PBKS ਖਿਡਾਰੀ ਹਰਪ੍ਰੀਤ ਬਰਾੜ ਆਪਣੀ ਸੁਰੀਲੀ ਆਵਾਜ਼ ਚ ਸਤਵਿੰਦਰ ਬੁੱਗਾ ਦਾ ਗਾਇਆ ਗੀਤ

10/05/2023 | Public Times Bureau | Punjab

ਪੰਜਾਬ ਕਿੰਗਜ਼ (ਪੀਬੀਕੇਐਸ) ਦੇ ਖਿਡਾਰੀ ਹਰਪ੍ਰੀਤ ਬਰਾੜ ਦਾ ਨਾਂਅ ਅਕਸਰ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। ਹਰਪ੍ਰੀਤ ਖੇਡ ਦੇ ਮੈਦਾਨ ਦੇ ਨਾਲ-ਨਾਲ ਆਪਣੇ ਸੋਸ਼ਲ ਮੀਡਆ ਹੈਂਡਲ ਰਾਹੀਂ ਪ੍ਰਸ਼ੰਸ਼ਕਾਂ ਨਾਲ ਜੁੜਿਆ ਰਹਿੰਦਾ ਹੈ। ਇਸ ਵਿਚਕਾਰ ਕਲਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦਾ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ, ਇਹ ਵੀਡੀਓ Punjabi Grooves ਤੋਂ ਸਾਹਮਣੇ ਆਇਆ ਹੈ। ਜਿਸ ਵਿੱਚ ਹਰਪ੍ਰੀਤ ਬਰਾੜ ਗੀਤ ਸਤਿੰਦਰ ਬੁੱਗਾ ਦਾ ਗੀਤ Rabb De Samaan ਸਾਨੂੰ ਕਹਿਣ ਵਾਲੀਏ ਗਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਖਿਡਾਰੀ ਹਰਪ੍ਰੀਤ ਨਾਲ ਮੀਕਾ ਸਿੰਘ, ਸ਼ਿਖਰ ਧਵਨ ਅਤੇ ਹੋਰ ਵੀ ਸਟਾਰ ਨਜ਼ਰ ਆਏ। ਇਸ ਵੀਡੀਓ ਨੂੰ ਦੇਖ ਤੁਸੀ ਕਹਿ ਸਕਦੇ ਹੋ ਕਿ ਇਸ ਦੌਰਾਨ ਨਾ ਸਿਰਫ ਪੰਜਾਬੀ ਸਿਤਾਰਿਆਂ ਬਲਕਿ ਕ੍ਰਿਕੇਟ ਖਿਡਾਰੀਆਂ ਦੀ ਮਹਫ਼ਿਲ ਵੀ ਲੱਗੀ। ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਵਧੀਆ ਗਾਉਂਦਾ ਵੱਡਾ ਭਰਾ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਵੀਰ ਨੂੰ ਬਹੁਤ ਖੁਸ਼ੀ ਹੁੰਦੀ ਸਰਦਾਰ ਭਰਾਵਾਂ ਨੂੰ ਦੇਖੇ ਕੇ- . ਇਸ ਤੋਂ ਇਲਾਵਾ ਪ੍ਰਸ਼ੰਸ਼ਕ ਹਾਰਟ ਇਮੋਜ਼ੀ ਵਾਲੇ ਕਮੈਂਟ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਹਰਪ੍ਰੀਤ ਬਰਾੜ ਇੱਕ ਭਾਰਤੀ ਕ੍ਰਿਕਟਰ ਹੈ। ਦਸੰਬਰ 2018 ਵਿੱਚ, ਉਸਨੂੰ ਕਿੰਗਜ਼ ਇਲੈਵਨ ਪੰਜਾਬ ਨੇ 2019 ਇੰਡੀਅਨ ਪ੍ਰੀਮੀਅਰ ਲੀਗ ਲਈ ਖਿਡਾਰੀਆਂ ਦੀ ਨਿਲਾਮੀ ਵਿੱਚ ਖਰੀਦਿਆ ਸੀ। ਉਸਨੇ 20 ਅਪ੍ਰੈਲ 2019 ਨੂੰ 2018 ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕਿੰਗਜ਼ ਇਲੈਵਨ ਪੰਜਾਬ ਲਈ ਆਪਣਾ ਟੀ-20 ਡੈਬਿਊ ਕੀਤਾ।

Pbks Player Harpreet Brar Sang The Song Of Satwinder Bugga In His Melodious Voice


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App