ਧਨੁਸ਼ ਅਤੇ ਮਮੂਟੀ ਦੀ ਮੋਸਟ ਅਵੇਟਿਡ ਫਿਲਮ ‘Om Chapter-1’ ਦੀ ਰਿਲੀਜ਼ ਡੇਟ ਵਿੱਚ ਬਦਲਾਅ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਫਿਲਮ ਪਹਿਲਾਂ 16 ਅਕਤੂਬਰ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ। ਹੁਣ ਰਿਪੋਰਟਾਂ ਮੁਤਾਬਕ ਇਸ ਦੀ ਰਿਲੀਜ਼ ਅੱਗੇ ਵਧਾ ਦਿੱਤੀ ਗਈ ਹੈ। ਪਿੰਕਵਿਲਾ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਫਿਲਮ ਹੁਣ 26 ਨਵੰਬਰ 2027 ਨੂੰ ਰਿਲੀਜ਼ ਹੋ ਸਕਦੀ ਹੈ। ਹਾਲਾਂਕਿ, ਤਮਿਲ ਸਿਨੇਮਾ ਟ੍ਰੇਡ ਗਾਈਡ ਵਿੱਚ ਸ਼੍ਰੀਧਰ ਪਿੱਲਈ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਨਵੀਂ ਰਿਲੀਜ਼ ਡੇਟ 26 ਨਵੰਬਰ 2026 ਦੱਸੀ ਗਈ ਹੈ। ਇਸ ਲਈ ਫਿਲਮ ਦੀ ਅੰਤਿਮ ਰਿਲੀਜ਼ ਡੇਟ ਨੂੰ ਲੈ ਕੇ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਰਿਪੋਰਟਾਂ ਅਨੁਸਾਰ ਅਕਤੂਬਰ ਵਿੱਚ ਕਈ ਵੱਡੀਆਂ ਤਮਿਲ ਫਿਲਮਾਂ ਦੀ ਰਿਲੀਜ਼ ਦੇ ਮੱਦੇਨਜ਼ਰ ‘Om Chapter-1’ ਨੂੰ ਅੱਗੇ ਕੀਤਾ ਗਿਆ ਹੈ। ਖ਼ਾਸ ਤੌਰ ’ਤੇ ਰਜਨੀਕਾਂਤ ਦੀ ‘Jailer 2’ ਨਾਲ ਸੰਭਾਵਿਤ ਬਾਕਸ ਆਫਿਸ ਕਲੈਸ਼ ਤੋਂ ਬਚਣ ਨੂੰ ਵੀ ਇਸ ਫੈਸਲੇ ਦਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ। ਜੇਕਰ ਫਿਲਮ 26 ਨਵੰਬਰ 2026 ਨੂੰ ਰਿਲੀਜ਼ ਹੁੰਦੀ ਹੈ ਤਾਂ ਅਗਲੇ ਦਿਨ 27 ਨਵੰਬਰ ਨੂੰ ਇਮਰਾਨ ਹਾਸ਼ਮੀ ਦੀ ‘Gunmaster G9’ ਅਤੇ ਆਯੁਸ਼ਮਾਨ ਖੁਰਾਨਾ ਦੀ ‘Ye Prem Mol Liya’ ਦੇ ਰਿਲੀਜ਼ ਹੋਣ ਦੀ ਗੱਲ ਕਹੀ ਜਾ ਰਹੀ ਹੈ। ਅਜਿਹੇ ਵਿੱਚ ਤਿੰਨਾਂ ਫਿਲਮਾਂ ਵਿਚਕਾਰ ਬਾਕਸ ਆਫਿਸ ’ਤੇ ਸਿੱਧਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਫਿਲਹਾਲ ‘Om Chapter-1’ ਦੀ ਨਵੀਂ ਰਿਲੀਜ਼ ਡੇਟ ਨੂੰ ਲੈ ਕੇ ਮੇਕਰਜ਼ ਵੱਲੋਂ ਅਧਿਕਾਰਤ ਐਲਾਨ ਹੋਣਾ ਬਾਕੀ ਹੈ।
Release Of Dhanush mammootty s om Chapter 1 Postponed A Major Box office Clash Could Occur In November
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)