ਪਿੰਡ ਵਜੀਦਕੇ ਕਲਾਂ ਦਾ ਫੌਜੀ ਜਵਾਨ ਜੰਮੂ ਅੱਤਵਾਦੀ ਹਮਲੇ ਚ ਸ਼ਹੀਦ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

11/05/2023 | Public Times Bureau | Punjab

ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਕਲਾਂ ਦਾ ਫੌਜੀ ਜਵਾਨ ਜੰਮੂ ਚ ਅੱਤਵਾਦੀ ਹਮਲੇ ਚ ਸ਼ਹੀਦੀ ਪ੍ਰਾਪਤ ਕਰ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਵਾਸੀ ਵਜੀਦਕੇ ਕਲਾਂ ਨੇ ਦੱਸਿਆ ਉਨ੍ਹਾਂ ਦਾ ਪੁੱਤਰ ਜਸਵੀਰ ਸਿੰਘ ਸਮਰਾ 2016 ਚ 10 ਜੈਕ ਰਾਇਫਲ ਚ ਭਰਤੀ ਹੋਇਆ ਸੀ। ਹੁਣ ਉਹ ਰਜੌਰੀ ਮੈਦਿੜ (ਜੰਮੂ) ਚ ਡਿਊਟੀ ਕਰ ਰਿਹਾ ਸੀ। ਜਿੱਥੇ ਉਹ ਪੋਸਟ ਤੇ ਡਿਊਟੀ ਖੜ੍ਹਾ ਸੀ। ਅੱਤਵਾਦੀਆਂ ਵੱਲੋਂ ਕੀਤੇ ਹਮਲੇ ਦੌਰਾਨ ਗੋਲੀ ਲੱਗਣ ਕਾਰਨ ਸ਼ਹੀਦੀ ਪ੍ਰਾਪਤ ਕਰ ਗਿਆ । ਸ਼ਹੀਦ ਫੌਜੀ ਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸ਼ਹੀਦ ਜਗਸੀਰ ਸਿੰਘ ਦਾ ਅੰਤਿਮ ਸਸਕਾਰ ਮ੍ਰਿਤਕ ਦੇਹ ਪਿੰਡ ਆਉਣ ਤੇ ਕੀਤਾ ਜਾਵੇਗਾ। ਇਸ ਦੁੱਖਦਾਈ ਖਬਰ ਨਾਲ ਸਮੁੱਚੇ ਨਗਰ ਤੇ ਇਲਾਕੇ ਚ ਸੋਗ ਦੀ ਲਹਿਰ ਹੈ। ਇਸ ਮੌਕੇ ਸਰਪੰਚ ਗੁਰਮੀਤ ਕੌਰ,ਬਲਜਿੰਦਰ ਸਿੰਘ ਮਿਸਰਾ,ਸਾਬਕਾ ਫੌਜੀ ਹਰਮੋਲਕ ਸਿੰਘ ਵਜੀਦਕੇ,ਕਿਸਾਨ ਆਗੂ ਕੁਲਜੀਤ ਸਿੰਘ ਵਜੀਦਕੇ,ਡਾਕਟਰ ਜਸਵੀਰ ਸਿੰਘ ਵਜੀਦਕੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

Army Jawan Of Village Wajidke Clan Martyred In Jammu Terrorist Attack Was The Only Son Of The Parents


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App