ਸ਼ਾਹਰੁਖ ਖਾਨ ਦੁਨੀਆ ਦੇ 100 ਮਹਾਨ ਫ਼ਿਲਮ ਸਿਤਾਰਿਆਂ ’ਚ ਸ਼ਾਮਲ, ਮਿਲਿਆ 92ਵਾਂ ਸਥਾਨ

19/11/2026 | Public Times Bureau | Panjab

ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨੇ ਅੰਤਰਰਾਸ਼ਟਰੀ ਪੱਧਰ ’ਤੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਮਸ਼ਹੂਰ ਅਮਰੀਕੀ ਐਂਟਰਟੇਨਮੈਂਟ ਮੈਗਜ਼ੀਨ ‘ਵੈਰਾਇਟੀ’ ਵੱਲੋਂ ਜਾਰੀ ‘100 Greatest Movie Stars of All Time’ ਦੀ ਸੂਚੀ ਵਿੱਚ ਸ਼ਾਹਰੁਖ ਖਾਨ ਨੂੰ 92ਵਾਂ ਸਥਾਨ ਮਿਲਿਆ ਹੈ। ਉਹ ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲੇ ਇਕਲੌਤੇ ਭਾਰਤੀ ਅਦਾਕਾਰ ਹਨ।

18 ਨਵੰਬਰ 2026 ਨੂੰ ਜਾਰੀ ਇਸ ਸੂਚੀ ਵਿੱਚ ਸ਼ਾਹਰੁਖ ਨੂੰ ਬਾਲੀਵੁੱਡ ਸਿਨੇਮਾ ਦਾ ਦਿੱਗਜ ਦੱਸਿਆ ਗਿਆ ਹੈ। ਉਨ੍ਹਾਂ ਦੇ ਅਦਾਕਾਰੀ ਅੰਦਾਜ਼, ਹਾਸੇ ਦੀ ਸਮਝ ਅਤੇ ਵੱਖ-ਵੱਖ ਦੌਰਾਂ ਵਿੱਚ ਕਾਇਮ ਰਹੇ ਸਟਾਰਡਮ ਦੀ ਸ਼ਲਾਘਾ ਕੀਤੀ ਗਈ ਹੈ। ਵੈਰਾਇਟੀ ਨੇ ‘ਬਾਜ਼ੀਗਰ’ ਅਤੇ ‘ਡਰ’ ਵਰਗੀਆਂ ਫ਼ਿਲਮਾਂ ਨੂੰ ਉਨ੍ਹਾਂ ਦੀ ਪਛਾਣ ਬਣਾਉਣ ਵਿੱਚ ਅਹਿਮ ਦੱਸਿਆ ਹੈ, ਜਦਕਿ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਅਤੇ ‘ਦੇਵਦਾਸ’ ਨੇ ਉਨ੍ਹਾਂ ਨੂੰ ਰੋਮਾਂਟਿਕ ਹੀਰੋ ਵਜੋਂ ਸਥਾਪਿਤ ਕੀਤਾ। ਇਸ ਸੂਚੀ ਵਿੱਚ ਚਾਰਲੀ ਚੈਪਲਿਨ, ਮਰਲਿਨ ਮੋਨਰੋ, ਜੈਕ ਨਿਕੋਲਸਨ, ਟੌਮ ਕਰੂਜ਼, ਮਾਰਲਨ ਬ੍ਰਾਂਡੋ ਅਤੇ ਕੈਥਰੀਨ ਹੈਪਬਰਨ ਵਰਗੇ ਵਿਸ਼ਵ ਪ੍ਰਸਿੱਧ ਸਿਤਾਰੇ ਵੀ ਸ਼ਾਮਲ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਜਲਦ ਹੀ ਫ਼ਿਲਮ ‘ਕਿੰਗ’ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ 24 ਦਸੰਬਰ 2026 ਨੂੰ ਰਿਲੀਜ਼ ਹੋਣੀ ਤੈਅ ਹੈ। ਇਸ ਵਿੱਚ ਸੁਹਾਨਾ ਖਾਨ, ਦੀਪਿਕਾ ਪਾਦੂਕੋਣ, ਅਭਿਸ਼ੇਕ ਬੱਚਨ ਅਤੇ ਰਾਣੀ ਮੁਖਰਜੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

Shah Rukh Khan Included Among The World s 100 Greatest Film Stars Ranked 92nd


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App