Asia Cup 2025 ਲਈ ਟੀਮ ਇੰਡੀਆ ਦਾ ਕੀਤਾ ਐਲਾਨ, ਸੂਰਿਆ ਬਣੇ ਕਪਤਾਨ , ਉਪ ਕਪਤਾਨ ਬਣੇ ਸੁਭਮਨ ਗਿੱਲ, ਸ਼੍ਰੇਅਸ-ਯਸ਼ਸਵੀ ਦੀ ਨਹੀਂ ਹੋਈ ਟੀਮ ਚ ਚੋਣ

19/08/2025 | Public Times Bureau | National

ਏਸ਼ੀਆ ਕੱਪ 2025 ਦੀ ਸ਼ੁਰੂਆਤ 9 ਸਤੰਬਰ ਨੂੰ ਯੂਏਈ (UAE) ਦੀ ਧਰਤੀ 'ਤੇ ਹੋਣੀ ਹੈ ਜਿਸ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੈੱਸ ਕਾਨਫਰੰਸ 'ਚ ਦੱਸਿਆ ਗਿਆ ਕਿ ਸੂਰਿਆ ਕੁਮਾਰ ਯਾਦਵ ਕਪਤਾਨ ਤੇ ਸ਼ੁਭਮਨ ਗਿੱਲ ਉਪ-ਕਪਤਾਨ ਹੋਣਗੇ।

ਇਸ ਟੂਰਨਾਮੈਂਟ ਦਾ ਫਾਈਨਲ ਮੈਚ 28 ਸਤੰਬਰ ਨੂੰ ਖੇਡਿਆ ਜਾਵੇਗਾ। ਇਹ ਟੂਰਨਾਮੈਂਟ ਕੁੱਲ 8 ਟੀਮਾਂ ਵਿਚਕਾਰ ਖੇਡਿਆ ਜਾਵੇਗਾ, ਜਿਸ ਵਿਚ ਟੀਮਾਂ ਨੂੰ ਨਾ ਸਿਰਫ਼ ਏਸ਼ਿਆਈ ਕ੍ਰਿਕਟ 'ਚ ਆਪਣੀ ਮਹਾਨਤਾ ਸਾਬਿਤ ਕਰਨ ਦਾ ਮੌਕਾ ਮਿਲੇਗਾ, ਸਗੋਂ 2026 ਦੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਹਿਸਾਬ ਨਾਲ ਵੀ ਇਹ ਬਹੁਤ ਜ਼ਰੂਰੀ ਮੰਨਿਆ ਜਾ ਰਿਹਾ ਹੈ।

ਇਹ ਜਾਣਨਾ ਮਹੱਤਵਪੂਰਨ ਹੈ ਕਿ ਇਸ ਵਾਰ ਏਸ਼ੀਆ ਕੱਪ ਟੀ-20 ਫਾਰਮੈਟ (Asia Cup 2025 T20 Format) 'ਚ ਹੋਵੇਗਾ। ਇਹ ਤੀਜੀ ਵਾਰੀ ਹੈ, ਜਦੋਂ ਏਸ਼ੀਆ ਕੱਪ ਟੀ-20 ਫਾਰਮੈਟ 'ਚ ਹੋ ਰਿਹਾ ਹੈ। ਇਸ ਵਿਚ 8 ਟੀਮਾਂ ਨੂੰ ਦੋ ਗਰੁੱਪਾਂ 'ਚ ਵੰਡਿਆ ਗਿਆ ਹੈ। ਹਰ ਗਰੁੱਪ 'ਚ ਚਾਰ ਟੀਮਾਂ ਹਨ, ਜਿਨ੍ਹਾਂ ਵਿੱਚੋਂ ਦੋ ਸਿਖਰ ਦੀਆਂ ਟੀਮਾਂ ਸੁਪਰ ਫੋਰ 'ਚ ਜਾਣਗੀਆਂ। ਫਿਰ ਸੁਪਰ-4 ਦੀਆਂ ਦੋ ਟਾਪ ਦੀਆਂ ਟੀਮਾਂ ਸੁਪਰ-4 ਟੀਮਾਂ ਫਾਈਨਲ 'ਚ ਮੁਕਾਬਲਾ ਕਰਨਗੀਆਂ।

Team India Announced For Asia Cup 2025 Surya Becomes Captain Shubman Gill Becomes Vice captain Shreyas yashasvi Not Selected In The Team


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App