ਖੰਨਾ ਪੁਲਿਸ ਵੱਲੋਂ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ 4 ਅਸਲਿਆਂ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦਾਅਵਾ ਐੱਸਐੱਸਪੀ ਖੰਨਾ ਅਮਨੀਤ ਕੌਂਡਲ ਵੱਲੋਂ ਕੀਤਾ ਗਿਆ। ਐੱਸਐੱਸਪੀ ਕੌਂਡਲ ਨੇ ਦੱਸਿਆ ਕਿ ਥਾਣਾ ਦੋਰਾਹਾ ਦੀ ਪੁਲਿਸ ਨੇ ਪਨਸਪ ਗੋਦਾਮ ਦੋਰਾਹਾ ਵਿਖੇ ਸ਼ੱਕੀ ਪੁਰਸ਼ਾਂ ਦੀ ਜਾਂਚ ਦੌਰਾਨ ਸੂਚਨਾ ਤੇ ਬਿਕਰਮਜੀਤ ਸਿੰਘ ਵਾਸੀ ਪਿੰਡ ਪਰਿੰਗੜੀ ਜ਼ਿਲ੍ਹਾ ਤਰਨਤਾਰਨ, ਦਲਜੀਤ ਸਿੰਘ ਵਾਸੀ ਬਾਬਾ ਦੀਪ ਸਿੰਘ ਕਲੋਨੀ ਸੰਨ ਸਾਹਿਬ ਰੋਡ ਛੇਹਰਟਾ ਅੰਮ੍ਰਿਤਸਰ, ਜਸ਼ਨਦੀਪ ਸਿੰਘ ਵਾਸੀ ਬਾਬਾ ਦੀਪ ਸਿੰਘ ਅੰਮ੍ਰਿਤਸਰ ਤੇ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਪਰਿੰਗੜੀ ਜ਼ਿਲ੍ਹਾ ਤਰਨਤਾਰਨ ਨੂੰ ਕਾਬੂ ਕਰਕੇ ਇੱਕ ਪਿਸਤੋਲ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਸੀ ਕਿ ਇਹ ਪਿਸਤੋਲ ਵਪਿੰਦਰ ਸਿੰਘ ਵਾਸੀ ਖੈਰੋਲੀ, ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ। ਪੁਲਿਸ ਵੱਲੋਂ ਵਪਿੰਦਰ ਸਿੰਘ ਨੂੰ ਮਾਮਲੇ ਚ ਨਾਮਜ਼ਦ ਕੀਤਾ ਗਿਆ ਤੇ ਉਸ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਰ ਕੀਤਾ ਗਿਆ, ਜਿਸ ਤੋਂ 3 ਪਿਸਤੋਲ ਬਰਾਮਦ ਕੀਤ ਗਏ। ਐੱਸਐੱਸਪੀ ਕੌਂਡਲ ਨੇ ਦੱਸਿਆ ਕਿ ਮੁਲਜ਼ਮ ਵਪਿੰਦਰ ਸਿੰਘ ਦਾ ਰਿਮਾਂਡ ਹਾਸਲ ਕੀਤੀ ਗਈ ਹੈ ਤੇ ਉਸ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਐੱਸਪੀ ਡੀ ਡਾ. ਪ੍ਰਿਗਿਆ ਜੈਨ, ਡੀਐੱਸਪੀ ਡੀ ਖੰਨਾ ਪਵਨਜੀਤ ਸਿੰਘ, ਥਾਣੇਦਾਰ ਅਮਨਦੀਪ ਸਿੰਘ ਮੁਖੀ ਸੀਆਈਏ ਸਟਾਫ ਖੰਨਾ ਮੌਜੂਦ ਸਨ।
5 Accused Of Interstate Gang Supplying Arms Arrested With Arms
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)