ਲਧਿਆਣਾ, 05 ਮਈ (000) - ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸਰੀ ਅਮਿਤ ਕਮਾਰ ਪੰਚਾਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਾਈਕਰੋਸੌਫਟ ਅਤੇ ਪੀ.ਸ.ਡੀ.ਮ. ਨੇ ਪੰਜਾਬ ਵਿੱਚ ਦੱਸ ਹਜ਼ਾਰ ਤੋਂ ਵੱਧ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਅਤੇ ਨੌਕਰੀ ਲੈਣ ਦੇ ਕਾਬਲ ਬਣਾਉਣ ਲਈ ਸਾਂੇਦਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਬੇਰਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹਨਰ ਵਿਕਾਸ ਮਿਸ਼ਨ ਵੱਲੋਂ ਗਰੀਬ ਬੇਰੋਜ਼ਗਾਰ ਨੌਜਵਾਨ ਲੜਕੇ ਲੜਕੀਆਂ ਲਈ ਮਫ਼ਤ ਕਿੱਤਾਮਖੀ ਕੋਰਸ ਕਰਵਾ ਜਾਂਦੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲੜੀ ਦੇ ਤਹਿਤ ਪੰਜਾਬ ਹਨਰ ਵਿਕਾਸ ਮਿਸ਼ਨ ਵੱਲੋਂ ਜ਼ਿਲਹਾ ਲਧਿਆਣਾ ਦੀਆਂ ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ 70 ਘੰਟੇ ਦਾ ਆਨਲਾਈਨ ਕੋਰਸ ਕਰਵਾਇਆ ਜਾਵੇਗਾ. ਉਨਹਾ ਦੱਸਿਆ ਕਿ ਇਹ ਕੋਰਸ ਚਾਰ ਖੇਤਰਾਂ ਵਿੱਚ ਫੋਕਸ ਕਰੇਗਾ ਜਿਸ ਵਿੱਚ ਪਹਿਲਾ ਡਿਜੀਟਲ ਉਤਪਾਦਕਾਂ, ਦੂਸਰਾ ਅੰਗਰੇਜ਼ੀ, ਤੀਸਰਾ ਰਜ਼ਗਾਰ ਯੋਗਤਾ ਅਤੇ ਚੌਥਾ ਉਦੱਮਤਾ ਸ਼ਾਮਲ ਹਨ। ਉਨਹਾ ਦੱਸਿਆ ਕਿ ਇਸ ਕੋਰਸ ਲਈ ਲੜਕੀਆ- ਮਹਿਲਾਵਾਂ ਅਤੇ ਦਿਵਿਆਂਗਜਨ ਦੀ ਉਮਰ 18 ਤੋਂ 30 ਸਾਲ ਅਤੇ ਵਿਦਿਅਕ ਯੋਗਤਾ ਘੱਟੋ ਘੱਟ ਅੱਠਵੀਂ ਪਾਸ ਹੋਣੀ ਚਾਹੀਦੀ ਹੈ. ਯੋਗ ਅਤੇ ਚਾਹਵਾਨ ਸਿਖਿਆਰਥੀ ਰਜਿਸਟਰੇਸ਼ਨ ਕਰਵਾਉਣ ਲਈ ਵਿਭਾਗ ਦੇ ਲਿੰਕ ਤੇ ਆਪਣੀ ਜਾਣਕਾਰੀ ਸਾਂੀ ਕਰ ਸਕਦੇ ਹਨ।
punjab government will conduct free certificate course for women through microsoft
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)