ਤਿਉਹਾਰੀ ਸੀਜ਼ਨ ਦੌਰਾਨ ਖੰਡ ਦੀਆਂ ਪ੍ਰਚੂਨ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਅਤੇ ਜਮ੍ਹਾਂਖੋਰੀ ਰੋਕਣ ਲਈ ਕੇਂਦਰ ਸਰਕਾਰ ਨੇ ਖੰਡ ਡੀਲਰਾਂ ਲਈ ਸਟਾਕ ਸੀਮਾ ਘਟਾ ਕੇ 1,000 ਕੁਇੰਟਲ ਕਰ ਦਿੱਤੀ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਇਹ ਨਿਯਮ 15 ਅਕਤੂਬਰ ਤੋਂ 30 ਨਵੰਬਰ 2026 ਤੱਕ ਲਾਗੂ ਰਹੇਗਾ।
ਸਰਕਾਰ ਨੇ ਖੰਡ ਦੇ ਸਟਾਕ ਨੂੰ ਰੱਖਣ ਦੀ ਵੱਧ ਤੋਂ ਵੱਧ ਮਿਆਦ ਵੀ 15 ਦਿਨ ਨਿਰਧਾਰਤ ਕੀਤੀ ਹੈ। ਹਾਲਾਂਕਿ, ਇਹ ਨਿਯਮ ਕੋਲਕਾਤਾ ਅਤੇ ਇਸ ਦੇ ਆਲੇ-ਦੁਆਲੇ ਦੇ ਮਹਾਨਗਰੀ ਖੇਤਰਾਂ ਅਤੇ ਅਸਾਮ ’ਤੇ ਲਾਗੂ ਨਹੀਂ ਹੋਵੇਗਾ। ਮੰਤਰਾਲੇ ਮੁਤਾਬਕ, ਨਵੇਂ ਨਿਯਮਾਂ ਦਾ ਮੁੱਖ ਉਦੇਸ਼ ਡਿਸਟ੍ਰੀਬਿਊਸ਼ਨ ਚੇਨ ਵਿੱਚ ਖੰਡ ਦੇ ਬੇਲੋੜੇ ਭੰਡਾਰ ਨੂੰ ਰੋਕਣਾ ਅਤੇ ਮਿੱਲਾਂ ਤੋਂ ਡੀਲਰਾਂ ਰਾਹੀਂ ਖਪਤਕਾਰਾਂ ਤੱਕ ਸਪਲਾਈ ਨੂੰ ਸੁਚਾਰੂ ਬਣਾਈ ਰੱਖਣਾ ਹੈ। ਸਰਕਾਰ ਦਾ ਮੰਨਣਾ ਹੈ ਕਿ ਸਟਾਕ ਦੀ ਮਾਤਰਾ ਅਤੇ ਉਸ ਨੂੰ ਰੱਖਣ ਦੀ ਮਿਆਦ ਸੀਮਤ ਕਰਨ ਨਾਲ ਜਮ੍ਹਾਂਖੋਰੀ ਅਤੇ ਸੱਟੇਬਾਜ਼ੀ ਨੂੰ ਨਿਰਉਤਸ਼ਾਹਿਤ ਕੀਤਾ ਜਾ ਸਕੇਗਾ।
ਇਸ ਤੋਂ ਪਹਿਲਾਂ ਅਗਸਤ ਵਿੱਚ ਖੰਡ ਵਪਾਰੀਆਂ ਲਈ ਸਟਾਕ ਸੀਮਾ 4,000 ਕੁਇੰਟਲ ਰੱਖੀ ਗਈ ਸੀ, ਜਿਸ ਨੂੰ ਸਤੰਬਰ ਵਿੱਚ ਘਟਾ ਕੇ 2,000 ਕੁਇੰਟਲ ਕਰ ਦਿੱਤਾ ਗਿਆ ਸੀ। ਹੁਣ ਤਿਉਹਾਰੀ ਮੰਗ ਨੂੰ ਦੇਖਦਿਆਂ ਇਸ ਨੂੰ ਹੋਰ ਘਟਾ ਕੇ 1,000 ਕੁਇੰਟਲ ਕੀਤਾ ਗਿਆ ਹੈ। ਮੰਤਰਾਲੇ ਅਨੁਸਾਰ, ਅਗਸਤ ਦੇ ਉੱਚ ਪੱਧਰ ਤੋਂ ਬਾਅਦ ਖੰਡ ਦੀ ਔਸਤ ਪ੍ਰਚੂਨ ਕੀਮਤ ਵਿੱਚ ਲਗਭਗ 15 ਫੀਸਦੀ ਦੀ ਕਮੀ ਆਈ ਹੈ। ਇਸੇ ਦੌਰਾਨ ਮਿੱਲ ਪੱਧਰ ’ਤੇ ਖੰਡ ਦੀਆਂ ਕੀਮਤਾਂ ਵਿੱਚ ਕਰੀਬ 28 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਕੀਮਤਾਂ ਕਾਫ਼ੀ ਹੱਦ ਤੱਕ ਸਥਿਰ ਰਹੀਆਂ ਹਨ।
Government tightens norms on sugar stocks ahead of the festive season limit for dealers set at 1 000 quintals
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)