ਜਦੋਂ ਜੂਨ ੧੯੮੪ ਦੇ ਘੱਲੂਘਾਰੇ ਦਾ ਜ਼ਿਕਰ ਆਓੁਦਾਂ ਹੈ ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਤਬਾਹੀ ਦਾ ਮੰਜਰ ਵੀ ਖ਼ੁਦ-ਬ-ਖ਼ੁਦ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ਸਿੱਖ ਰੈਫਰੈਂਸ ਲਾਇਬ੍ਰੇਰੀ ਜੋ ਭਾਰਤੀ ਫੌਜ ਨੇ ਲੁੱਟ ਕੇ ਸਾੜ ਦਿੱਤੀ- ਇਤਿਹਾਸਕ ਬੀੜਾਂ, ਗ੍ਰੰਥਾਂ, ਦਸਤਾਵੇਜ਼ਾਂ, ਗੁਰੂ ਸਾਹਿਬਾਨ ਦੇ ਹੱਥ ਲਿਖਤ ਦਰਜਨਾਂ ਹੁਕਮਨਾਮਿਆਂ ਦੇ ਖਜ਼ਾਨੇ ਸਾੜ ਕੇ ਸੁਆਹ ਕਰ ਦਿੱਤੇ ਗਏ। ਫੌਜ ਹਮਲੇ ਤੋਂ ਬਾਅਦ 7 ਜੂਨ ਨੂੰ ਸਭ ਕੁਝ ਟਰੰਕਾਂ ਚ ਭਰ ਕੇ ਨਾਲ ਲੈ ਗਈ ਅਤੇ ਜੋ ਬਚਿਆ, ਉਸਨੂੰ ਅੱਗ ਲਗਾ ਦਿੱਤੀ ਗਈ- ਸੈਂਕੜੇ ਕੋਸ਼ਿਸ਼ਾਂ ਦੇ ਬਾਵਜੂਦ ਲੁੱਟਿਆ ਇਹ ਅਨਮੋਲ ਖਜ਼ਾਨਾ ਵਾਪਿਸ ਨਹੀਂ ਮਿਲਿਆ। ਇਹ ਜਾਣ ਕੇ ਸਾਡੇ ਮਨ ਵਿੱਚ ਇੱਕ ਸੁਆਲ ਆਓੁਦਾ ਹੈ ਕਿ “ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਕੀ ਦੋਸ਼ ਸੀ ਓੁਥੇ ਕਿਹੜੇ ਬੰਬ ਬਣਾਓੁਣ ਦੇ ਫਾਰਮੂਲੇ ਸਨ- ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ “ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ।।” ਅਫ਼ਸੋਸ ਕੇ ਸਾਨੂੰ ਅੱਜ ਤੱਕ ਵੀ ਕਿਤਾਬਾਂ ਦਾ ਇਸ਼ਕ ਨਹੀਂ ਲੱਗਾ। ਸਾਡੀ ਕੌਮ ਨੂੰ ਕਿਤਾਬਾਂ ਅਤੇ ਇਤਿਹਾਸ ਦੀ ਮਹੱਤਤਾ ਦੀ ਸਮਝ ਨਹੀਂ ਆਈ ਜੋ ੧੯੮੪ ਵਿੱਚ ਸਾਡੇ ਦੁਸ਼ਮਣਾਂ ਨੂੰ ਆਈ। ਕਿਸੇ ਕੌਮ ਨੂੰ ਖਤਮ ਕਰਨ ਲਈ ਓੁਸ ਅੰਦਰੋਂ ਧਾਰਮਿਕ ਜਜ਼ਬਾ ਅਤੇ ਇਤਿਹਾਸ ਖਤਮ ਕਰਨਾ ਜ਼ਰੂਰੀ ਹੁੰਦਾ ਹੈ। ਧਾਰਮਿਕ ਜਜ਼ਬਾ ਖਤਮ ਕਰਨ ਲਈ ੭੦ ਸਾਲਾਂ ਤੋਂ ਤੁਹਾਨੂੰ ਹਿੰਸਾ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ ਅਤੇ ਇਤਿਹਾਸ ਖਤਮ ਕਰਨ ਲਈ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਗਾਈ ਗਈ ਸੀ। ਸਾਨੂੰ ਦੁਨੀਆਂ ਦੇ ਇਤਿਹਾਸ ਵਿੱਚ ਵੀ ਇਹੋ ਜਿਹੀਆਂ ਕਈ ਮਿਸਾਲਾਂ ਮਿਲ ਜਾਂਣਗੀਆਂ “ ੫੫੪ ਬੀ.ਸੀ ਚ ਜੁਲੀਅਸ ਸੀਜ਼ਰ ਨੇ ਲਾਇਬ੍ਰੇਰੀਆਂ ਨੂੰ ਅੱਗ ਲਗਾ ਦਿੱਤੀ ਸੀ। ਇਹੀ ਕੰਮ ਮੰਨੂਵਾਦੀ ਲੋਕਾਂ ਅਤੇ ਬਖ਼ਤਿਆਰ ਖਿਲਜੀ ਨੇ ਨਾਲੰਦਾ ਵਿਦਿਆਲੇ ਨੂੰ ਖਤਮ ਕਰਨ ਲਈ ਲਾਇਬ੍ਰੇਰੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਈਰਾਨ ਦੇ ਵਿੱਚ ਮੁੰਗੋਂਲਾ ਨੇ ਜਿੱਤ ਤੋਂ ਬਾਅਦ ਲਾਇਬ੍ਰੇਰੀਆਂ ਨੂੰ ਅੱਗ ਲਾ ਦਿੱਤੀ ਸੀ। ਗ਼ਜ਼ਨਾਂ ਤੇ ਕਬਜ਼ੇ ਤੋਂ ਬਾਅਦ ਸ਼ਹਿਰ ਤੇ ਕਬਜ਼ਾ ਕਰਕੇ ਸੱਤ ਦਿਨਾਂ ਤੱਕ ਸਾੜਿਆ ਦਿੱਤਾ ਗਿਆ ਸੀ। ਗਜ਼ਨਵੀਡਜ਼ ਦੁਆਰਾ ਬਣਾਈਆਂ ਗਈਆਂ ਲਾਇਬ੍ਰੇਰੀਆਂ ਨਸ਼ਟ ਕਰ ਦਿੱਤਿਆਂ ਗਈਆਂ ਸਨ। ਸ੍ਰੀਲੰਕਾ ਵਿੱਚ ਫੌਜ ਨੇ ਜਾਫਨਾਂ ਵਿੱਚ ਤਾਮਿਲਾਂ ਦੀਆ ਲਾਇਬ੍ਰੇਰੀਆਂ ਨੂੰ ਸਾੜ ਦਿੱਤਾ ਸੀ ਜਿਸ ਵਿੱਚ 90,000 ਹਜ਼ਾਰ ਕਿਤਾਬਾਂ ਸੜ ਕੇ ਸਵਾਹ ਹੋ ਗਈਆਂ ਸਨ। ਕੌਮਾਂ ਨੂੰ ਖਤਮ ਕਰਨ ਲਈ ਇਹ ਕੁਝ ਤਰੀਕੇ ਹੁੰਦੇ ਨੇ ਜੌ ਹਰ ਹਾਕਮ ਵਰਤਦਾ ਹੈ। ਪੁਰਾਤਨ ਧਾਰਮਕ ਤੇ ਇਤਿਹਾਸਕ ਲਿਖਤਾਂ, ਇਸ ਸਬੰਧੀ ਹੋਰ ਸਮੱਗਰੀ ਅਤੇ ਦਸਤਾਵੇਜ਼, ਕਿਸੇ ਕੰਮ ਲਈ ਗੌਰਵਮਈ ਵਿਰਸੇ ਦਾ ਅਹਿਮ ਹਿੱਸਾ ਹੁੰਦੀਆਂ ਹਨ।ਜੂਨ 1984 ਵਿੱਚ ਦੇਸ਼ ਦੀ ਆਪਣੀ ਸਰਕਾਰ ਵੱਲੋਂ, ਸ੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ ਸਮੂਹ ਉੱਤੇ ਫ਼ੌਜੀ ਹਮਲਾ ਤੋਪਾਂ ਨਾਲ ਵਿੱਢਿਆ ਗਿਆ। ਹਜ਼ਾਰਾਂ ਸਿੱਖ ਯਾਤਰੂ , ਨੌਜਵਾਨਾਂ, ਬਜ਼ੁਰਗਾਂ, ਬੀਬੀਆਂ ਤੇ ਬੱਚਿਆਂ ਨੂੰ ਮਾਰ ਦਿੱਤਾ ਗਿਆ। 6 ਜੂਨ ਦੀ ਰਾਤ ਨੂੰ ਫ਼ੌਜ ਦਾ ਮੁਕੰਮਲ ਕਬਜ਼ਾ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਲਾਗਲੀਆਂ ਸਰਾਵਾਂ ਤੇ ਹੋ ਚੁੱਕਾ ਸੀ। ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਇਕੱਤਰ ਹੋਈਆਂ ਹਜ਼ਾਰਾਂ ਸੰਗਤਾਂ ਅਤੇ ਸ਼ਾਂਤਮਈ ਧਰਮ ਯੁੱਧ ਮੋਰਚੇ ਵਿੱਚ, ਖ਼ੁਦ ਗ੍ਰਿਫ਼ਤਾਰੀ ਦੇਣ ਵਾਲੇ ਜਥੇ, ਸਰਾਵਾਂ, ਪ੍ਰਕਰਮਾਂ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਨ। ਦੇਸ਼ ਦੀ ਇਸ ਹਲਕਾਈ ਫ਼ੌਜ ਨੇ ਬੇਹਿਸਾਬ ਸਿੱਖ, ਗੋਲੀਆਂ ਤੋਪਾਂ ਨਾਲ ਫਾਇਰਿਗ ਤੇ ਗਰਨੇਡ ਸੁੱਟ ਕੇ ਵਿੰਨ੍ਹ ਦਿੱਤੇ ਤੇ ਬਚਿਆ-ਖੁਚਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਉਪਰੰਤ, ਕੌਮ ਦੀ ਰੈਫ਼ਰੈਂਸ ਲਾਇਬ੍ਰੇਰੀ ਨੂੰ ਤੋੜ ਕੇ 7 ਜੂਨ 1984 ਦੀ ਸਵੇਰ ਨੂੰ, ਅੱਗ ਲਗਾ ਦਿੱਤੀ ਗਈ। ਇਸ ਤੋਂ ਪਹਿਲਾਂ ਕਿ ਇਹ ਕਿਵੇਂ ਕੀਤਾ ਗਿਆ, ਇਹ ਜਾਣਨਾ ਜ਼ਰੂਰੀ ਹੈ ਕਿ ਸਿੱਖ ਲਾਇਬ੍ਰੇਰੀ ਕਿਵੇਂ ਹੋਂਦ ਵਿੱਚ ਆਈ ਸੀ - ਇਹ ਸ. ਕਰਮ ਸਿੰਘ ਹਿਸਟੋਰੀਅਨ ਦੀ ਅਦੁੱਤੀ ਦੇਣ ਹੈ। ਜਿਨ੍ਹਾਂ ਨੇ ਸਿੱਖ ਇਤਿਹਾਸ, ਧਰਮ, ਸਾਹਿਤ ਦੀ ਖੋਜ ਬੜੇ ਹੀ ਸੁਚੱਜੇ ਢੰਗ ਨਾਲ ਆਰੰਭੀ ਸੀ। ਇਸ ਕੰਮ ਲਈ ਸਾਲ 1930 ਵਿੱਚ ਲਾਹੌਰ ਵਿੱਚ ਇੱਕ ਸਿੱਖ ਹਿਸਟਰੀ ਸੁਸਾਇਟੀ ਦੀ ਸਥਾਪਨਾ ਹੋਈ। ਸੰਨ 1945 ਦੀ ਫ਼ਰਵਰੀ ਨੂੰ, ਖਾਲਸਾ ਕਾਲਜ ਅੰਮ੍ਰਿਤਸਰ ਵਿਖੇ, ਸਿੱਖ ਰਾਜ ਦੇ ਅਖੀਰਲੇ ਵਾਰਸ ਮਹਾਰਾਜਾ ਦਲੀਪ ਸਿੰਘ ਦੀ ਪੁੱਤਰੀ ਸ਼ਹਿਜ਼ਾਦੀ ਬੰਬਾ ਦੀ ਅਗਵਾਈ ਹੇਠ ਸਿੱਖ ਇਤਿਹਾਸ ਤੇ ਸਾਹਿਤਕ ਪ੍ਰੇਮੀਆਂ ਦੇ ਇਕੱਠ ਨੇ ਸਿੱਖ ਹਿਸਟਰੀ ਦੀ ਇੱਕ ਸੰਸਥਾ ਬਣਾਈ। ਇਸ ਦੀ ਅਗਲੀ ਇਕੱਤਰਤਾ, ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ 29 ਅਪ੍ਰੈਲ 1945 ਨੂੰ ਹੋਈ ਜਿਸ ਵਿੱਚ ਨਾਮੀ ਸਿੱਖ ਸੇਵਕ, ਪ੍ਰੋਫ਼ੈਸਰ ਤੇਜਾ ਸਿੰਘ, ਬਾਵਾ ਹਰਕ੍ਰਿਸ਼ਨ ਸਿੰਘ, ਬਾਬਾ ਪ੍ਰੇਮ ਸਿੰਘ, ਪ੍ਰੋਫ਼ੈਸਰ ਗੰਡਾ ਸਿੰਘ ਤੇ ਪ੍ਰੋਫ਼ੈਸਰ ਗੁਰਮੁਖ ਨਿਹਾਲ ਸਿੰਘ ਸ਼ਾਮਿਲ ਹੋਏ ਸਨ। ਇਸ ਸੁਸਾਇਟੀ ਦੇ ਅਰੰਭੇ ਕਾਰਜ ਚਲਾਉਣ ਲਈ, ਮਾਲੀ ਸਹਾਇਤਾ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮਿਲਦੀ ਰਹੀ। ਇਸ ਸੁਸਾਇਟੀ ਨੇ ਆਪਣਾ ਸਾਰਾ ਕੰਮ- ਕਾਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਣ ਦਾ ਮਤਾ 10 ਅਪ੍ਰੈਲ 1946 ਨੂੰ ਪਾਇਆ। ਇਸ ਉਪਰੰਤ, ਸ਼੍ਰੋਮਣੀ ਕਮੇਟੀ ਨੇ ਆਪਣੇ 822 ਨੂੰ, ਮਤੇ ਅਨੁਸਾਰ 27 ਅਪ੍ਰੈਲ 1946 ਰਾਹੀਂ, ਇਸ ਸੁਸਾਇਟੀ ਨੂੰ ਆਪਣਾ ਹਿੱਸਾ ਬਣਾ ਲਿਆ ਅਤੇ ਇਸ ਨੂੰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਨਾਮ ਦਿੱਤਾ ਗਿਆ। ਇਸ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿੱਚ ਪਾਵਨ ਹੱਥ ਲਿਖਤ ਬੀੜਾਂ ਅਤੇ 1500 ਹੋਰ ਹੱਥ ਲਿਖਤਾਂ ਇਤਿਆਦ ਸਨ। ਇਨ੍ਹਾਂ ਪਵਿੱਤਰ ਬੀੜਾਂ ਵਿੱਚੋਂ, ਕਰਤਾਰਪੁਰ ਵਾਲੀ ਬੀੜ ਦੇ ਕੁੱਝ ਉਤਾਰੇ ਅਤੇ ਦੁਰਲਭ ਹੱਥ ਲਿਖਤ ਪ੍ਰਤੀਆਂ ਅਤੇ ਦਮਦਮੀ ਬੀੜ ਵੀ ਸੀ ਜਿਸ ਨੂੰ ਤਿਆਰ ਕਰਨ ਦਾ ਸੰਮਤ 1739 ਲਿਖਿਆ ਸੀ।ਇੱਕ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਵਿੱਚ ਜਿਸ ਵਿੱਚ ਦਸਮ ਪਾਤਸ਼ਾਹ ਨੇ, ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆਪਣੇ ਹੱਥੀਂ ਅੰਕਿਤ ਕੀਤੀ ਸੀ, ਉਹ ਵੀ ਇਸ ਸਿੱਖ ਰੈਫ਼ਰੈਂਸ ਲਾਇਰੀ ਦੇ ਸ਼ਿੰਗਾਰ ਦਾ ਆਦਰਮਈ ਹਿੱਸਾ ਸੀ। ਇਸ ਤੋਂ ਬਿਨਾਂ, ਸਿੱਖ ਕੌਮ ਨਾਲ ਸਬੰਧਤ ਦੇਸ਼ ਦੀ ਆਜ਼ਾਦੀ ਦੇ ਕੀਮਤੀ ਦਸਤਾਵੇਜ਼ ਵੀ ਸ਼ਾਮਲ ਸਨ, ਜਿਹੜੇ ਫ਼ੌਜ ਨੇ ਸਾੜ ਕੇ ਰੱਖ ਦਿੱਤੇ। ਕੌਮ ਦੇ ਇਸ ਵਡਮੁੱਲੇ ਵਿਰਸੇ ਨੂੰ ਕਦੋਂ ਤੇ ਕਿਵੇਂ ਅੱਗ ਲਾ ਕੇ ਸੁਆਹ ਕਰ ਦਿੱਤਾ, ਇਸ ਦਾ ਇੰਕਸ਼ਾਫ ਕਰ ਰਹੇ ਹਨ, ਸ. ਹਰਦੀਪ ਸਿੰਘ ਜੋ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਇੰਚਾਰਜ ਸ. ਦਵਿੰਦਰ ਸਿੰਘ ਦੁੱਗਲ ਨਾਲ ਸਨ। ਉਨ੍ਹਾਂ ਨੇ 4 ਜੂਨ 1984 ਦੀ ਰਾਤ ਤੱਕ ਦੇ ਪਲ, ਇਸ ਲਾਇਬ੍ਰੇਰੀ ਵਿੱਚ ਰਹਿੰਦੇ, ਜਾਗ ਕੇ ਬਿਤਾਏ ਸਨ ਤੇ ਉਨ੍ਹਾਂ ਕੋਲੋਂ ਹੀ ਸੁਣੀਏ। ਇਸ ਸਾਰੇ ਕਾਸੇ ਦੀ ਵੀਡੀਓ ਰਿਕਾਰਡਿੰਗ ਲੇਖਕ ਕੋਲ ਹੋ- ਜਿਹੜੀ 2016 ਵਿੱਚ ਕੀਤੀ ਗਈ ਸੀ। -ਪੰਜਾਬ ਵਿੱਚ ਸਥਾਪਤ ਅਕਾਲੀ ਸਰਕਾਰਾਂ ਨੇ ਵੀ ਕੇਂਦਰ ਸਰਕਾਰ ਨੂੰ ਬੇਨਤੀਆਂ ਕੀਤੀਆਂ ਪਰ ਜਵਾਬ ਨਾਂਹ ਵਿੱਚ ਹੀ ਆਇਆ। ਮਾਰਚ 2016 ਵਿੱਚ ਜਦ ਦੋਸ਼ ਦੀ ਫ਼ੌਜ ਦੇ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਤਾਂ ਲੇਖਕ ਨੇ ਖ਼ੁਦ ਇਸ ਮਸਲੇ ਸਬੰਧੀ ਕੰਮ ਦਾ ਪੱਖ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਫ਼ੌਜ ਕੋਲ ਤਾਂ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਕੋਈ ਕਿਤਾਬ, ਦਸਤਾਵੇਜ਼ ਨਹੀਂ ਹਨ ਪਰ ਸ਼ਾਇਦ ਸੀਬੀਆਈ ਜਾਂ ਕਿਸੇ ਹੋਰ। ਏਜੰਸੀ ਕੋਲ ਭਾਵੇਂ ਹੋਣ। ਸਮਾਂ ਬਹੁਤ ਬੀਤ ਗਿਆ ਹੈ, ਫਿਰ ਵੀ ਕੋਸ਼ਿਸ਼ ਹੈ ਕਿ ਕਿਤੇ ਬਹੁੜੀ ਪੈ ਜਾਵੇ ਤੇ ਕੁੱਝ ਬਚਿਆ-ਖੁਚਿਆ ਸਾਡਾ ਪੁਰਾਤਨ ਵਿਰਸਾ ਵਾਪਿਸ ਮਿਲ ਸਕੇ। ਸੰਨ 2017 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਫ਼ਦ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਅਮਰਜੀਤ ਸਿੰਘ ਚਾਵਲਾ, ਸੁਰਜੀਤ ਸਿੰਘ ਭਿਟੇਵਢ , ਲੇਖਕ ਤੇ ਪਰਮਜੀਤ ਸਿੰਘ ਸਰੋਆ, ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲੇ ਦਿੱਤੇ ਮੈਮੋਰੰਡਮ ਵਿੱਚ ਸਿੱਖ ਰੈਫਰੈਂਸ ਵਿੱਚੋਂ ਚੁੱਕੀਆਂ ਹੋਈਆਂ ਕਿਤਾਬਾਂ ਤੇ ਦਸਤਾਵੇਜ਼ਾਂ ਬਾਰੇ ਵੀ ਉਨ੍ਹਾਂ ਨੂੰ ਕਿਹਾ। ਏਨੇ ਸਾਲ ਦਾ ਸਮਾਂ ਹੋ ਗਿਆ ਹੈ, ਹੁਣ ਉਨ੍ਹਾਂ ਦੁਰਲੱਭ ਕਿਤਾਬਾਂ ਤੇ ਹੋਰ ਦਸਤਾਵੇਜ਼ਾਂ ਦੇ ਵਾਪਸ ਮਿਲਣ ਦੀ ਉਮੀਦ ਤਾਂ ਘੱਟ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰ ਵਿੱਚ ਅਟੱਲ ਬਿਹਾਰੀ ਵਾਜਪੇਈ ਤੇ ਨਰਿੰਦਰ ਮੋਦੀ ਵਾਲੀ ਭਾਜਪਾ ਸਰਕਾਰ ਨਾਲ ਭਾਈਚਾਰੀ ਰਹੀ ਹੈ। ਇਹ ਨੀ ਨਾਂ ਤਾਂ ਆਪਣਾ ਰਸੂਖ ਵਰਤ ਸਕੇ ਤੇ ਨਾਂ ਹੀ ਕੋਈ ਠੋਸ ਉਪਰਾਲਾ, ਆਪਣੇ ਬਹੁਮੁੱਲੇ ਇਤਿਹਾਸਕ ਦਸਤਾਵੇਜ਼ਾਂ ਨੂੰ ਵਾਪਿਸ ਲੈਣ ਦਾ ਹੋਇਆ ਹੈ। ਅੱਜ ਵੀ ਜਦ ਸਿੱਖ ਰੈਫਰੈਂਸ ਲਾਇਬੇਰੀ ਕੋਲੋਂ ਲੰਘਦਾ ਹੈ ਤਾਂ ਧੂਹ ਪੈਂਦੀ ਹੈ ਕਿ ਸਾਡੇ ਨਾਲ ਅਜਿਹਾ ਕਿਉਂ ਕੀਤਾ ਗਿਆ ਤੇ ਅਸੀਂ ਆਪਣੇ ਸੁਚੱਜੇ ਵਿਰਸੇ ਤੇ ਦਸਤਾਵੇਜ਼ਾਂ ਤੋਂ ਵਾਂਝੇ ਹੋ ਗਏ ਹਾਂ।
On June 7 1984 The Army Burned The Treasures Of The Handwritten Edicts Of The Gurus To Ashes
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)