। ਥਾਣਾ ਸਿਟੀ ਪੁਲਿਸ ਦੇ ਤਫਤੀਸ਼ੀ ਅਫਸਰ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਪੋਸਟਮਾਰਟਮ ਦੇ ਲਈ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
2 Youths In A Car Died In A Road Accident The Car Went Out Of Control Due To Hitting The Side Of An Unknown Vehicle
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)