ਕਰਜ਼ੇ ਤੋਂ ਪਰੇਸ਼ਾਨ ਦੋ ਬੱਚੀਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ

17/05/2023 | Public Times Bureau | Punjab

ਕਰਜ਼ੇ ਦੀ ਮਾਰ ਝੱਲ ਰਹੇ ਦੋ ਬੱਚੀਆਂ ਦੇ ਪਿਓ ਵਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਘਰ ਤੋਂ ਹੀ ਥੋੜੀ ਦੂਰੀ ਤੇ ਪੁਲ ਦੀ ਰੇਲਿੰਗ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਕਿਸੇ ਰਾਹਗੀਰ ਨੇ ਥਾਣਾ ਬੁੱਲੋਵਾਲ ਪੁਲਿਸ ਨੂੰ ਸੂਚਨਾ ਦਿੱਤੀ ਤੇ ਮੌਕੇ ਤੇ ਪਹੁੰਚ ਕੇ ਏਐੱਸਆਈ ਨਰਿੰਦਰ ਸਿੰਘ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਚ ਭੇਜ ਦਿਤਾ।ਮ੍ਰਿਤਕ ਦੀ ਪਛਾਣ ਅਮਰੀਕ ਸਿੰਘ(33) ਪੁੱਤਰ ਸਤਨਾਮ ਸਿੰਘ ਨਿਵਾਸੀ ਨੈਨੋਵਾਲ ਬੈਧ ਵਜੋਂ ਹੋਈ ਹੈ। ਉਸ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਡਰਾਈਵਰੀ ਕਰਦਾ ਸੀ। ਉਹ ਖ਼ੁਦ ਵੀ ਲੋਕਾਂ ਦੇ ਘਰਾਂ ਚ ਕੰਮ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਪਿਛਲੇ ਕੁੱਝ ਦਿਨਾਂ ਤੋਂ ਅਮਰੀਕ ਸਿੰਘ ਘਰ ਨਹੀਂ ਆਇਆ ਸੀ ਤੇ ਉਸ ਦਾ ਫੋਨ ਵੀ ਸਵਿੱਚ ਆਫ਼ ਸੀ। ਸੋਮਵਾਰ ਜਦੋਂ ਉਹ ਕਿਸੇ ਦੇ ਘਰ ਕੰਮ ਕਰਨ ਗਈ ਹੋਈ ਸੀ ਤਾਂ ਉਸ ਕੋਲ ਇਕ ਪੁਲਿਸ ਮੁਲਾਜ਼ਮ ਆਇਆ ਜਿਸ ਨੇ ਮੈਨੂੰ ਥਾਣੇ ਆਉਣ ਲਈ ਕਿਹਾ। ਥਾਣੇ ਪਹੁੰਚ ਕੇ ਸਾਰੀ ਘਟਨਾ ਬਾਰੇ ਪਤਾ ਲੱਗਿਆ। ਉਸ ਨੇ ਦਸਿਆ ਕਿ ਉਸ ਦੀਆਂ ਦੋ ਧੀਆਂ ਅੱਠ ਤੇ ਦਸ ਦੀਆਂ ਹਨ। ਪਰਿਵਾਰ ਵਿਚ ਅਮਰੀਕ ਸਿੰਘ, ਪਤਨੀ ਤੇ ਦੋ ਧੀਆਂ ਹੀ ਸਨ। ਅਮਰੀਕ ਦੇ ਪਿਤਾ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ। ਪਿੰਡ ਨੈਨੋਵਾਲ ਵੈਧ ਦੇ ਸਰਪੰਚ ਨਗਿੰਦਰ ਸਿੰਘ ਨੇ ਦਸਿਆ ਕਿ ਅਮਰੀਕ ਸਿੰਘ ਨੇ ਕੁਝ ਸਮਾਂ ਪਹਿਲਾਂ ਕੁਝ ਲੋਕਾਂ ਤੋਂ ਕਰਜ਼ਾ ਲਿਆ ਸੀ, ਜੋ ਉਸ ਨੂੰ ਪਿਛਲੇ ਸਮੇਂ ਤੋਂ ਕਰਜ਼ੇ ਦੀ ਵਾਪਸੀ ਲਈ ਪਰੇਸ਼ਾਨ ਕਰ ਰਹੇ ਸੀ। ਪੈਸਿਆਂ ਦਾ ਇੰਤਜ਼ਾਮ ਨਾ ਹੋਣ ਤੇ ਕਰਜ਼ਦਾਰਾਂ ਤੋਂ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਹੀ ਅਮਰੀਕ ਸਿੰਘ ਨੇ ਇਹ ਕਦਮ ਉਠਾਇਆ ਹੈ। ਏਐੱਸਆਈ ਨਰਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਮੋਬਾਈਲ ਤੋਂ ਵੇਰਵਾ ਕੱਢ ਕੇ ਪੜਤਾਲ ਕੀਤੀ ਜਾਵੇਗੀ। ਜੇ ਕੋਈ ਕਸੂਰਵਾਰ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

Troubled By Debt The Father Of Two Girls Committed Suicide


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App