ਲਾਸਾਲ ਵਿੱਚ ਚਾਕੂ ਮਾਰ ਕੇ ਪੰਜਾਬੀ ਦੀ ਯੂਟਿਊਬਰ ਨੈਂਸੀ ਗਰੇਵਾਲ ਦਾ ਕਤਲ

05/03/2026 | Public Times Bureau | Canada

ਕੈਨੇਡਾ ਦੇ ਲਾਸਾਲ ਵਿੱਚ 45 ਸਾਲਾ ਪੰਜਾਬੀ ਮੂਲ ਦੀ ਔਰਤ ਅਤੇ ਯੂਟਿਊਬਰ ਨੈਂਸੀ ਗਰੇਵਾਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਮੰਗਲਵਾਰ ਰਾਤ ਵਾਪਰੀ ਜਦੋਂ ਪੁਲਿਸ ਨੂੰ ਟੌਡ ਲੇਨ ਦੇ 2400 ਬਲਾਕ ਵਿੱਚ ਚਾਕੂਬਾਜ਼ੀ ਦੀ ਸੂਚਨਾ ਮਿਲੀ।

ਲਾਸਾਲ ਪੁਲਿਸ ਸਰਵਿਸ ਦੇ ਅਨੁਸਾਰ, ਅਧਿਕਾਰੀ ਅਤੇ ਪੈਰਾਮੈਡਿਕਸ ਰਾਤ ਕਰੀਬ 9:30 ਵਜੇ ਤੋਂ ਕੁਝ ਪਹਿਲਾਂ ਮੌਕੇ ‘ਤੇ ਪਹੁੰਚੇ। ਉਥੇ ਗਰੇਵਾਲ ਨੂੰ ਚਾਕੂ ਦੇ ਗੰਭੀਰ ਜ਼ਖਮਾਂ ਨਾਲ ਤੜਫਦਿਆਂ ਮਿਲਿਆ। ਐਸੈਕਸ–ਵਿੰਡਸਰ ਐਮਰਜੈਂਸੀ ਮੈਡੀਕਲ ਸਰਵਿਸਿਜ਼ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲੇ ਦੇ ਕਾਰਨਾਂ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਨੈਂਸੀ ਗਰੇਵਾਲ ਸੋਸ਼ਲ ਮੀਡੀਆ ‘ਤੇ ਆਪਣੇ ਤਿੱਖੇ ਬਿਆਨਾਂ ਲਈ ਜਾਣੀ ਜਾਂਦੀ ਸੀ। ਉਹ ਭਾਰਤ–ਕੈਨੇਡਾ ਤਣਾਅ ਦੇ ਮਸਲੇ ‘ਤੇ ਵੀ ਖੁੱਲ੍ਹ ਕੇ ਬੋਲਦੀ ਰਹੀ ਸੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਗਰਮ ਖਿਆਲੀ ਦੀ ਨਿੰਦਾ ਕਰਦੀ ਰਹੀ ਸੀ। ਇਸ ਤੋਂ ਇਲਾਵਾ ਉਹ ਪੰਜਾਬ ਦੀਆਂ ਕੁਝ ਧਾਰਮਿਕ ਅਤੇ ਰਾਜਨੀਤਿਕ ਹਸਤੀਆਂ ਦੀ ਆਲੋਚਨਾ ਕਰਨ ਲਈ ਵੀ ਚਰਚਾ ਵਿੱਚ ਰਹੀ ਸੀ।

Punjabi youtuber nancy grewal stabbed to death in lasalle


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App