ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੱਡੀ ਗਿਰਾਵਟ, ਸੋਨਾ 14 ਮਹੀਨਿਆਂ ਦੇ ਹੇਠਲੇ ਪੱਧਰ ਨੇੜੇ

18/11/2026 | Public Times Bureau | Panjab

ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕੀ ਡਾਲਰ ਦੀ ਮਜ਼ਬੂਤੀ, ਟ੍ਰੇਜ਼ਰੀ ਯੀਲਡ ਵਿੱਚ ਵਾਧੇ ਅਤੇ ਮਹਿੰਗਾਈ ਦੇ ਅੰਕੜਿਆਂ ਕਾਰਨ ਕੀਮਤੀ ਧਾਤਾਂ ’ਤੇ ਦਬਾਅ ਵਧਿਆ ਹੈ। ਇਸ ਦੇ ਨਾਲ ਹੀ ਅਮਰੀਕੀ ਫੈਡਰਲ ਰਿਜ਼ਰਵ ਦੇ ਸਖ਼ਤ ਰੁਖ਼ ਨੇ ਵੀ ਬਾਜ਼ਾਰ ਦੀ ਚਿੰਤਾ ਵਧਾ ਦਿੱਤੀ ਹੈ।

ਮਲਟੀ ਕਮੋਡਿਟੀ ਐਕਸਚੇਂਜ (MCX) ’ਤੇ 4 ਦਸੰਬਰ ਦੀ ਡਿਲੀਵਰੀ ਵਾਲਾ ਸੋਨੇ ਦਾ ਵਾਇਦਾ ਭਾਅ 1.85 ਫ਼ੀਸਦੀ ਡਿੱਗ ਕੇ 1,31,741 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ। ਉੱਧਰ, ਚਾਂਦੀ ਦਾ ਵਾਇਦਾ ਭਾਅ 2.96 ਫ਼ੀਸਦੀ ਦੀ ਗਿਰਾਵਟ ਨਾਲ 1,69,597 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤਾ ਗਿਆ। ਕੌਮਾਂਤਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਆਈ। ਸਪਾਟ ਗੋਲਡ 1.17 ਫ਼ੀਸਦੀ ਡਿੱਗ ਕੇ ਲਗਭਗ 3,804 ਡਾਲਰ ਪ੍ਰਤੀ ਔਂਸ ਅਤੇ ਚਾਂਦੀ 2.69 ਫ਼ੀਸਦੀ ਘਟ ਕੇ 46 ਡਾਲਰ ਪ੍ਰਤੀ ਔਂਸ ਤੋਂ ਥੋੜ੍ਹੀ ਉੱਪਰ ਰਹੀ।

ਸੋਨਾ 1.20 ਲੱਖ ਰੁਪਏ ਤੱਕ ਆਉਣ ਦੀ ਸੰਭਾਵਨਾ ਕਮੋਡਿਟੀ ਮਾਰਕੀਟ ਮਾਹਿਰ ਅਨੁਜ ਗੁਪਤਾ ਮੁਤਾਬਕ, ਦਸੰਬਰ ਵਿੱਚ ਅਮਰੀਕੀ ਫੈਡਰਲ ਰਿਜ਼ਰਵ ਦੀ ਮੀਟਿੰਗ ਅਤੇ ਵਿਆਜ ਦਰਾਂ ਬਾਰੇ ਫੈਸਲੇ ਨੂੰ ਲੈ ਕੇ ਨਿਵੇਸ਼ਕਾਂ ਵਿੱਚ ਚਿੰਤਾ ਹੈ। ਉਨ੍ਹਾਂ ਦਾ ਅਨੁਮਾਨ ਹੈ ਕਿ ਕੌਮਾਂਤਰੀ ਬਾਜ਼ਾਰ ਵਿੱਚ ਸੋਨਾ 3,200 ਤੋਂ 3,400 ਡਾਲਰ ਪ੍ਰਤੀ ਔਂਸ ਤੱਕ ਆ ਸਕਦਾ ਹੈ। ਇਸ ਦਾ ਅਸਰ ਭਾਰਤੀ ਬਾਜ਼ਾਰ ’ਤੇ ਵੀ ਪੈ ਸਕਦਾ ਹੈ ਅਤੇ ਸੋਨੇ ਦੀ ਕੀਮਤ 1,20,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ।

ਡਾਲਰ ਦੀ ਮਜ਼ਬੂਤੀ ਨੇ ਵਧਾਇਆ ਦਬਾਅ ਮਾਹਿਰਾਂ ਮੁਤਾਬਕ, ਡਾਲਰ ਮਜ਼ਬੂਤ ਹੋਣ ਨਾਲ ਹੋਰ ਮੁਦਰਾਵਾਂ ਵਿੱਚ ਖਰੀਦਦਾਰੀ ਕਰਨ ਵਾਲਿਆਂ ਲਈ ਸੋਨਾ ਅਤੇ ਚਾਂਦੀ ਮਹਿੰਗੇ ਹੋ ਜਾਂਦੇ ਹਨ। ਇਸ ਕਾਰਨ ਇਨ੍ਹਾਂ ਧਾਤਾਂ ਦੀ ਮੰਗ ਪ੍ਰਭਾਵਿਤ ਹੁੰਦੀ ਹੈ। ਦੂਜੇ ਪਾਸੇ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਨਾਲ ਮਹਿੰਗਾਈ ਦਾ ਦਬਾਅ ਘਟਣ ਅਤੇ ਵਿਆਜ ਦਰਾਂ ਵਿੱਚ ਹੋਰ ਵਾਧੇ ਦੀਆਂ ਸੰਭਾਵਨਾਵਾਂ ਘੱਟ ਹੋਣ ਕਾਰਨ ਸੋਨੇ-ਚਾਂਦੀ ਨੂੰ ਰਾਹਤ ਮਿਲ ਸਕਦੀ ਹੈ। ਹੁਣ ਨਿਵੇਸ਼ਕਾਂ ਦੀ ਨਜ਼ਰ ਅਮਰੀਕੀ ਫੈਡਰਲ ਰਿਜ਼ਰਵ ਦੇ ਅਗਲੇ ਫੈਸਲੇ ਅਤੇ ਟ੍ਰੇਜ਼ਰੀ ਯੀਲਡ ’ਤੇ ਰਹੇਗੀ।

Major Drop In Gold And Silver Prices Gold Nears 14 month Low


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App