ਫਿਲੌਰ ਵਿਖੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਵਿਆਹ ਤੋਂ ਚਾਈਂ- ਚਾਈਂ ਵਾਪਸ ਆ ਰਹੇ ਪਰਿਵਾਰ ਦੀ ਕਾਰ ਹਾਦਸਾਗਰਸਤ ਹੋ ਗਈ। ਇਸ਼ ਹਾਦਸੇ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗ। ਮਿਲੀ ਜਾਣਕਾਰੀ ਮਤਾਬਕ ਫਿਲੌਰ ਤੋਂ ਨੂਰਮਹਿਲ ਰੋਡ ਤੇ ਅੱਜ ਸਵੇਰੇ 11 ਵਜੇ ਦੇ ਕਰੀਬ ਟਰੱਕ ਅਤੇ ਇਨੋਵਾ ਕਾਰ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨੋਵਾ ਕਾਰ ਦੇ ਪਰਖੱਚੇ ਉੱਡ ਗ। ਘਟਨਾ ਸਬੰਧੀ ਇਨੋਵਾ ਦੇ ਡਰਾਈਵਰ ਵਿਜੈ ਕਮਾਰ ਨੇ ਦਸਿਆ ਕਿ ਉਸ ਦੀ ਅੱਖ ਲੱਗ ਗਈ ਸੀ ਅਤੇ ਸਿਹਤ ਵੀ ਠੀਕ ਨਹੀਂ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਨੋਵਾ ਵਿੱਚ ਸਵਾਰ ਜ਼ਖ਼ਮੀ ਵਿਅਕਤੀ ਕਲਵਿੰਦਰ ਸਿੰਘ, ਹਰਲੀਨ ਕੌਰ ਸਮੇਤ ਡਰਾਈਵਰ ਵਿਜੈ ਕਮਾਰ ਨੂੰ ਫਿਲੌਰ ਦੇ ਨਿੱਜੀ ਹਸਪਤਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਜ਼ਿਆਦਾ ਗੰਭੀਰ ਵਿਅਕਤੀਆਂ ਨੂੰ ਲਧਿਆਣਾ ਵਿਖੇ ਕਿਸੇ ਪਰਾਈਵੇਟ ਹਸਪਤਲ ਵਿਖੇ ਭੇਜ ਦਿੱਤਾ ਗਿਆ। ਮਰਿਤਕਾਂ ਦੀ ਪਹਿਚਾਣ ਬਲਬੀਰ ਕੌਰ ਅਤੇ ਹਰਭਜਨ ਕੌਰ ਵਜੋਂ ਹੋਈ ਹੈ।
a painful accident happened to a family returning from a wedding two died
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)