ਦੀਵਾਲੀ ਬੰਪਰ ਲਾਟਰੀ ਨੇ ਡੇਰਾਬੱਸੀ ਨੇੜਲੇ ਪਿੰਡ ਹੁਮਾਯੂੰਪੁਰ ਦੇ ਕਿਸਾਨ ਬਲਜਿੰਦਰ ਸਿੰਘ ਦੀ ਕਿਸਮਤ ਬਦਲ ਦਿੱਤੀ ਹੈ। ਸਿਰਫ਼ 500 ਰੁਪਏ ਦਾ ਲਾਟਰੀ ਟਿਕਟ ਖਰੀਦ ਕੇ ਉਨ੍ਹਾਂ ਨੇ 12 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਖ਼ਬਰ ਨਾਲ ਪਰਿਵਾਰ ਅਤੇ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਹੈ।
45 ਸਾਲਾ ਬਲਜਿੰਦਰ ਸਿੰਘ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਨੇ ਦੀਵਾਲੀ ਤੋਂ ਪਹਿਲਾਂ ਹੰਡੇਸਰਾ ਦੇ ਲਾਟਰੀ ਵਿਕਰੇਤਾ ਆਸ਼ੂ ਗਰਗ ਤੋਂ 500 ਰੁਪਏ ਦਾ ਦੀਵਾਲੀ ਬੰਪਰ ਟਿਕਟ ਖਰੀਦਿਆ ਸੀ। ਸੋਮਵਾਰ ਰਾਤ ਕਰੀਬ 11 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਟਿਕਟ ’ਤੇ 12 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।
ਇਨਾਮ ਜਿੱਤਣ ਵਾਲੇ ਬਲਜਿੰਦਰ ਸਿੰਘ ਦੋ ਬੱਚਿਆਂ ਦੇ ਪਿਤਾ ਹਨ ਅਤੇ ਹੁਣ ਤੱਕ ਸਾਧਾਰਣ ਜੀਵਨ ਬਤੀਤ ਕਰ ਰਹੇ ਸਨ। ਜਿੱਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ।
ਫਿਲਹਾਲ ਪਰਿਵਾਰ ਨੇ ਇਨਾਮੀ ਰਾਸ਼ੀ ਦੀ ਵਰਤੋਂ ਸਬੰਧੀ ਕੋਈ ਯੋਜਨਾ ਨਹੀਂ ਬਣਾਈ ਹੈ। ਉਧਰ, ਇਨਾਮ ਹਾਸਲ ਕਰਨ ਲਈ ਲੋੜੀਂਦੀ ਦਸਤਾਵੇਜ਼ੀ ਕਾਰਵਾਈ ਪੂਰੀ ਕਰਨ ਵਾਸਤੇ ਬਲਜਿੰਦਰ ਸਿੰਘ ਆਪਣੇ ਸਾਥੀਆਂ ਨਾਲ ਲਾਟਰੀ ਦਫ਼ਤਰ ਲਈ ਰਵਾਨਾ ਹੋ ਗਏ ਹਨ।
500 ਰੁਪਏ ਦੇ ਟਿਕਟ ਨਾਲ 12 ਕਰੋੜ ਰੁਪਏ ਜਿੱਤਣ ਦੀ ਇਹ ਖ਼ਬਰ ਹੁਮਾਯੂੰਪੁਰ ਸਮੇਤ ਆਸ-ਪਾਸ ਦੇ ਪਿੰਡਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
A 500 rupee Lottery Ticket Made A Farmer A Millionaire He Won 12 Crore Rupees
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)