ਫਾਇਰ ਵਿਭਾਗ ਦੀ ਟੀਮ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਫਾਇਰ ਸੇਫਟੀ ਸਬੰਧੀ ਮੌਕ ਡਰਿੱਲ ਅਤੇ ਵਿਸ਼ੇਸ਼ ਸਿਖਲਾਈ ਸੈਸ਼ਨ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਨੈਚੁਰਲ ਹਰਬਲ ਪਾਰਕ ਵਿਖੇ ਕਰਵਾਈ ਗਈ ਇਸ ਮੌਕ ਡਰਿੱਲ ਦੌਰਾਨ ਫਾਇਰ ਵਿਭਾਗ ਦੀ ਟੀਮ ਨੇ ਹਸਪਤਾਲ ਦੇ ਸਟਾਫ ਨੂੰ ਅੱਗ ਲੱਗਣ ਦੀ ਸਥਿਤੀ ਵਿੱਚ ਤੁਰੰਤ ਅਤੇ ਸੁਰੱਖਿਅਤ ਢੰਗ ਨਾਲ ਕਾਰਵਾਈ ਕਰਨ ਦੇ ਤਰੀਕਿਆਂ ਬਾਰੇ ਵਿਹਾਰਕ ਸਿਖਲਾਈ ਦਿੱਤੀ।
ਫਾਇਰ ਵਿਭਾਗ ਦੀ ਟੀਮ ਦੀ ਅਗਵਾਈ ਫਾਇਰਮੈਨ ਸੁਖਵਿੰਦਰ ਸਿੰਘ, ਫਾਇਰਮੈਨ ਪਰਵੀਨ ਸਿੰਘ ਅਤੇ ਡਰਾਈਵਰ ਜਗਦੀਪ ਸਿੰਘ ਨੇ ਕੀਤੀ। ਟੀਮ ਵੱਲੋਂ ਫਾਇਰ ਐਕਸਟਿੰਗਵਿਸ਼ਰ ਦੀ ਸਹੀ ਵਰਤੋਂ, ਅੱਗ ਦੀ ਕਿਸਮ ਅਨੁਸਾਰ ਢੁਕਵੇਂ ਅੱਗ ਬੁਝਾਊ ਯੰਤਰ ਦੀ ਚੋਣ ਅਤੇ ਐਮਰਜੈਂਸੀ ਸਮੇਂ ਇਸ ਦੀ ਪ੍ਰਭਾਵਸ਼ਾਲੀ ਵਰਤੋਂ ਸਬੰਧੀ ਪ੍ਰੈਕਟੀਕਲ ਡੈਮੋ ਦਿੱਤਾ ਗਿਆ।
ਇਸ ਮੌਕ ਡਰਿੱਲ ਦੌਰਾਨ ਫਾਇਰ ਅਲਾਰਮ ਚਲਾਉਣ, ਅੱਗ ਲੱਗਣ ਦੀ ਸੂਚਨਾ ਤੁਰੰਤ ਸਟਾਫ ਤੱਕ ਪਹੁੰਚਾਉਣ ਅਤੇ ਐਮਰਜੈਂਸੀ ਸਥਿਤੀ ਵਿੱਚ ਬਚਾਅ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਅੰਜਾਮ ਦੇਣ ਦੀ ਪ੍ਰਕਿਰਿਆ ਸਮਝਾਈ ਗਈ। ਫਾਇਰ ਵਿਭਾਗ ਦੀ ਟੀਮ ਨੇ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਲਈ ਵ੍ਹੀਲਚੇਅਰ, ਸਟ੍ਰੈਚਰ ਆਦਿ ਦੀ ਵਰਤੋਂ ਬਾਰੇ ਵੀ ਪ੍ਰੈਕਟੀਕਲ ਜਾਣਕਾਰੀ ਦਿੱਤੀ।
ਇਸ ਮੌਕੇ ਟੀਮ ਵੱਲੋਂ ਖਾਸ ਤੌਰ ’ਤੇ ਦੱਸਿਆ ਗਿਆ ਕਿ ਅੱਗ ਲੱਗਣ ਦੀ ਸਥਿਤੀ ਵਿੱਚ ਲਿਫ਼ਟ ਦੀ ਵਰਤੋਂ ਕਰਨ ਦੀ ਬਜਾਏ ਪੌੜੀਆਂ ਰਾਹੀਂ ਸੁਰੱਖਿਅਤ ਨਿਕਾਸੀ ਕੀਤੀ ਜਾਵੇ। ਧੂੰਏਂ ਨਾਲ ਭਰੇ ਸਥਾਨ ਵਿੱਚ ਥੱਲੇ ਝੁਕ ਕੇ ਅਤੇ ਮੂੰਹ ਢੱਕ ਕੇ ਬਾਹਰ ਨਿਕਲਣ, ਐਮਰਜੈਂਸੀ ਇਕੱਠ ਸਥਾਨ ’ਤੇ ਮਰੀਜ਼ਾਂ ਅਤੇ ਸਟਾਫ ਦੀ ਗਿਣਤੀ ਕਰਨ ਅਤੇ ਘਬਰਾਹਟ ਤੋਂ ਬਚਦਿਆਂ ਨਿਰਧਾਰਿਤ ਸੁਰੱਖਿਆ ਪ੍ਰਕਿਰਿਆ ਅਪਣਾਉਣ ਬਾਰੇ ਵੀ ਸਿਖਲਾਈ ਦਿੱਤੀ ਗਈ।
ਫਾਇਰ ਵਿਭਾਗ ਵੱਲੋਂ ਹਸਪਤਾਲ ਵਿੱਚ ਬਿਜਲੀ ਦੇ ਉਪਕਰਨਾਂ ਅਤੇ ਆਕਸੀਜਨ ਸਿਲੰਡਰਾਂ ਨਾਲ ਸਬੰਧਤ ਸੁਰੱਖਿਆ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਟੀਮ ਨੇ ਕਿਹਾ ਕਿ ਹਸਪਤਾਲ ਵਰਗੇ ਸੰਵੇਦਨਸ਼ੀਲ ਸਥਾਨਾਂ ’ਤੇ ਅੱਗ ਤੋਂ ਬਚਾਅ ਲਈ ਸੁਰੱਖਿਆ ਉਪਕਰਨਾਂ ਦੀ ਉਪਲਬਧਤਾ ਦੇ ਨਾਲ-ਨਾਲ ਸਟਾਫ ਨੂੰ ਐਮਰਜੈਂਸੀ ਨਾਲ ਨਜਿੱਠਣ ਦੀ ਵਿਹਾਰਕ ਸਿਖਲਾਈ ਦੇਣਾ ਵੀ ਬਹੁਤ ਜ਼ਰੂਰੀ ਹੈ।
ਮੌਕ ਡਰਿੱਲ ਦਾ ਉਦੇਸ਼ ਹਸਪਤਾਲ ਦੇ ਸਟਾਫ ਨੂੰ ਅੱਗ ਲੱਗਣ ਦੀ ਸਥਿਤੀ ਵਿੱਚ ਤੁਰੰਤ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰਨ ਲਈ ਤਿਆਰ ਕਰਨਾ ਅਤੇ ਮਰੀਜ਼ਾਂ ਦੀ ਸੁਰੱਖਿਅਤ ਨਿਕਾਸੀ ਨੂੰ ਯਕੀਨੀ ਬਣਾਉਣਾ ਸੀ।
Fire Department Conducts Mock Drill On Fire Safety At Civil Hospital Malerkotla
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)