ਹਿਮਾਚਲ ’ਚ ਵਿਦਿਆਰਥੀਆਂ ਦੀ ਬੱਸ ਡਿਵਾਈਡਰ ਨਾਲ ਟਕਰਾਈ, 51 ਬੱਚੇ ਸਨ ਸਵਾਰ; ਪ੍ਰਿੰਸੀਪਲ ਸਮੇਤ ਕਈ ਜ਼ਖ਼ਮੀ

15/11/2026 | Public Times Bureau | Panjab

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਵਿਦਿਅਕ ਦੌਰੇ ’ਤੇ ਆਏ ਪੰਚਕੂਲਾ ਦੇ ਲੀਟਰਾ ਹੈਰੀਟੇਜ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸ਼ਨੀਵਾਰ ਰਾਤ ਕਰੀਬ 11:10 ਵਜੇ ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇ-5 ’ਤੇ ਤੰਬੂ ਮੋੜ ਨੇੜੇ ਬੱਸ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਸਮੇਂ ਬੱਸ ਵਿੱਚ 51 ਵਿਦਿਆਰਥੀ ਸਵਾਰ ਸਨ।

ਹਾਦਸੇ ਵਿੱਚ ਸਕੂਲ ਦੀ ਪ੍ਰਿੰਸੀਪਲ ਅਮਿਤਾ, ਚੇਅਰਮੈਨ ਨਰਿੰਦਰ ਸਿੰਗਲਾ ਅਤੇ ਕੋਆਰਡੀਨੇਟਰ ਮੀਨੂ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਕਈ ਬੱਚਿਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਟੱਕਰ ਕਾਰਨ ਬੱਸ ਦੇ ਸੱਜੇ ਪਾਸੇ ਦੇ ਸ਼ੀਸ਼ੇ ਟੁੱਟ ਗਏ ਅਤੇ ਬੱਚਿਆਂ ਵਿੱਚ ਹਫ਼ੜਾ-ਦਫ਼ੜੀ ਮਚ ਗਈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਕੂਲ ਦੀ ਅਧਿਆਪਕਾ ਸ਼ਿਲਪਾ ਚੌਹਾਨ ਨੇ ਦੱਸਿਆ ਕਿ 14 ਨਵੰਬਰ ਨੂੰ ਸਕੂਲ ਦੇ ਵਿਦਿਆਰਥੀ ਦੋ ਬੱਸਾਂ ਰਾਹੀਂ ਰਾਜਗੜ੍ਹ ਵਿਦਿਅਕ ਦੌਰੇ ’ਤੇ ਗਏ ਸਨ। ਇੱਕ ਬੱਸ ਵਿੱਚ ਉਹ ਖੁਦ, ਸਕੂਲ ਪ੍ਰਬੰਧਕਾਂ ਅਤੇ 51 ਵਿਦਿਆਰਥੀਆਂ ਨਾਲ ਸਵਾਰ ਸੀ।

ਸ਼ਿਕਾਇਤ ਮੁਤਾਬਕ ਬੱਸ ਨੰਬਰ CH 02 AA 2295 ਨੂੰ ਡਰਾਈਵਰ ਸਾਹਿਲ ਚਲਾ ਰਿਹਾ ਸੀ। ਤੰਬੂ ਮੋੜ ਨੇੜੇ ਡਰਾਈਵਰ ਵੱਲੋਂ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਬੱਸ ਚਲਾਉਣ ਕਾਰਨ ਵਾਹਨ ਡਿਵਾਈਡਰ ਨਾਲ ਟਕਰਾ ਗਿਆ।ਅਧਿਆਪਕਾ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Student Bus Hits A Divider In Himachal 51 Children Were On Board Several Injured Including The Principal


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App