8ਵਾਂ ਤਨਖਾਹ ਕਮਿਸ਼ਨ 2028 ਤੱਕ ਟਲਿਆ ਤਾਂ ਸਰਕਾਰ ’ਤੇ ਪਵੇਗਾ 3 ਲੱਖ ਕਰੋੜ ਦਾ ਬੋਝ

28/11/2026 | Public Times Bureau | National

ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ 8ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਉਡੀਕ ਲੰਬੀ ਹੋ ਸਕਦੀ ਹੈ। ਡੌਇਚ ਬੈਂਕ ਰਿਸਰਚ ਦੀ ਨਵੀਂ ਰਿਪੋਰਟ ਮੁਤਾਬਕ, ਜੇਕਰ ਇਸ ਨੂੰ 2028 ਤੱਕ ਲਾਗੂ ਕਰਨ ਵਿੱਚ ਦੇਰੀ ਹੁੰਦੀ ਹੈ ਤਾਂ ਸਰਕਾਰ ਨੂੰ ਕੁਝ ਸਮੇਂ ਲਈ ਖਰਚੇ ਤੋਂ ਰਾਹਤ ਮਿਲ ਸਕਦੀ ਹੈ, ਪਰ ਬਾਅਦ ਵਿੱਚ ਤਨਖਾਹਾਂ ਦੇ ਬਕਾਏ (ਏਰੀਅਰ) ਕਾਰਨ ਵਿੱਤੀ ਬੋਝ ਹੋਰ ਵਧ ਜਾਵੇਗਾ। 8ਵੇਂ ਤਨਖਾਹ ਕਮਿਸ਼ਨ ਕਾਰਨ ਕੇਂਦਰ ਸਰਕਾਰ ਦੇ ਖਰਚੇ ਵਿੱਚ ਘੱਟੋ-ਘੱਟ 3 ਲੱਖ ਕਰੋੜ ਰੁਪਏ ਦਾ ਵਾਧਾ ਹੋ ਸਕਦਾ ਹੈ। ਇਸ ਨਾਲ ਵਿੱਤੀ ਸਾਲ 2028 ਵਿੱਚ ਸਰਕਾਰ ਦੇ ਵਿੱਤੀ ਘਾਟੇ ਨੂੰ ਕੰਟਰੋਲ ਕਰਨ ਦੀ ਯੋਜਨਾ ਪ੍ਰਭਾਵਿਤ ਹੋ ਸਕਦੀ ਹੈ।
ਡੌਇਚ ਬੈਂਕ ਦੀ 2027 ਦੀ ਵਰਲਡ ਆਊਟਲੁੱਕ ਰਿਪੋਰਟ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਵਿੱਤੀ ਸਾਲ 2028 ਵਿੱਚ ਕੇਂਦਰ ਸਰਕਾਰ ਦਾ ਵਿੱਤੀ ਘਾਟਾ GDP ਦਾ 4.3 ਫ਼ੀਸਦੀ ਰਹਿ ਸਕਦਾ ਹੈ। ਤਨਖਾਹਾਂ ਵਿੱਚ ਵਾਧੇ ਤੋਂ ਇਲਾਵਾ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ, ਸਬਸਿਡੀਆਂ ’ਤੇ ਵਧਦਾ ਖਰਚਾ ਅਤੇ RBI ਤੋਂ ਮਿਲਣ ਵਾਲੇ ਡਿਵੀਡੈਂਡ ਵਿੱਚ ਸੰਭਾਵਿਤ ਕਮੀ ਵੀ ਸਰਕਾਰ ਦੀ ਵਿੱਤੀ ਸਥਿਤੀ ’ਤੇ ਦਬਾਅ ਪਾ ਸਕਦੀ ਹੈ। ਜੇਕਰ ਤਨਖਾਹਾਂ ਵਿੱਚ ਸੋਧ ਪਿਛਲੀ ਤਰੀਕ ਤੋਂ ਲਾਗੂ ਹੁੰਦੀ ਹੈ ਤਾਂ ਦੇਰੀ ਕਾਰਨ ਏਰੀਅਰ ਦੀ ਰਕਮ ਵਧਦੀ ਜਾਵੇਗੀ। ਅਜਿਹੇ ਵਿੱਚ ਸਿਫ਼ਾਰਸ਼ਾਂ ਲਾਗੂ ਹੋਣ ਤੋਂ ਬਾਅਦ ਸਰਕਾਰ ਨੂੰ ਇੱਕੋ ਵਾਰ ਵੱਡੀ ਰਕਮ ਅਦਾ ਕਰਨੀ ਪੈ ਸਕਦੀ ਹੈ।
ਦੂਜੇ ਪਾਸੇ, ਡੌਇਚ ਬੈਂਕ ਨੂੰ ਉਮੀਦ ਹੈ ਕਿ ਵਿੱਤੀ ਸਾਲ 2027 ਵਿੱਚ ਸਰਕਾਰ GDP ਦੇ 4.3 ਫ਼ੀਸਦੀ ਦੇ ਵਿੱਤੀ ਘਾਟੇ ਦਾ ਟੀਚਾ ਹਾਸਲ ਕਰ ਸਕਦੀ ਹੈ। ਇਸ ਵਿੱਚ RBI ਤੋਂ ਸੰਭਾਵਿਤ 2.9 ਲੱਖ ਕਰੋੜ ਰੁਪਏ ਦਾ ਡਿਵੀਡੈਂਡ, ਇਕਨਾਮਿਕ ਸਟੇਬਿਲਾਈਜ਼ੇਸ਼ਨ ਫੰਡ ਤਹਿਤ 1 ਲੱਖ ਕਰੋੜ ਰੁਪਏ ਦੀ ਵਿਵਸਥਾ ਅਤੇ ਹੋਰ ਸਰੋਤਾਂ ਤੋਂ ਮਿਲਣ ਵਾਲੀ ਆਮਦਨ ਮਦਦਗਾਰ ਹੋ ਸਕਦੀ ਹੈ। ਹਾਲਾਂਕਿ, 8ਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਕਦੋਂ ਲਾਗੂ ਹੋਣਗੀਆਂ, ਇਹ ਕਿਸ ਤਰੀਕ ਤੋਂ ਪ੍ਰਭਾਵੀ ਹੋਣਗੀਆਂ ਅਤੇ ਏਰੀਅਰ ਕਿਵੇਂ ਦਿੱਤੇ ਜਾਣਗੇ, ਇਸ ਬਾਰੇ ਅੰਤਿਮ ਫ਼ੈਸਲਾ ਕੇਂਦਰ ਸਰਕਾਰ ਵੱਲੋਂ ਹੀ ਲਿਆ ਜਾਵੇਗਾ। ਤਨਖਾਹਾਂ ਵਿੱਚ ਵਾਧੇ ਨਾਲ ਮੁਲਾਜ਼ਮਾਂ ਦੀ ਆਮਦਨ ਦੇ ਨਾਲ ਬਾਜ਼ਾਰ ਵਿੱਚ ਖਪਤ ਅਤੇ ਮੰਗ ਵਧਣ ਦੀ ਵੀ ਉਮੀਦ ਹੈ।

If The 8th Pay Commission Is Deferred Until 2028 It Will Impose A Burden Of Rs 3 Lakh Crore On The Government


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App