ਫੱਲਕਾਰੀ ਲੇਡੀਜ਼ ਨਾਈਟ ਵਿਚ ਮਾਵਾਂ, ਸੱਸਾਂ,ਬਹੂਆਂ, ਧੀਆਂ ਨੇ ਲਾਈਆਂ ਖੂਬ ਰੌਣਕਾਂ

05/09/2022 | The public times | punjab

ਔਕਲੈਂਡ 04 ਸਤੰਬਰ 2022: ਹੱਸਣਾ, ਖੇਡਣਾਂ, ਨੱਚਣਾ ਤੇ ਟੱਪਣਾ ਜੀਵਨ ਦਾ ਹਿੱਸਾ ਹੰਦੇ ਹਨ, ਪਰ ਕਈ ਵਾਰ ਰਜ਼ਗਾਰ ਦੀ ਭਾਲ ਵਿਚ ਇਹ ਚੀਜਾਂ ਕਿਤੇ ਦੂਰ ਰਹਿਣ ਲਗਦੀਆਂ ਹਨ, ਪਰ ਮੌਕਾ ਮਿਲਦੇ ਹੀ ਇਨਹਾਂ ਨੂੰ ਦਬਾਰਾ ਜੀਵਨ ਦੇ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ। ਇਕ ਅਜਿਹਾ ਹੀ ਮੌਕਾ ਮਾਲਵਾ ਸਪੋਰਟਸ ਂਡ ਕਲਚਰਲ ਕਲੱਬ ਨਿਊਜ਼ੀਲੈਂਡ ਨੇ ਇਥੇ ਵਸਦੀਆਂ ਭਾਰਤੀ ਮਹਿਲਾਵਾਂ ਦੇ ਲਈ ਉਸ ਵੇਲੇ ਪੈਦਾ ਕੀਤਾ ਜਦੋਂ ਉਨਹਾਂ ਸਭਿਆਚਾਰ ਦੀ ਨਿਸ਼ਾਨੀ ਫੱਲਕਾਰੀ ਦੇ ਨਾਂਅ ਉਤੇ ਪਹਿਲੀ ਵਾਰ ਬਿਨਾਂ ਦਾਖਲਾ ਫੀਸ ਫੱਲਕਾਰੀ ਲੇਡੀਜ਼ ਨਾਈਟ ਬੀਤੇ ਕੱਲਹ ਸਫਲਤਾ ਪੂਰਵਕ ਕਰਵਾ ਦਿੱਤੀ। ਵੋਡਾਫੋਨ ਈਵੈਂਟ ਸੈਂਟਰ ਮੈਨਕਾਓ, ਜਿੱਥੇ ਵੱਡੇ-ਵੱਡੇ ਕਲਾਕਾਰ ਪਹੰਚਦੇ ਹਨ ਦੇ ਵਿਚ ਇਹ ਮਹਿਲਾ ਮੇਲਾ ਕਰਵਾਇਆ ਗਿਆ। ਇਸਦੀ ਸ਼ਰੂਆਤ ਸੈਂਡੀ ਧਾਲੀਵਾਲ ਨੇ ਸਵਾਗਤੀ ਸ਼ਬਦਾਂ ਨਾਲ ਕੀਤੀ। ਬਲਜੀਤ ਔਲਖ ਨੇ ਸਪਾਂਸਰ ਦਾ ਧੰਨਵਾਦ ਲਗਦੇ ਹੱਥ ਕਰ ਦਿੱਤਾ। ਸਟੇਜ ਸੰਚਾਲਨ ਦੇ ਲਈ ਹਰਜੀਤ ਅਤੇ ਲਵਲੀਨ ਫਿਰ ਬੋਲੀਆਂ ਅਤੇ ਟੋਟਕਿਆਂ ਨਾਲ ਅੱਗੇ ਆ ਗਈਆਂ। ਸਟੇਜ ਉਤੇ ਧਮਾਲ ਪਾਉਣ ਲਈ ਫਿਰ ਗਿੱਧੇ ਅਤੇ ਭੰਗੜੇ ਦੀਆਂ ਟੀਮਾਂ ਆਉਣੀਆਂ ਸ਼ਰੂ ਹੋਈਆਂ ਜਿਸ ਦੇ ਵਿਚ ਪੰਜਾਬੀ ਕਲਚਰਲ ਸੋਸੀਸ਼,ਹੈਰੀਟੇਜਰਜ਼ ਅਕੈਡਮੀਠ ਵੋਮੈਨ ਕੇਅਰ ਟਰਸਟ ਤੇ ਸਾਂ ਸਪੋਰਟਸ ਂਡ ਕਲਚਰਲ ਕਲੱਬ ਦੀਆਂ ਟੀਮਾਂ ਸ਼ਾਮਿਲ ਰਹੀਆਂ। ਪਰੋਗਰਾਮ ਨੂੰ ਰੌਚਿਕ ਕਰਨ ਦੇ ਲਈ ਮਾਾ, ਮਾਲਵਾ ਤੇ ਦਆਬਾ ਗੇੜ ਵਿਚ ਪੱਛੀਆਂ ਬਾਰਤਾਂ ਨੇ ਵੀ ਖੂਬ ਮਾਹੌਲ ਸਿਰਜਿਆ। ਟੰਗ ਟਵਿਸਟਰ (ਜ਼ਬਾਨ ਨਾਲ ਸ਼ਬਦਾਂ ਨੂੰ ਗੇੜਾ ਕਰਵਾਇਆ ਗਿਆ ਜਿਸ ਨਾਲ ਪੂਰਾ ਹਾਸਾ-ਠੱਠਾ ਬਿਖਰਿਆ। ਪਰਮਵੀਰ ਗਿੱਲ ਅਤੇ ਸਿਮੂ ਬੱਲ ਨੇ ਹਾਸਰਸ ਸਕਿੱਟ ਪੇਸ਼ ਕਰਕੇ ਢਿੱਡੀਂ ਪੀੜਾਂ ਪਾਈਆਂ। ਸਰਿੰਦਰ ਗਰਚਾ ਹੋਰਾਂ ਸੋਲੋ ਪਰਫਾਰਮੈਂਸ ਰਾਹੀਂ ਮਨੋਰੰਜਨ ਕੀਤਾ। ਅਖੀਰ ਵਿਚ ਮਾਲਵਾ ਸਪੋਰਟਸ ਂਡ ਕਲਚਰਲ ਕਲੱਬ ਦੀ ਟੀਮ ਨੇ ਭੰਗੜੇ ਅਤੇ ਗਿੱਧੇ ਰਾਹੀਂ ਪੂਰੇ ਪੰਡਾਲ ਦੇ ਵਿਚ ਸੰਗੀਤਕ ਸਰਾਂ ਦੇ ਨਾਲ ਸ਼ਕਤੀ ਭਰ ਦਿੱਤੀ ਅਤੇ ਸਾਰੀਆਂ ਮਹਿਲਾਵਾ ਖੱਲਹੇ ਅਖਾੜੇ ਲਈ ਤਿਆਰ ਹੋ ਗਈਆਂ ਅਤੇ ਨੱਚਣ ਲਈ ਮਜ਼ਬੂਰ ਹੋ ਗਈਆਂ। ਡੀ. ਜੇ. ਦੀ ਧਮਕ ਉਤੇ ਉਤੇ ਮਾਵਾਂ, ਸੱਸਾਂ, ਬਹੂਆਂ ਤੇ ਧੀਆਂ ਨੇ ਵੱਖ-ਵੱਖ ਲੋਕ ਗੀਤਾਂ ਅਤੇ ਬੋਲੀਆਂ ਉਤੇ ਖੱਲਹੇ ਪੰਡਾਲ ਦੇ ਵਿਚ ਖੂਬ ਰੌਣਕ ਲਾਈ। ਖਾਣ-ਪੀਣ ਦੇ ਲਈ ਅਤੇ ਹਾਰ ਸ਼ਿੰਗਾਰ ਦੇ ਲਈ ਸਟਾਲ ਵੀ ਖਿੱਚ ਦਾ ਕੇਂਦਰ ਰਹੇ। ਸਪਾਂਸਰਜ਼ ਨੂੰ, ਂਕਰਜ਼ ਨੂੰ, ਆਸ਼ਤੀ ਖੋਜਾਸ ਬਲਜੀਤ ਔਲਖ, ਸਮਨਪਰੀਤ ਅਤੇ ਂਜੋਲੀਨ ਆਰਮਸਟਰਾਂਗ ਨੂੰ ਸੰਦਰ ਫੱਲਕਾਰੀਆਂ ਅਤੇ ਟਰਾਫੀਆਂ ਦਿੱਤੀਆਂ ਗਈਆਂ। ਮਾਲਵਾ ਕਲੱਬ ਦੇ ਪਰਧਾਨ ਸ. ਜਗਦੀਪ ਸਿੰਘ ਵੜੈਚ ਨੇ ਤਾਨੀਆ ਗਿੱਲ ਨੂੰ ਗਿਫਟ ਹੈਂਪਰ ਜਿੱਤਣ ਉਤੇ ਵਧਾਈ ਦਿੱਤੀ ਅਤੇ ਗਿਫਟ ਭੇਟ ਕੀਤਾ। ਬਲਜੀਤ ਕੌਰ ਵੜੈਚ ਨੇ ਆਈਆਂ ਸਾਰੀਆਂ ਦਰਸ਼ਕ ਮਹਿਲਾਵਾਂ ਦਾ, ਭਾਗ ਲੈਣ ਵਾਲੀਆਂ ਟੀਮਾਂ ਦਾ, ਸਪਾਂਸਰਜ਼ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਹ ਵੀ ਲਾਨ ਕੀਤਾ ਗਿਆ ਕਿ ਅਗਲੇ ਸਾਲ ਫੱਲਕਾਰੀ ਲੇਡੀਜ਼ ਨਾਈਟ-2023 ਦਾ ਪਰੋਗਰਾਮ 5 ਅਗਸਤ ਨੂੰ ਆਯੋਜਿਤ ਕੀਤਾ ਜਾਵੇਗਾ।

mothers mothers in law daughters in law daughters made a lot of noise in phulkari ladies night


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App