Huawei ਜਲਦ ਹੀ ਆਪਣਾ ਨਵਾਂ ਫੋਲਡੇਬਲ 5G ਸਮਾਰਟਫੋਨ Mate X8 ਲਾਂਚ ਕਰ ਸਕਦੀ ਹੈ। ਕੰਪਨੀ ਨੇ Mate X ਸੀਰੀਜ਼ ਦੀ 8ਵੀਂ ਵਰ੍ਹੇਗੰਢ ਮੌਕੇ ਸਾਂਝੀ ਕੀਤੀ ਵੀਡੀਓ ਵਿੱਚ ਫੋਨ ਦੀ ਪਹਿਲੀ ਝਲਕ ਦਿਖਾਈ ਹੈ। ਇਸ ਵਿੱਚ ਡਿਵਾਈਸ ਦਾ ਫੋਲਡਿੰਗ ਡਿਜ਼ਾਈਨ ਅਤੇ ਪਿਛਲੇ ਪਾਸੇ ਗੋਲ ਕੈਮਰਾ ਮੋਡਿਊਲ ਨਜ਼ਰ ਆਇਆ ਹੈ।
ਫੋਨ ਵਿੱਚ 6.5 ਇੰਚ ਦੀ ਬਾਹਰੀ ਅਤੇ 8.15 ਇੰਚ ਦੀ ਅੰਦਰੂਨੀ ਡਿਸਪਲੇਅ ਮਿਲ ਸਕਦੀ ਹੈ। ਪਰਫਾਰਮੈਂਸ ਲਈ ਇਸ ਵਿੱਚ Kirin 9050 Pro ਪ੍ਰੋਸੈਸਰ ਦਿੱਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਕੰਪਨੀ ਨੇ ਇਨ੍ਹਾਂ ਸਪੈਸੀਫਿਕੇਸ਼ਨਜ਼ ਦੀ ਪੁਸ਼ਟੀ ਨਹੀਂ ਕੀਤੀ ਹੈ।
Huawei Mate X8 ਨੂੰ ਸਟੈਂਡਰਡ ਅਤੇ ਕੁਲੈਕਟਰ ਐਡੀਸ਼ਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਸਟੈਂਡਰਡ ਮਾਡਲ ਵਿੱਚ 12GB ਰੈਮ ਅਤੇ 256GB ਜਾਂ 512GB ਸਟੋਰੇਜ ਮਿਲ ਸਕਦੀ ਹੈ। ਜਦਕਿ ਕੁਲੈਕਟਰ ਐਡੀਸ਼ਨ ਵਿੱਚ 16GB ਰੈਮ ਦੇ ਨਾਲ 512GB ਅਤੇ 1TB ਸਟੋਰੇਜ ਦਾ ਵਿਕਲਪ ਹੋ ਸਕਦਾ ਹੈ। ਫਿਲਹਾਲ ਕੰਪਨੀ ਨੇ ਫੋਨ ਦੀ ਕੀਮਤ, ਲਾਂਚ ਡੇਟ ਅਤੇ ਪੂਰੇ ਫੀਚਰਜ਼ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
First Glimpse Of Huawei Mate X8 Revealed It May Feature An 8 15 inch Foldable Display
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)