ਮੋਗਾ ਦੇ ਕੋਟਕਪੂਰਾ ਬਾਈਪਾਸ ’ਤੇ ਸ਼ੁੱਕਰਵਾਰ ਸ਼ਾਮ ਬਜਰੰਗ ਦਲ ਦੇ ਕਾਰਕੁਨਾਂ ਨੇ ਮੱਝਾਂ ਅਤੇ ਕੱਟਰੂਆਂ ਨਾਲ ਭਰਿਆ ਹਰਿਆਣਾ ਨੰਬਰ ਦਾ ਟਰੱਕ ਰੋਕ ਲਿਆ। ਪਸ਼ੂਆਂ ਨੂੰ ਕਥਿਤ ਤੌਰ ’ਤੇ ਤੰਗ ਹਾਲਤ ਵਿੱਚ ਰੱਸਿਆਂ ਨਾਲ ਬੰਨ੍ਹ ਕੇ ਲਿਜਾਇਆ ਜਾ ਰਿਹਾ ਸੀ। ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਵੱਲੋਂ ਟਰੱਕ ਵਿੱਚ ਮੌਜੂਦ ਲੋਕਾਂ ਨੂੰ ਨਾਲ ਲਿਜਾਣ ਦੌਰਾਨ ਕਾਰਕੁਨਾਂ ਨਾਲ ਤਿੱਖੀ ਬਹਿਸ ਹੋ ਗਈ। ਕਾਰਕੁਨਾਂ ਨੇ ਮਾਮਲੇ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਬਜਰੰਗ ਦਲ ਦੇ ਕਾਰਕੁਨ ਸ਼ੁਭਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਟਰੱਕ ਵਿੱਚ ਵੱਡੀ ਗਿਣਤੀ ਵਿੱਚ ਪਸ਼ੂ ਲਿਜਾਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਟਰੱਕ ਨੂੰ ਰੋਕਿਆ ਗਿਆ। ਉਨ੍ਹਾਂ ਮੁਤਾਬਕ, ਟਰੱਕ ਵਿੱਚ 12 ਤੋਂ 13 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਦੇ ਪਹੁੰਚਣ ’ਤੇ ਤਿੰਨ ਤੋਂ ਚਾਰ ਵਿਅਕਤੀ ਮੌਕੇ ’ਤੇ ਮੌਜੂਦ ਸਨ।
ਟਰੱਕ ਵਿੱਚ ਮਿਲੇ ਸ਼ਾਹਰੁਖ ਵਾਸੀ ਸਹਾਰਨਪੁਰ ਅਤੇ ਮੁਸੀਮ ਵਾਸੀ ਹਿਸਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਸ਼ੂ ਮੋਗਾ ਜ਼ਿਲ੍ਹੇ ਦੀ ਚੜ੍ਹਕ ਮੰਡੀ ਤੋਂ ਖਰੀਦੇ ਸਨ ਅਤੇ ਅਗਲੇ ਦਿਨ ਡੇਰਾ ਬੱਸੀ ਮੰਡੀ ਵਿੱਚ ਵੇਚਣ ਲਈ ਲਿਜਾ ਰਹੇ ਸਨ। ਉਨ੍ਹਾਂ ਨੇ ਪਸ਼ੂਆਂ ਨੂੰ ਲਿਜਾਣ ਦੇ ਤਰੀਕੇ ਵਿੱਚ ਗ਼ਲਤੀ ਮੰਨਦਿਆਂ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਗੱਲ ਕਹੀ। ਘਟਨਾ ਤੋਂ ਬਾਅਦ ਪਸ਼ੂਆਂ ਨੂੰ ਲਿਜਾਣ ਦੇ ਤਰੀਕੇ ਅਤੇ ਨਿਯਮਾਂ ਦੀ ਪਾਲਣਾ ਸਬੰਧੀ ਸਵਾਲ ਉੱਠੇ ਹਨ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਮਾਮਲੇ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਸੀ।
Truck Loaded With Animals Intercepted In Moga Heated Argument Between Bajrang Dal Activists And Police
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)