ਪੰਜਾਬੀ ਗਾਇਕ ਤੇ ਗੀਤਕਾਰ ਅਰਜਨ ਢਿੱਲੋਂ ਅਤੇ ਨਿਰਦੇਸ਼ਕ ਤੇ ਸੰਗੀਤਕਾਰ ਕਰਨ ਮੱਲ੍ਹੀ ਦਾ ਨਵਾਂ ਪ੍ਰੋਜੈਕਟ ‘ਸੇਡ ਐਂਡ ਡਨ’ ਰਿਲੀਜ਼ ਹੋਣ ਤੋਂ ਬਾਅਦ ਚਰਚਾ ਵਿੱਚ ਹੈ। ਬਰਾਊਨ ਸਟੂਡੀਓ ਦੇ ਬੈਨਰ ਹੇਠ ਹਰਵਿੰਦਰ ਸਿੱਧੂ ਵੱਲੋਂ ਪ੍ਰੋਡਿਊਸ ਕੀਤੇ ਇਸ ਪ੍ਰੋਜੈਕਟ ਦੀ ਖ਼ਾਸ ਗੱਲ ਇਸ ਦੀ ਮਿਕਸਿੰਗ ਅਤੇ ਮਾਸਟਰਿੰਗ ਹੈ, ਜਿਸ ਲਈ ਚਾਰ ਗ੍ਰੈਮੀ ਐਵਾਰਡ ਜੇਤੂ ਅੰਤਰਰਾਸ਼ਟਰੀ ਸਾਊਂਡ ਇੰਜੀਨੀਅਰਾਂ ਨੇ ਕੰਮ ਕੀਤਾ ਹੈ। ਇਸ ਪ੍ਰੋਜੈਕਟ ਰਾਹੀਂ ਕਰਨ ਮੱਲ੍ਹੀ ਨੇ ਨਿਰਦੇਸ਼ਨ ਤੋਂ ਬਾਅਦ ਸੰਗੀਤ ਦੇ ਖੇਤਰ ਵਿੱਚ ਵੀ ਕਦਮ ਰੱਖਿਆ ਹੈ। ਉਹ ਇਸ ਤੋਂ ਪਹਿਲਾਂ ਕਰਨ ਔਜਲਾ ਦੇ ਗੀਤਾਂ ‘ਵਿਨਿੰਗ ਸਪੀਚ’ ਅਤੇ ‘ਸੌਫਟਲੀ’ ਸਮੇਤ ਦਿਲਜੀਤ ਦੋਸਾਂਝ ਦੀ ਕੋਚੈਲਾ ਪਰਫਾਰਮੈਂਸ ਦੀ ਡਾਕੂਮੈਂਟੇਸ਼ਨ ਨਾਲ ਜੁੜੇ ਰਹੇ ਹਨ।
ਗੀਤ ਦੇ ਵੀਡੀਓ ਵਿੱਚ ਅਰਜਨ ਢਿੱਲੋਂ ਨਵੇਂ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਵੀਡੀਓ ਦਾ ਨਿਰਦੇਸ਼ਨ ਮਨੀ ਮੱਲ੍ਹੀ ਨੇ ਕੀਤਾ ਹੈ, ਜਦਕਿ ਅਰਜਨ ਦੀ ਸਟਾਈਲਿੰਗ ਡੇਵਿਡ ਬੇਵਿਲਜ਼ ਵੱਲੋਂ ਕੀਤੀ ਗਈ ਹੈ। ਪ੍ਰੋਜੈਕਟ ਦੀ ਮਿਊਜ਼ਿਕ ਪ੍ਰੋਗਰਾਮਿੰਗ ਡਬਲਯੂ ਯੂ ਨੇ ਕੀਤੀ ਹੈ ਅਤੇ ਵੀਡੀਓ ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਬਰਾਊਨ ਵੈਸਟ ਓਰਿਜਨਲਸ ਨੇ ਨਿਭਾਈ ਹੈ। ਅਰਜਨ ਢਿੱਲੋਂ ਦੀ ਗਾਇਕੀ, ਕਰਨ ਮੱਲ੍ਹੀ ਦੇ ਸੰਗੀਤ ਅਤੇ ਅੰਤਰਰਾਸ਼ਟਰੀ ਪੱਧਰ ਦੀ ਸਾਊਂਡ ਤਕਨੀਕ ਦੇ ਸੁਮੇਲ ਨਾਲ ਤਿਆਰ ਇਸ ਪ੍ਰੋਜੈਕਟ ਨੂੰ ਰਿਲੀਜ਼ ਤੋਂ ਬਾਅਦ ਸਰੋਤਿਆਂ ਵੱਲੋਂ ਹੁੰਗਾਰਾ ਮਿਲ ਰਿਹਾ ਹੈ।
Arjan Dhillon s New Song said Done Is Making Waves Four Grammy winning Sound Engineers Worked On It
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)