ਰਿਸ਼ਵਤ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਮਹਿਲਾ ਪੁਲਿਸ ਇੰਸਪੈਕਟਰ ਸੁਨੀਤਾ ਰਾਣੀ ਨੂੰ ਵਿਜੀਲੈਂਸ ਅਧਿਕਾਰੀਆਂ ਨੇ ਮੋਗਾ ਅਦਾਲਤ ਵਿੱਚ ਦੂਜੀ ਪੇਸ਼ੀ ਲਈ ਪੇਸ਼ ਕੀਤਾ। ਇਸ ਦੌਰਾਨ ਉਸ ਦਾ ਚਿਹਰਾ ਢੱਕਿਆ ਹੋਇਆ ਸੀ ਅਤੇ ਵਿਜੀਲੈਂਸ ਟੀਮ ਉਸ ਨੂੰ ਮੀਡੀਆ ਤੋਂ ਦੂਰ ਰੱਖਦੀ ਨਜ਼ਰ ਆਈ।
ਅਦਾਲਤੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਵੀ ਇੰਸਪੈਕਟਰ ਨੂੰ ਕਰੀਬ ਇੱਕ ਘੰਟੇ ਤੱਕ ਅਦਾਲਤ ਦੇ ਕਮਰੇ ਵਿੱਚ ਰੱਖਿਆ ਗਿਆ। ਬਾਅਦ ਵਿੱਚ ਅਧਿਕਾਰੀ ਉਸ ਨੂੰ ਗੱਡੀ ਵੱਲ ਲੈ ਕੇ ਗਏ। ਇਸ ਦੌਰਾਨ ਪੱਤਰਕਾਰਾਂ ਨੇ ਉਸ ਤੋਂ ਮਾਮਲੇ ਸਬੰਧੀ ਸਵਾਲ ਕੀਤੇ, ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ।
ਪਹਿਲੀ ਪੇਸ਼ੀ ਦੌਰਾਨ ਮੀਡੀਆ ਵੱਲੋਂ ਸਵਾਲ ਕੀਤੇ ਜਾਣ ’ਤੇ ਸੁਨੀਤਾ ਰਾਣੀ ਨੇ ‘ਆਲ ਇਜ਼ ਵੈੱਲ’ ਕਿਹਾ ਸੀ। ਦੂਜੀ ਪੇਸ਼ੀ ਮੌਕੇ ਹਾਲਾਂਕਿ ਉਸ ਨੇ ਪੱਤਰਕਾਰਾਂ ਦੇ ਸਵਾਲਾਂ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਮਾਮਲੇ ਵਿੱਚ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇੰਸਪੈਕਟਰ ਖ਼ਿਲਾਫ਼ ਲੱਗੇ ਦੋਸ਼ਾਂ ’ਤੇ ਅੰਤਿਮ ਫੈਸਲਾ ਅਦਾਲਤੀ ਕਾਰਵਾਈ ਤੋਂ ਬਾਅਦ ਹੋਵੇਗਾ।
Inspector Sunita Rani Arrived At The Court With Her Face Covered During Her Second Appearance In The Bribery Case
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)