PSEB ਦੇ 223 ਸੀਜ਼ਨਲ ਦਿਹਾੜੀਦਾਰਾਂ ਲਈ ਵੱਡਾ ਫੈਸਲਾ, ਪੂਰੇ ਮਹੀਨੇ ਦੀ ਤਨਖਾਹ ਸਮੇਤ ਮਿਲਣਗੇ ਕਈ ਲਾਭ

08/10/2026 | Public Times Bureau | Panjab

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਦੀ ਭਲਾਈ ਲਈ “The Punjab School Education Board (Welfare of Seasonal Daily Wage Workers), Policy-2026” ਲਾਗੂ ਕਰ ਦਿੱਤੀ ਹੈ। ਨਵੀਂ ਨੀਤੀ ਨਾਲ ਬੋਰਡ ਦੇ 223 ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਨੂੰ ਸਿੱਧਾ ਲਾਭ ਮਿਲੇਗਾ। ਨੀਤੀ ਅਪਣਾਉਣ ਵਾਲੇ ਯੋਗ ਕਰਮਚਾਰੀਆਂ ਨੂੰ ਦਫ਼ਤਰੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। PSEB ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਕਰਮਚਾਰੀਆਂ ਨੇ ਫਾਰਮ-ਏ ਰਾਹੀਂ ਨੀਤੀ ਨੂੰ ਅਪਣਾਇਆ ਹੈ, ਉਨ੍ਹਾਂ ਨੂੰ ਨਿਯਮਾਂ ਅਨੁਸਾਰ ਦਫ਼ਤਰੀ ਹੁਕਮ ਸੌਂਪੇ ਗਏ ਹਨ। ਉਨ੍ਹਾਂ ਕਿਹਾ ਕਿ ਨੀਤੀ ਦਾ ਉਦੇਸ਼ ਲੰਬੇ ਸਮੇਂ ਤੋਂ ਬੋਰਡ ਨਾਲ ਕੰਮ ਕਰ ਰਹੇ ਸੀਜ਼ਨਲ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਵਿਵਸਥਿਤ ਕਰਨਾ ਅਤੇ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਦੇਣਾ ਹੈ।

ਹੁਣ 12-18 ਦਿਨਾਂ ਦੀ ਬਜਾਏ ਪੂਰੇ ਮਹੀਨੇ ਦੀ ਤਨਖਾਹਨਵੀਂ ਨੀਤੀ ਤਹਿਤ ਕਰਮਚਾਰੀਆਂ ਨੂੰ ਸਭ ਤੋਂ ਵੱਡਾ ਲਾਭ ਪੂਰੇ ਮਹੀਨੇ ਦੀ ਤਨਖਾਹ ਦਾ ਮਿਲੇਗਾ। ਪਹਿਲਾਂ ਸੀਜ਼ਨਲ ਦਿਹਾੜੀਦਾਰਾਂ ਨੂੰ ਮਹੀਨੇ ਵਿੱਚ ਲਗਭਗ 12 ਤੋਂ 18 ਦਿਨਾਂ ਦਾ ਹੀ ਕੰਮ ਅਤੇ ਦਿਹਾੜੀ ਮਿਲਦੀ ਸੀ। ਹੁਣ ਉਨ੍ਹਾਂ ਨੂੰ ਪੂਰੇ ਮਹੀਨੇ ਦੀ ਤਨਖਾਹ ਮਿਲਣ ਨਾਲ ਆਮਦਨ ਵਿੱਚ ਵਧੇਰੇ ਸਥਿਰਤਾ ਆਵੇਗੀ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਸਾਲਾਨਾ 10 ਛੁੱਟੀਆਂ ਦੇ ਨਾਲ ਸਰਕਾਰੀ ਗਜ਼ਟਿਡ ਛੁੱਟੀਆਂ ਅਤੇ ਸ਼ਨੀਵਾਰ-ਐਤਵਾਰ ਦੀਆਂ ਛੁੱਟੀਆਂ ਦਾ ਲਾਭ ਵੀ ਮਿਲੇਗਾ। ਨਿਯਮਾਂ ਅਨੁਸਾਰ ESI ਅਤੇ EPF ਵਰਗੀਆਂ ਸਮਾਜਿਕ ਸੁਰੱਖਿਆ ਸਹੂਲਤਾਂ ਵੀ ਲਾਗੂ ਕੀਤੀਆਂ ਗਈਆਂ ਹਨ।

58 ਸਾਲ ਦੀ ਉਮਰ ਤੱਕ ਸੇਵਾ ਜਾਰੀ ਰਹੇਗੀਨੀਤੀ ਤਹਿਤ ਯੋਗ ਕਰਮਚਾਰੀਆਂ ਦੀ ਸੇਵਾ 58 ਸਾਲ ਦੀ ਉਮਰ ਤੱਕ ਜਾਰੀ ਰਹੇਗੀ। ਉਨ੍ਹਾਂ ਦੀ ਯੋਗਤਾ ਦੇ ਆਧਾਰ ’ਤੇ ਕਲੈਰੀਕਲ ਅਤੇ ਗਰੁੱਪ-ਡੀ ਨਾਲ ਸਬੰਧਤ ਕੰਮਾਂ ਲਈ ਤਾਇਨਾਤੀ ਕੀਤੀ ਜਾਵੇਗੀ। ਕਰਮਚਾਰੀਆਂ ਨੂੰ ਬੋਰਡ ਵੱਲੋਂ ਸ਼ਨਾਖਤੀ ਕਾਰਡ ਅਤੇ ਸ਼ਨਾਖਤੀ ਨੰਬਰ ਵੀ ਜਾਰੀ ਕੀਤੇ ਜਾ ਰਹੇ ਹਨ। ਇਸ ਨਾਲ ਉਨ੍ਹਾਂ ਨੂੰ ਬੋਰਡ ਵਿੱਚ ਅਧਿਕਾਰਤ ਦਫ਼ਤਰੀ ਪਛਾਣ ਮਿਲੇਗੀ ਅਤੇ ਉਹ ਨਿਰਧਾਰਤ ਪ੍ਰਕਿਰਿਆ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਸੀਜ਼ਨਲ ਦਿਹਾੜੀਦਾਰਾਂ ਨੇ ਇਸ ਫੈਸਲੇ ’ਤੇ ਖੁਸ਼ੀ ਜ਼ਾਹਰ ਕੀਤੀ ਹੈ। ਕਰਮਚਾਰੀਆਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਮਦਨ ਦੀ ਸਥਿਰਤਾ ਦੇ ਨਾਲ-ਨਾਲ ਸਮਾਜਿਕ ਸੁਰੱਖਿਆ ਅਤੇ ਭਵਿੱਖ ਨੂੰ ਲੈ ਕੇ ਵਧੇਰੇ ਭਰੋਸਾ ਮਿਲੇਗਾ।

Major Decision For 223 Seasonal Daily wage Workers Of Pseb They Will Receive Full Monthly Salary Along With Various Benefits


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App