ਫਿਰ ਅਮਰੀਕਾ ਦੇ ਓਕਲਾਹੋਮਾ ਚ ਹਈ ਫਾਇਰਿੰਗ, 4 ਲੋਕਾਂ ਦੀ ਹਈ ਮੌਤ ਕਈ ਜ਼ਖਮੀ

02/06/2022 | The public times | punjab

ਅਮਰੀਕਾ ਵਿੱਚ Mass Shooting ਦਾ ਸਿਲਸਿਲਾ ਰਕਣ ਦਾ ਨਾਮ ਨਹੀਂ ਲੈ ਰਿਹਾ । ਅਮਰੀਕਾ ਦੇ ਟੈਕਸਾਸ ਵਿੱਚ ਹੋ ਕਤਲੇਆਮ ਤੋਂ ਬਾਅਦ ਹਣ ਓਕਲਾਹੋਮਾ ਵਿੱਚ ਵੀ ਕਈ ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ। ਟਲਸਾ ਵਿੱਚ ਸੇਂਟ ਫਰਾਂਸਿਸ ਹਸਪਤਾਲ ਕੈਂਪਸ ਨੇੜੇ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਬਾਅਦ ਵਿੱਚ ਪਲਿਸ ਨੇ ਇਸ ਹਮਲਾਵਰ ਨੂੰ ਵੀ ਮਾਰ ਵੀ ਗਿਰਾਇਆ। ਇਸ ਗੋਲੀਬਾਰੀ ਵਿਚ ਕਈ ਲੋਕ ਜ਼ਖਮੀ ਵੀ ਹੋ ਹਨ, ਜਿਨਹਾਂ ਵਿਚੋਂ ਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਮਲਾਵਰ ਨੇ ਲੋਕਾਂ ਤੇ ਚਲਾਈਆਂ ਗੋਲੀਆਂ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਅਚਾਨਕ ਆਪਣੀ ਬੰਦੂਕ ਲੈ ਕੇ ਮੌਕੇ ਤੇ ਪਹੰਚਿਆ ਅਤੇ ਗੋਲੀਬਾਰੀ ਸ਼ਰੂ ਕਰ ਦਿੱਤੀ। ਉੱਥੇ ਮੌਜੂਦ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ, ਜਿਨਹਾਂ ਚੋਂ ਚਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਬਾਕੀਆਂ ਨੇ ਕਿਸੇ ਤਰਹਾਂ ਆਪਣੀ ਜਾਨ ਬਚਾਈ। ਕ ਸਮੇਂ ਬਾਅਦ ਪਲਿਸ ਮੌਕੇ ਤੇ ਪਹੰਚੀ ਅਤੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਗਈ। ਪਲਿਸ ਨੇ ਅਜੇ ਤੱਕ ਹਮਲਾਵਰ ਦੀ ਪਛਾਣ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਅਮਰੀਕਾ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਦੱਸ ਦੇਈ ਕਿ ਅਮਰੀਕਾ ਵਿੱਚ ਸਾਲ 2022 ਦੌਰਾਨ ਹਣ ਤੱਕ ਸਮੂਹਿਕ ਗੋਲੀਬਾਰੀ ਦੀਆਂ 233 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਹਾਲ ਹੀ ਚ ਟੈਕਸਾਸ ਦੇ ਇਕ ਸਕੂਲ ਚ ਦਾਖਲ ਹੋ ਕੇ ਹਮਲਾਵਰ ਨੇ 18 ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ। ਜਦਕਿ ਇਸ ਹਮਲੇ ਵਿੱਚ ਤਿੰਨ ਹੋਰਾਂ ਦੀ ਮੌਤ ਹੋ ਗਈ। ਇਸ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਅਮਰੀਕਾ ਵਿੱਚ ਬੰਦੂਕਾਂ ਨੂੰ ਲੈ ਕੇ ਸਖ਼ਤ ਕਾਨੂੰਨਾਂ ਦੀ ਲਗਾਤਾਰ ਚਰਚਾ ਹੋ ਰਹੀ ਹੈ। ਪਰ ਇਸ ਬਹਿਸ ਦੇ ਵਿਚਕਾਰ ਲਗਾਤਾਰ ਵੱਡੇ ਪੱਧਰ ਤੇ ਮਾਸ ਸ਼ੂਟਿੰਗ ਦਾ ਸਿਲਸਿਲਾ ਜਾਰੀ ਹੈ। ਰਾਸ਼ਟਰਪਤੀ ਬਾਈਡਨ ਖਦ ਇਸ ਕਾਨੂੰਨ ਦਾ ਜ਼ਿਕਰ ਕਰ ਚੱਕੇ ਹਨ ।

four people were killed and several others were injured in a shooting in oklahoma usa 2


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App