ਅਮਰੀਕਾ ਵਿੱਚ ਦੋ ਭਾਰਤੀਆਂ ਸਵਪਨਦੀਪ ਰਾਏ ਅਤੇ ਵਿੱਕੀ ਰਾਮੰਚਾ ਖ਼ਿਲਾਫ਼ ਨਕਲੀ ਓਜ਼ੈਂਪਿਕ ਦੀ ਤਸਕਰੀ ਅਤੇ ਵਿਕਰੀ ਦੇ ਦੋਸ਼ ਲਗਾਏ ਗਏ ਹਨ। ਅਮਰੀਕੀ ਨਿਆਂ ਵਿਭਾਗ ਮੁਤਾਬਕ ਫਲੋਰੀਡਾ ਦੇ ਮਿਡਲ ਡਿਸਟ੍ਰਿਕਟ ਦੀ ਫੈਡਰਲ ਗ੍ਰੈਂਡ ਜਿਊਰੀ ਨੇ ਦੋਵਾਂ ’ਤੇ ਚੀਨ ਤੋਂ ਨਕਲੀ ਦਵਾਈ ਮੰਗਵਾ ਕੇ ਅਮਰੀਕੀ ਡਿਸਟ੍ਰੀਬਿਊਟਰਾਂ ਨੂੰ ਵੇਚਣ ਦਾ ਦੋਸ਼ ਲਗਾਇਆ ਹੈ।
ਨਿਆਂ ਵਿਭਾਗ ਮੁਤਾਬਕ ਜੁਲਾਈ 2023 ਤੋਂ ਅਪ੍ਰੈਲ 2024 ਦਰਮਿਆਨ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਚੀਨ ਦੇ ਗੈਰ-ਅਧਿਕਾਰਤ ਸਰੋਤਾਂ ਤੋਂ ਨਕਲੀ ਓਜ਼ੈਂਪਿਕ ਹਾਸਲ ਕੀਤੀ। ਇਸ ਦੀ ਪੈਕੇਜਿੰਗ, ਲੇਬਲ, ਜਾਣਕਾਰੀ ਵਾਲੀ ਪਰਚੀ ਅਤੇ ਸੂਈਆਂ ਇਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਸਨ ਕਿ ਉਤਪਾਦ ਅਸਲੀ ਦਵਾਈ ਜਾਪੇ।
ਮਾਮਲੇ ਵਿੱਚ ਸਵਪਨਦੀਪ ਰਾਏ ਨੂੰ ਇਟਲੀ ਤੋਂ ਹਵਾਲਗੀ ਤੋਂ ਬਾਅਦ ਟੈਂਪਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ। ਦੂਜਾ ਮੁਲਜ਼ਮ ਵਿੱਕੀ ਰਾਮੰਚਾ ਹਾਲੇ ਫਰਾਰ ਹੈ।
ਨਿਆਂ ਵਿਭਾਗ ਮੁਤਾਬਕ ਦਸੰਬਰ 2023 ਵਿੱਚ ਅਮਰੀਕੀ FDA ਵੱਲੋਂ ਨਕਲੀ ਓਜ਼ੈਂਪਿਕ ਦੀਆਂ ਕੁਝ ਖੇਪਾਂ ਜ਼ਬਤ ਕਰਕੇ ਜਨਤਕ ਚੇਤਾਵਨੀ ਜਾਰੀ ਕਰਨ ਦੇ ਬਾਵਜੂਦ ਕਥਿਤ ਤੌਰ ’ਤੇ ਇਹ ਗਤੀਵਿਧੀ ਜਾਰੀ ਰਹੀ। ਦੋਵਾਂ ’ਤੇ ਨਕਲੀ ਦਵਾਈਆਂ ਦੀ ਤਸਕਰੀ ਤੇ ਵਿਕਰੀ ਅਤੇ ਤਸਕਰੀ ਤੇ ਅਮਰੀਕੀ ਸਰਕਾਰ ਨੂੰ ਧੋਖਾ ਦੇਣ ਦੀ ਸਾਜ਼ਿਸ਼ ਦੇ ਦੋਸ਼ ਹਨ। ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਵੱਖ-ਵੱਖ ਦੋਸ਼ਾਂ ਤਹਿਤ ਕੁੱਲ 71 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
Case Filed Against Two Indians In The Us Over Allegations Of Smuggling Counterfeit Ozempic
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)