ਭਾਰਤੀ ਸ਼ਟਲਰ Lakshya Sen ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਉਮਰ ਧੋਖਾਧੜੀ ਵਿਵਾਦ ਨੂੰ ਲੈ ਕੇ FIR ਕੀਤੀ ਰੱਦ

28/07/2025 | Public Times Bureau | National

ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਨੂੰ ਉਮਰ ਧੋਖਾਧੜੀ ਦੇ ਮਾਮਲੇ 'ਚ ਵੱਡੀ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ-ਕੋਚ ਖ਼ਿਲਾਫ਼ ਦਰਜ ਕੀਤੀ ਗਈ FIR ਨੂੰ ਰੱਦ ਕਰ ਦਿੱਤਾ ਹੈ।ਸੁਪਰੀਮ ਕੋਰਟ ਦੇ ਜਸਟਿਸ ਸੁਧਾਂਸ਼ੂ ਧੂਲੀਆ ਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਇਹ ਫੈਸਲਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਖ਼ਿਲਾਫ਼ ਚੱਲ ਰਹੀ ਆਪਰਾਧਿਕ ਕਾਰਵਾਈ ਗਲਤ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਅਦਾਲਤ ਦੀ ਪ੍ਰਕਿਰਿਆ ਦਾ ਦੁਰਪਯੋਗ ਹੈ। ਇਸ ਤੋਂ ਪਹਿਲਾਂ, ਹਾਈ ਕੋਰਟ ਨੇ ਕਰਨਾਟਕ ਸਰਕਾਰ ਅਤੇ ਸ਼ਿਕਾਇਤਕਰਤਾ ਐਮਜੀ ਨਾਗਰਾਜ ਨੂੰ ਨੋਟਿਸ ਜਾਰੀ ਕੀਤਾ ਸੀ। ਨਾਗਰਾਜ ਨੇ ਇਹ ਦੋਸ਼ ਲਗਾਇਆ ਸੀ ਕਿ ਲਕਸ਼ਿਆ ਸੇਨ ਅਤੇ ਉਨ੍ਹਾਂ ਦੇ ਭਰਾ ਚਿਰਾਗ ਸੇਨ ਦੇ ਜਨਮ ਪ੍ਰਮਾਣ ਪੱਤਰ ਫਰਜ਼ੀ ਹਨ।

ਸੁਪਰੀਮ ਕੋਰਟ ਇਹ ਪਟੀਸ਼ਨ ਉਸ ਫੈਸਲੇ ਦੇ ਖ਼ਿਲਾਫ਼ ਸੁਣ ਰਹੀ ਸੀ ਜਿਸ ਵਿਚ ਕਰਨਾਟਕ ਹਾਈ ਕੋਰਟ ਨੇ 19 ਫਰਵਰੀ ਨੂੰ ਲਕਸ਼ਿਆ ਸੇਨ ਦੇ ਪਰਿਵਾਰ, ਉਨ੍ਹਾਂ ਦੇ ਕੋਚ ਯੂ ਵਿਮਲ ਕੁਮਾਰ ਤੇ ਹੋਰਨਾ ਦੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਸਨ। ਹਾਈ ਕੋਰਟ ਨੇ ਕਿਹਾ ਸੀ ਕਿ ਇਸ ਮਾਮਲੇ 'ਚ ਪਹਿਲੀ ਨਜ਼ਰ ਤੋਂ ਜਾਂਚ ਦੀ ਲੋੜ ਹੈ। ਇਹ ਮਾਮਲਾ ਇਕ ਨਿੱਜੀ ਸ਼ਿਕਾਇਤ ਤੋਂ ਸ਼ੁਰੂ ਹੋਇਆ ਸੀ, ਜਿਸ ਵਿਚ ਸ਼ਿਕਾਇਤਕਰਤਾ ਨਾਗਰਾਜ ਨੇ ਦੋਸ਼ ਲਗਾਇਆ ਸੀ ਕਿ ਸੇਨ ਦੇ ਮਾਤਾ-ਪਿਤਾ, ਧੀਰੇਂਦਰ ਤੇ ਨਿਰਮਲਾ ਸੇਨ, ਉਨ੍ਹਾਂ ਦੇ ਭਰਾ, ਕੋਚ ਅਤੇ ਕਰਨਾਟਕ ਬੈਡਮਿੰਟਨ ਸੰਘ ਦੇ ਇਕ ਮੁਲਾਜ਼ਮ ਨੇ ਜਨਮ ਪ੍ਰਮਾਣ ਪੱਤਰ 'ਚ ਹੇਰਫੇਰ ਕੀਤੀ ਹੈ।

Big Relief For Indian Shuttler Lakshya Sen Supreme Court Quashes Fir Regarding Age Fraud Controversy


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App