OnePlus N6 Lite ਭਾਰਤ ’ਚ ਹੋਵੇਗਾ ਲਾਂਚ, 7000mAh ਬੈਟਰੀ ਸਮੇਤ ਮਿਲਣਗੇ ਇਹ ਫੀਚਰ

22/09/2026 | Public Times Bureau | National

OnePlus ਅੱਜ 22 ਸਤੰਬਰ ਨੂੰ ਭਾਰਤ ’ਚ ਆਪਣਾ ਨਵਾਂ ਬਜਟ ਸਮਾਰਟਫੋਨ OnePlus N6 Lite ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਮੁਤਾਬਕ ਇਹ N6 ਸੀਰੀਜ਼ ਦਾ ਨਵਾਂ ਮਾਡਲ ਅਤੇ ਹੁਣ ਤੱਕ ਦਾ ਉਸ ਦਾ ਸਭ ਤੋਂ ਕਿਫਾਇਤੀ ਸਮਾਰਟਫੋਨ ਹੋਵੇਗਾ। ਫੋਨ ਦੀ ਕੀਮਤ 20,000 ਰੁਪਏ ਤੋਂ ਘੱਟ ਰਹਿਣ ਦੀ ਉਮੀਦ ਹੈ। 12 ਵਜੇ ਹੋਵੇਗਾ ਲਾਂਚ OnePlus N6 Lite ਭਾਰਤ ’ਚ ਅੱਜ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। ਲਾਂਚ ਈਵੈਂਟ ਦੌਰਾਨ ਕੰਪਨੀ ਫੋਨ ਦੀ ਅਧਿਕਾਰਤ ਕੀਮਤ, ਸੇਲ ਡੇਟ ਅਤੇ ਉਪਲਬਧ ਆਫਰਾਂ ਦਾ ਐਲਾਨ ਕਰੇਗੀ। ਲਾਂਚ ਤੋਂ ਬਾਅਦ ਫੋਨ ਦੀ ਵਿਕਰੀ Amazon India, OnePlus.in, OnePlus Store App, OnePlus Experience Stores ਅਤੇ ਚੁਣਿੰਦੇ ਰਿਟੇਲ ਸਟੋਰਾਂ ਰਾਹੀਂ ਹੋਵੇਗੀ।

7000mAh ਬੈਟਰੀ ਹੋਵੇਗੀ ਵੱਡੀ ਖਾਸੀਅਤOnePlus N6 Lite ਵਿੱਚ 7000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਿੰਗਲ ਚਾਰਜ ’ਤੇ 3 ਦਿਨ ਤੱਕ ਚੱਲ ਸਕਦੀ ਹੈ। ਬੈਟਰੀ 6 ਸਾਲ ਬਾਅਦ ਵੀ 80 ਫ਼ੀਸਦੀ ਤੋਂ ਵੱਧ ਹੈਲਥ ਬਰਕਰਾਰ ਰੱਖਣ ਦਾ ਦਾਅਵਾ ਕੀਤਾ ਗਿਆ ਹੈ। ਫੋਨ ਵਿੱਚ ਵਾਇਰਡ ਰਿਵਰਸ ਚਾਰਜਿੰਗ ਦਾ ਸਪੋਰਟ ਵੀ ਮਿਲੇਗਾ। ਕੰਪਨੀ ਮੁਤਾਬਕ ਇਸ ਵਿੱਚ 26.8 ਘੰਟਿਆਂ ਤੱਕ ਵੀਡੀਓ ਪਲੇਬੈਕ, 29.9 ਘੰਟਿਆਂ ਤੱਕ Google Maps ਨੈਵੀਗੇਸ਼ਨ ਅਤੇ 49.7 ਘੰਟਿਆਂ ਤੱਕ ਕਾਲਿੰਗ ਟਾਈਮ ਮਿਲ ਸਕਦਾ ਹੈ।

120Hz ਡਿਸਪਲੇਅ ਅਤੇ 50MP ਕੈਮਰਾਸਮਾਰਟਫੋਨ ਵਿੱਚ 6.75 ਇੰਚ ਦੀ ਡਿਸਪਲੇਅ ਮਿਲੇਗੀ, ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ। ਫੋਨ ਦਾ ਵਜ਼ਨ ਕਰੀਬ 215 ਗ੍ਰਾਮ ਅਤੇ ਮੋਟਾਈ 8.95mm ਦੱਸੀ ਗਈ ਹੈ। ਡਿਵਾਈਸ ਨੂੰ IP64 ਰੇਟਿੰਗ ਦੇ ਨਾਲ MIL-STD-810H ਮਿਲਟਰੀ-ਗ੍ਰੇਡ ਡਿਊਰੇਬਿਲਟੀ ਮਿਲੇਗੀ। ਫੋਟੋਗ੍ਰਾਫੀ ਲਈ ਫੋਨ ਵਿੱਚ 50MP ਦਾ ਪ੍ਰਾਇਮਰੀ ਰੀਅਰ ਕੈਮਰਾ ਦਿੱਤਾ ਜਾਵੇਗਾ। ਇਸ ਦੇ ਨਾਲ AI Clear Face ਅਤੇ AI Eraser ਵਰਗੇ AI ਫੀਚਰ ਵੀ ਮਿਲਣਗੇ।

OxygenOS 16 ਅਤੇ ਦੋ ਕਲਰ ਆਪਸ਼ਨOnePlus N6 Lite ਵਿੱਚ OxygenOS 16 ਦਿੱਤਾ ਜਾਵੇਗਾ। ਡਿਜ਼ਾਈਨ ਦੀ ਗੱਲ ਕਰੀਏ ਤਾਂ ਫੋਨ ਵਿੱਚ ਫਲੈਟ ਫਰੇਮ, ਰਾਊਂਡਡ ਐਜ ਅਤੇ ਪਿਛਲੇ ਪਾਸੇ ਸਕਵੇਅਰ ਸ਼ੇਪ ਕੈਮਰਾ ਮੋਡੀਊਲ ਮਿਲੇਗਾ। ਇਹ ਸਮਾਰਟਫੋਨ Midnight Hype ਅਤੇ Neo Green ਕਲਰ ਆਪਸ਼ਨਾਂ ਵਿੱਚ ਉਪਲਬਧ ਹੋਵੇਗਾ। ਫੋਨ ਦੀ ਅਧਿਕਾਰਤ ਕੀਮਤ ਅਤੇ ਸੇਲ ਦੀ ਤਾਰੀਖ ਦਾ ਖੁਲਾਸਾ ਕੰਪਨੀ ਅੱਜ ਲਾਂਚ ਦੌਰਾਨ ਕਰੇਗੀ।

Oneplus N6 Lite To Launch In India Will Come With A 7000mah Battery And These Features


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App