ਪਾਕਿਸਤਾਨ ਦੇ ਕਵੇਟਾ ਸ਼ਹਿਰ ਵਿੱਚ ਬੰਬ ਧਮਾਕਾ ਹੋਇਆ। ਇਸ ਧਮਾਕੇ ਤੋਂ ਬਾਅਦ ਕ੍ਰਿਕਟ ਮੈਚ ਨੂੰ ਰੋਕਣਾ ਪਿਆ। ਦਰਅਸਲ, ਪਾਕਿਸਤਾਨ ਸੁਪਰ ਲੀਗ ਵਿੱਚ ਪੇਸ਼ਾਵਰ ਜਾਲਮੀ ਤੇ ਕਵੇਟਾ ਗਲੇਡੀਏਟਰਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਦੋਵੇਂ ਟੀਮਾਂ ਦੇ ਕਪਤਾਨ ਕ੍ਰਮਵਾਰ ਬਾਬਰ ਆਜ਼ਮ ਅਤੇ ਸਰਫਰਾਜ਼ ਖਾਨ ਹਨ ਪਰ ਧਮਾਕੇ ਤੋਂ ਬਾਅਦ ਮੈਚ ਅੱਧ ਵਿਚਾਲੇ ਹੀ ਰੋਕਣਾ ਪਿਆ। ਪਾਕਿਸਤਾਨੀ ਮੀਡੀਆ ਮੁਤਾਬਕ ਇਹ ਬੰਬ ਧਮਾਕਾ ਕਵੇਟਾ ਦੀ ਮੂਸਾ ਮਸਜਿਦ ਨੇੜੇ ਹੋਇਆ। ਜਿਸ ਥਾਂ ਤੇ ਧਮਾਕਾ ਹੋਇਆ ਉਹ ਸ਼ਹਿਰ ਤੋਂ ਮਹਿਜ਼ 15-20 ਮਿੰਟ ਦੀ ਦੂਰੀ ਤੇ ਹੈ। ਹਾਲਾਂਕਿ ਇਸ ਬੰਬ ਧਮਾਕੇ ਤੋਂ ਬਾਅਦ ਮੈਚ ਅੱਧ ਵਿਚਾਲੇ ਹੀ ਰੋਕ ਦਿੱਤਾ ਗਿਆ। ਪਾਕਿਸਤਾਨੀ ਮੀਡੀਆ ਮੁਤਾਬਕ ਪਾਕਿਸਤਾਨ ਸੁਰ ਲੀਗ ਦੇ ਮੈਚ ਦੌਰਾਨ ਪ੍ਰਸ਼ੰਸਕਾਂ ਨੇ ਸਟੇਡੀਅਮ ਚ ਹਿੰਸਾ ਫੈਲਾਈ। ਦਰਅਸਲ, ਕਈ ਪ੍ਰਸ਼ੰਸਕਾਂ ਨੂੰ ਸਟੇਡੀਅਮ ਦੇ ਅੰਦਰ ਅਤੇ ਆਲੇ-ਦੁਆਲੇ ਪੱਥਰ ਸੁੱਟਦੇ ਦੇਖਿਆ ਗਿਆ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਜਿਹੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਚ ਘੱਟੋ-ਘੱਟ ਪੰਜ ਲੋਕ ਜ਼ਖਮੀ ਹੋਏ ਹਨ। ਇਹ ਧਮਾਕਾ ਕਵੇਟਾ ਪੁਲਸ ਲਾਈਨਜ਼ ਇਲਾਕੇ ਚ ਹੋਇਆ ਅਤੇ ਜ਼ਖਮੀਆਂ, ਜਿਨ੍ਹਾਂ ਚ ਜ਼ਿਆਦਾਤਰ ਪੁਲਸ ਕਰਮਚਾਰੀ ਹਨ, ਨੂੰ ਸ਼ਹਿਰ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਘਟਨਾ ਵਾਲੀ ਥਾਂ ਨੂੰ ਘੇਰ ਲਿਆ ਹੈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਸੁਰੱਖਿਆ ਬਲਾਂ ਨੇ ਘਟਨਾ ਵਾਲੀ ਥਾਂ ਨੂੰ ਘੇਰ ਲਿਆ ਹੈ, ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਟੀਟੀਪੀ ਨੇ ਧਮਾਕੇ ਤੋਂ ਬਾਅਦ ਕਿਹਾ ਕਿ ਸੁਰੱਖਿਆ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਕਵੇਟਾ ਸ਼ਹਿਰ ਚ ਬੰਬ ਧਮਾਕਾ ਹੋਇਆ ਹੈ। ਜਿਸ ਤੋਂ ਬਾਅਦ ਪਾਕਿਸਤਾਨ ਸੁਪਰ ਲੀਗ ਵਿੱਚ ਪੇਸ਼ਾਵਰ ਜਾਲਮੀ ਅਤੇ ਕਵੇਟਾ ਗਲੇਡੀਏਟਰਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਦੋਵੇਂ ਟੀਮਾਂ ਦੇ ਕਪਤਾਨ ਕ੍ਰਮਵਾਰ ਬਾਬਰ ਆਜ਼ਮ ਅਤੇ ਸਰਫਰਾਜ਼ ਖਾਨ ਹਨ ਪਰ ਧਮਾਕੇ ਤੋਂ ਬਾਅਦ ਮੈਚ ਅੱਧ ਵਿਚਾਲੇ ਹੀ ਰੋਕਣਾ ਪਿਆ।
The Match Stopped Due To The Bomb Blast In Pakistan The Match Was Going On Between The Teams Of Babar And Sarfraz
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)