ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ ਗਏ ਪੰਜਾਬ ਦੇ ਨੌਜਵਾਨ ਮਨਪ੍ਰੀਤ ਸਿੰਘ ਦੀ ਸਪੇਨ ਵਿੱਚ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ। ਮਾਮੂਲੀ ਤਕਰਾਰ ਤੋਂ ਬਾਅਦ ਹੋਏ ਹਿੰਸਕ ਹਮਲੇ ਵਿੱਚ ਮਨਪ੍ਰੀਤ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਦੇ 22 ਦਿਨ ਬੀਤਣ ਦੇ ਬਾਵਜੂਦ ਉਸ ਦੀ ਦੇਹ ਭਾਰਤ ਨਹੀਂ ਪਹੁੰਚ ਸਕੀ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਦੇਹ ਵਾਪਸ ਲਿਆਉਣ ਲਈ ਤੁਰੰਤ ਮਦਦ ਦੀ ਅਪੀਲ ਕੀਤੀ ਹੈ। ਮਨਪ੍ਰੀਤ ਤਿੰਨ ਭੈਣਾਂ ਦਾ ਇਕਲੌਤਾ ਭਰਾ ਅਤੇ ਪਰਿਵਾਰ ਦਾ ਮੁੱਖ ਕਮਾਉਣ ਵਾਲਾ ਮੈਂਬਰ ਸੀ। ਉਹ ਕਰੀਬ ਛੇ ਸਾਲ ਪਹਿਲਾਂ ਰੁਜ਼ਗਾਰ ਲਈ ਪੁਰਤਗਾਲ ਗਿਆ ਸੀ, ਜਿੱਥੇ ਮਜ਼ਦੂਰੀ ਕਰਦਾ ਸੀ। ਬਾਅਦ ਵਿੱਚ ਪੁਰਤਗਾਲ ਦੀ ਇੱਕ ਕੰਪਨੀ ਨੇ ਉਸ ਨੂੰ ਕੰਮ ਲਈ ਸਪੇਨ ਭੇਜ ਦਿੱਤਾ।
ਘਰ ਵਾਪਸੀ ਦੀ ਤਿਆਰੀ ਕਰ ਰਿਹਾ ਸੀ ਮਨਪ੍ਰੀਤ ਪਰਿਵਾਰ ਮੁਤਾਬਕ, ਮਨਪ੍ਰੀਤ ਨੇ ਆਪਣੀ ਮਾਂ ਗੁਰਮੀਤ ਕੌਰ ਨਾਲ ਆਖਰੀ ਵਾਰ ਫੋਨ ’ਤੇ ਗੱਲ ਕਰਦਿਆਂ ਭਾਰਤ ਵਾਪਸ ਆਉਣ ਲਈ ਟਿਕਟ ਬੁੱਕ ਕਰਨ ਦੀ ਗੱਲ ਕਹੀ ਸੀ। ਉਸ ਦੀ ਮਾਂ ਨੇ ਦੱਸਿਆ ਕਿ ਪੁੱਤਰ ਨੇ ਕਿਹਾ ਸੀ ਕਿ ਉਹ ਟਿਕਟ ਬੁੱਕ ਕਰਕੇ ਐਤਵਾਰ ਨੂੰ ਦੁਬਾਰਾ ਗੱਲ ਕਰੇਗਾ।
ਮਾਂ ਨੇ ਉਸ ਨੂੰ ਜਲਦੀ ਘਰ ਪਰਤਣ ਲਈ ਕਿਹਾ ਸੀ, ਕਿਉਂਕਿ ਉਸ ਨੂੰ ਵਿਦੇਸ਼ ਗਏ ਛੇ ਸਾਲ ਹੋ ਚੁੱਕੇ ਸਨ। ਪਰ ਇਸ ਗੱਲਬਾਤ ਤੋਂ ਬਾਅਦ ਮਨਪ੍ਰੀਤ ਨਾਲ ਪਰਿਵਾਰ ਦਾ ਸੰਪਰਕ ਟੁੱਟ ਗਿਆ। ਰੂਮਮੇਟ ਨਾਲ ਵਿਵਾਦ ਤੋਂ ਬਾਅਦ ਹਮਲੇ ਦਾ ਦੋਸ਼ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਮਨਪ੍ਰੀਤ ਦਾ ਇੱਕ ਰੂਮਮੇਟ ਨਾਲ ਮਾਮੂਲੀ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਦੋਸ਼ ਹੈ ਕਿ ਤਕਰਾਰ ਦੌਰਾਨ ਜਲੰਧਰ ਦੇ ਦੁਸਾਂਝਣ ਪਿੰਡ ਨਾਲ ਸਬੰਧਤ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਤਿੰਨ ਵਿਅਕਤੀਆਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮਨਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ।
22 ਦਿਨਾਂ ਤੋਂ ਦੇਹ ਦੀ ਉਡੀਕ ਕਰ ਰਿਹਾ ਪਰਿਵਾਰ ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਤੋਂ 22 ਦਿਨ ਬਾਅਦ ਵੀ ਮਨਪ੍ਰੀਤ ਦੀ ਦੇਹ ਭਾਰਤ ਨਹੀਂ ਭੇਜੀ ਗਈ। ਉਨ੍ਹਾਂ ਮੁਤਾਬਕ, ਸਪੇਨ ਵਿੱਚ ਰਹਿੰਦੇ ਉਸ ਦੇ ਚਚੇਰੇ ਭਰਾਵਾਂ ਨੂੰ ਵੀ ਦੇਹ ਦੇਖਣ ਦੀ ਇਜਾਜ਼ਤ ਨਹੀਂ ਮਿਲੀ। ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਵਿੱਚ ਕੁਝ ਕਮੀਆਂ ਕਾਰਨ ਦੇਹ ਭਾਰਤ ਭੇਜਣ ਦੀ ਪ੍ਰਕਿਰਿਆ ਵਿੱਚ ਦੇਰੀ ਹੋ ਰਹੀ ਹੈ। ਪਰਿਵਾਰ ਚਾਹੁੰਦਾ ਹੈ ਕਿ ਮਨਪ੍ਰੀਤ ਦੀ ਦੇਹ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਸਥਿਤ ਉਸ ਦੇ ਜੱਦੀ ਪਿੰਡ ਲਿਆਂਦੀ ਜਾਵੇ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪਰਿਵਾਰ ਨੇ ਸਪੇਨ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ।
Punjabi Youth Murdered In Spain Waiting For Body To Be Brought To India For 22 Days
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)