ਵੀਸੀ ਦੇ ਸਮਰਥਨ ਚ ਡਾਇਰੈਕਟਰ ਪਰਿੰਸੀਪਲ ਅਤੇ ਪਰੋਫੈਸਰ ਵੱਲੋਂ ਅਸਤੀਫਿਆਂ ਦੀ ਪੇਸ਼ਕਸ਼

30/07/2022 | The public times | punjab

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਚੈਕਿੰਗ ਦੌਰਾਨ ਗੰਦੇ ਬੈੱਡ ਤੇ ਲਿਟਾ ਜਾਣ ਤੋਂ ਬਾਅਦ ਇਸ ਵਤੀਰੇ ਖਿਲਾਫ ਜਿੱਥੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਅਸਤੀਫਾ ਦੇ ਦਿੱਤਾ ਹੈ ਉੱਥੇ ਹੀ ਵਿਭਾਗ ਦੇ ਹੋਰ ਲੋਕਾਂ ਵੱਲੋਂ ਵੀਸੀ ਦਾ ਸਮਰਥਨ ਅਤੇ ਸਿਹਤ ਮੰਤਰੀ ਦੇ ਵਤੀਰੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਖਿਲਾਫ ਅੰਮਰਿਤਸਰ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪਰਿੰਸੀਪਲ ਡਾ. ਰਾਜੀਵ ਕਮਾਰ ਦੇਵਗਨ ਵੱਲੋਂ ਆਪਣਾ ਅਹਦਾ ਅਤੇ ਮਾਈਕਰੋਬਾਇਲੌਜੀ ਦੇ ਪਰੋਫੈਸਰ ਡਾ. ਕੰਵਰਦੀਪ ਸਿੰਘ ਵੱਲੋਂ ਆਪਣਾ ਡੀਸ਼ਨਲ ਚਾਰਜ ਛੱਡਣ ਦੀ ਪੇਸ਼ਕਸ਼ ਕੀਤੀ ਗਈ ਹੈ। ਹਾਲਾਂਕਿ ਉਨਹਾਂ ਨੇ ਇਸ ਪਿੱਛੇ ਨਿੱਜੀ ਕਾਰਨ ਦੱਸੇ ਹਨ ਪਰ ਇਸ ਪਿੱਛੇ ਮੰਤਰੀ ਦਾ ਰਵੱਈਆ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੇ ਵਤੀਰੇ ਤੋਂ ਨਿਰਾਸ਼ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨੇ ਆਪਣੇ ਅਹਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਨੇ ਮੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਅਸਤੀਫ਼ਾ ਭੇਜਣ ਦੀ ਪਸ਼ਟੀ ਕਰਦਿਆਂ ਕਿਹਾ ਕਿ ਇਹ ਉਹਨਾਂ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੈ ਕਿ ਉਹਨਾਂ ਨੂੰ ਅਜਿਹੇ ਵਤੀਰੇ ਦਾ ਸਾਹਮਣਾ ਕਰਨਾ ਪਿਆ ਹੋਵੇ । ਦਰਅਸਲ ਬੀਤੇ ਦਿਨ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਜੋ ਕੱਲਹ ਉੱਥੇ ਚੈਕਿੰਗ ਕਰਨ ਪਹੰਚੇ ਸਨ, ਮਾੜੇ ਪਰਬੰਧਾਂ ਨੂੰ ਦੇਖ ਕੇ ਗੱਸੇ ਵਿੱਚ ਆ ਸਿਹਤ ਮੰਤਰੀ ਨੇ ਗੰਦੇ ਬੈੱਡ ਤੇ ਹੀ ਵੀਸੀ ਨੂੰ ਲਿਟਾ ਦਿੱਤਾ ਸੀ। ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਅਤੇ ਸਿਹਤ ਮੰਤਰੀ ਦੇ ਇਸ ਵਤੀਰੇ ਤੋਂ ਨਾਰਾਜ਼ ਵੀ.ਸੀ ਡਾ: ਰਾਜ ਬਹਾਦਰ ਨੇ ਰਾਤ ਨੂੰ ਹੀ ਆਪਣਾ ਅਸਤੀਫਾ ਮੱਖ ਮੰਤਰੀ ਨੂੰ ਭੇਜ ਦਿੱਤਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਹਤ ਮੰਤਰੀ ਦੇ ਵਿਵਹਾਰ ਦੀ ਵਿਰੋਧੀਆਂ ਵੱਲੋਂ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ ਗਈ ਸੀ ਅਤੇ ਆਪਣੇ ਇਸ ਵਤੀਰੇ ਲਈ ਸਿਹਤ ਮੰਤਰੀ ਤੋਂ ਮਆਫੀ ਦੀ ਮੰਗ ਕੀਤੀ ਜਾ ਰਹੀ ਹੈ। ਸਾਬਕਾ ਕਾਂਗਰਸੀ ਮੰਤਰੀ ਪਰਗਟ ਸਿੰਘ ਨੇ ਮੰਤਰੀ ਤੇ ਤਿੱਖਾ ਹਮਲਾ ਕੀਤਾ ਹੈ। ਉਨਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ 12ਵੀਂ ਪਾਸ ਮੰਤਰੀ ਨੇ ਚੋਣ ਪਰਚਾਰ ਲਈ ਵਾਈਸ ਚਾਂਸਲਰ (ਵੀਸੀ) ਦਾ ਜਨਤਕ ਤੌਰ ਤੇ ਅਪਮਾਨ ਕੀਤਾ ਹੈ। ਪੰਜਾਬ ਕਾਂਗਰਸ ਦੇ ਪਰਧਾਨ ਅਮਰਿੰਦਰ ਰਾਜਾ ਵੜਿੰਗ ਤੋਂ ਇਲਾਵਾ ਅਕਾਲੀ ਦਲ ਨੇ ਵੀ ਇਤਰਾਜ਼ ਉਠਾਉਂਦਿਆਂ ਮੰਤਰੀ ਨੂੰ ਮਆਫੀ ਮੰਗਣ ਲਈ ਕਿਹਾ ਹੈ। ਸਾਬਕਾ ਅਕਾਲੀ ਮੰਤਰੀ ਡਾ: ਦਲਜੀਤ ਚੀਮਾ ਨੇ ਕਿਹਾ ਕਿ ਵਾਈਸ ਚਾਂਸਲਰ ਡਾ: ਰਾਜ ਬਹਾਦਰ ਅੰਤਰਰਾਸ਼ਟਰੀ ਸ਼ਖ਼ਸੀਅਤ ਹਨ | ਉਨਹਾਂ ਨਾਲ ਦਰਵਿਵਹਾਰ ਨਿੰਦਣਯੋਗ ਹੈ। ਜਦੋਂ ਉਹ ਸਿੱਖਿਆ ਮੰਤਰੀ ਵਜੋਂ ਬਾਬਾ ਫ਼ਰੀਦ ਯੂਨੀਵਰਸਿਟੀ ਗ ਸਨ ਤਾਂ ਉਨਹਾਂ ਨੇ ਡਾ: ਰਾਜ ਬਹਾਦਰ ਨੂੰ ਆਪਣੀ ਕਰਸੀ ਤੇ ਬਿਠਾਇਆ ਸੀ। ਉਹ ਬਹਤ ਹੀ ਸਤਿਕਾਰਤ ਸ਼ਖਸੀਅਤ ਹਨ।

resignation offer by director principal and professor in support of vc


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App