ਤਿਉਹਾਰਾਂ ’ਤੇ ਯਾਤਰੀਆਂ ਨੂੰ ਵੱਡੀ ਰਾਹਤ, ਅੰਮ੍ਰਿਤਸਰ ਤੋਂ ਕੋਲਕਾਤਾ ਤੇ ਬਰੌਨੀ ਲਈ ਸਪੈਸ਼ਲ ਟ੍ਰੇਨਾਂ ਦਾ ਐਲਾਨ

15/09/2026 | Public Times Bureau | Panjab

ਆਉਣ ਵਾਲੇ ਤਿਉਹਾਰਾਂ ਦੌਰਾਨ ਰੇਲ ਗੱਡੀਆਂ ਵਿੱਚ ਵਧਣ ਵਾਲੀ ਭੀੜ ਦੇ ਮੱਦੇਨਜ਼ਰ ਉੱਤਰੀ ਰੇਲਵੇ ਨੇ ਅੰਮ੍ਰਿਤਸਰ ਤੋਂ ਕੋਲਕਾਤਾ ਅਤੇ ਬਰੌਨੀ ਲਈ ਤਿਉਹਾਰ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਟ੍ਰੇਨਾਂ ਦੇ ਚੱਲਣ ਨਾਲ ਪੰਜਾਬ ਤੋਂ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਜਾਣ ਵਾਲੇ ਯਾਤਰੀਆਂ ਨੂੰ ਵਾਧੂ ਰੇਲ ਸਹੂਲਤ ਮਿਲੇਗੀ। ਫਿਰੋਜ਼ਪੁਰ ਮੰਡਲ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਅੰਮ੍ਰਿਤਸਰ–ਕੋਲਕਾਤਾ–ਅੰਮ੍ਰਿਤਸਰ ਸਪੈਸ਼ਲ ਦੇ 8 ਅਤੇ ਅੰਮ੍ਰਿਤਸਰ–ਬਰੌਨੀ–ਅੰਮ੍ਰਿਤਸਰ ਸਪੈਸ਼ਲ ਦੇ 9 ਫੇਰੇ ਲੱਗਣਗੇ। ਦੋਵੇਂ ਟ੍ਰੇਨਾਂ ਵਿੱਚ ਇੱਕ AC ਸੈਕਿੰਡ ਕਲਾਸ, ਦੋ AC ਥਰਡ ਕਲਾਸ, 9 ਸਲੀਪਰ ਅਤੇ 6 ਜਨਰਲ ਕੋਚ ਹੋਣਗੇ।

ਅੰਮ੍ਰਿਤਸਰ–ਕੋਲਕਾਤਾ ਸਪੈਸ਼ਲ ਟ੍ਰੇਨ ਨੰਬਰ 04624 ਅੰਮ੍ਰਿਤਸਰ ਤੋਂ ਹਰ ਬੁੱਧਵਾਰ ਰਾਤ 8:10 ਵਜੇ ਰਵਾਨਾ ਹੋਵੇਗੀ। ਇਹ ਸੇਵਾ 7 ਅਕਤੂਬਰ ਤੋਂ 25 ਨਵੰਬਰ ਤੱਕ ਚੱਲੇਗੀ ਅਤੇ ਕੋਲਕਾਤਾ ਦੁਪਹਿਰ 3 ਵਜੇ ਪਹੁੰਚੇਗੀ। ਵਾਪਸੀ ਵਿੱਚ ਟ੍ਰੇਨ ਨੰਬਰ 04623 ਹਰ ਸ਼ਨੀਵਾਰ ਸਵੇਰੇ 4:45 ਵਜੇ ਕੋਲਕਾਤਾ ਤੋਂ ਰਵਾਨਾ ਹੋ ਕੇ ਰਾਤ 9:05 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਸੇਵਾ 10 ਅਕਤੂਬਰ ਤੋਂ 28 ਨਵੰਬਰ ਤੱਕ ਚੱਲੇਗੀ। ਇਸ ਟ੍ਰੇਨ ਦੇ ਮੁੱਖ ਠਹਿਰਾਵਾਂ ਵਿੱਚ ਬਿਆਸ, ਜਲੰਧਰ ਸਿਟੀ, ਫਗਵਾੜਾ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਗੋਰਖਪੁਰ, ਮੁਜ਼ੱਫਰਪੁਰ, ਬਰੌਨੀ, ਆਸਨਸੋਲ ਅਤੇ ਬਰਧਮਾਨ ਸ਼ਾਮਲ ਹਨ।

ਅੰਮ੍ਰਿਤਸਰ–ਬਰੌਨੀ ਸਪੈਸ਼ਲ ਟ੍ਰੇਨ ਨੰਬਰ 04668 ਹਰ ਐਤਵਾਰ ਰਾਤ 8:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਇਹ ਸੇਵਾ 4 ਅਕਤੂਬਰ ਤੋਂ 29 ਨਵੰਬਰ ਤੱਕ ਚੱਲੇਗੀ ਅਤੇ ਅਗਲੇ ਦਿਨ ਸਵੇਰੇ 2:10 ਵਜੇ ਬਰੌਨੀ ਪਹੁੰਚੇਗੀ।ਵਾਪਸੀ ਵਿੱਚ ਟ੍ਰੇਨ ਨੰਬਰ 04667 ਹਰ ਮੰਗਲਵਾਰ ਸਵੇਰੇ 5:05 ਵਜੇ ਬਰੌਨੀ ਤੋਂ ਚੱਲੇਗੀ ਅਤੇ ਦੁਪਹਿਰ 1:50 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਸੇਵਾ 6 ਅਕਤੂਬਰ ਤੋਂ 1 ਦਸੰਬਰ ਤੱਕ ਉਪਲਬਧ ਰਹੇਗੀ। ਇਸ ਟ੍ਰੇਨ ਦੇ ਮੁੱਖ ਠਹਿਰਾਵਾਂ ਵਿੱਚ ਜਲੰਧਰ ਸਿਟੀ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਵਾਰਾਣਸੀ, ਗਾਜ਼ੀਪੁਰ ਸਿਟੀ, ਬਲੀਆ, ਛਪਰਾ, ਸੋਨਪੁਰ ਅਤੇ ਹਾਜੀਪੁਰ ਸ਼ਾਮਲ ਹਨ। ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਤਿਉਹਾਰ ਸਪੈਸ਼ਲ ਟ੍ਰੇਨਾਂ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ, ਤਾਂ ਜੋ ਤਿਉਹਾਰੀ ਸੀਜ਼ਨ ਦੌਰਾਨ ਵਧੀ ਹੋਈ ਯਾਤਰੀ ਭੀੜ ਵਿਚਕਾਰ ਯਾਤਰਾ ਨੂੰ ਸੁਵਿਧਾਜਨਕ ਬਣਾਇਆ ਜਾ ਸਕੇ।

Major Relief For Passengers During The Festive Season Special Trains Announced From Amritsar To Kolkata And Barauni


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App