ਚੰਡੀਗੜ੍ਹ ਦੇ ਸੈਕਟਰ-17 ਪਲਾਜ਼ਾ ’ਚ ਸੀਨੀਅਰ ਨਾਗਰਿਕਾਂ ਲਈ ਨਵਾਂ ਬੈਠਕ ਸਥਾਨ ਤਿਆਰ

29/09/2026 | Public Times Bureau | Panjab

ਸੀਨੀਅਰ ਨਾਗਰਿਕਾਂ ਦੀ ਸਹੂਲਤ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ-17 ਪਲਾਜ਼ਾ ਵਿੱਚ ਇੱਕ ਬੈਠਕ ਸਥਾਨ ਨੂੰ ਨਵੇਂ ਰੂਪ ਵਿੱਚ ਤਿਆਰ ਕੀਤਾ ਹੈ। ਇੱਥੇ ਨਵੀਆਂ ਕੁਰਸੀਆਂ ਤੇ ਮੇਜ਼ਾਂ, ਛਤਰੀਆਂ, ਪੀਣ ਵਾਲਾ ਪਾਣੀ, ਅਖ਼ਬਾਰ ਅਤੇ ਰਸਾਲਿਆਂ ਦੀ ਵਿਵਸਥਾ ਕੀਤੀ ਗਈ ਹੈ। ਮਨੋਰੰਜਨ ਲਈ ਸ਼ਤਰੰਜ, ਲੂਡੋ ਅਤੇ ਕੈਰਮ ਵਰਗੀਆਂ ਖੇਡਾਂ ਦੀ ਸਹੂਲਤ ਵੀ ਦਿੱਤੀ ਗਈ ਹੈ।

ਇਹ ਪਹਿਲ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦੀ ਅਗਵਾਈ ਹੇਠ ਚੰਡੀਗੜ੍ਹ ਰੈੱਡਕ੍ਰਾਸ ਵੱਲੋਂ ਕੀਤੀ ਗਈ ਹੈ। ਇਸ ਦਾ ਉਦੇਸ਼ ਸੀਨੀਅਰ ਨਾਗਰਿਕਾਂ ਨੂੰ ਖਾਲੀ ਸਮੇਂ ਦੌਰਾਨ ਬੈਠਣ, ਆਰਾਮ ਕਰਨ ਅਤੇ ਆਪਸ ਵਿੱਚ ਮਿਲਣ-ਜੁਲਣ ਲਈ ਸੁਰੱਖਿਅਤ ਤੇ ਸੁਵਿਧਾਜਨਕ ਥਾਂ ਮੁਹੱਈਆ ਕਰਵਾਉਣਾ ਹੈ।

ਮੰਗਲਵਾਰ ਨੂੰ ਏਡੀਸੀ ਅਮਨਦੀਪ ਸਿੰਘ ਭੱਟੀ ਨੇ ਪਲਾਜ਼ਾ ਸਥਿਤ ਬੈਠਕ ਸਥਾਨ ਦਾ ਦੌਰਾ ਕਰਕੇ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮੌਕੇ ’ਤੇ ਮੌਜੂਦ ਸੀਨੀਅਰ ਨਾਗਰਿਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਲੋੜਾਂ ਅਤੇ ਸੁਝਾਵ ਵੀ ਜਾਣੇ।

ਅਮਨਦੀਪ ਸਿੰਘ ਭੱਟੀ ਨੇ ਕਿਹਾ ਕਿ ਸੀਨੀਅਰ ਨਾਗਰਿਕਾਂ ਦੇ ਸਮਾਜਿਕ ਮੇਲ-ਜੋਲ ਅਤੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਅਜਿਹੀਆਂ ਸੁਰੱਖਿਅਤ ਤੇ ਆਰਾਮਦਾਇਕ ਥਾਵਾਂ ਮਹੱਤਵਪੂਰਨ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਚੰਡੀਗੜ੍ਹ ਦੀਆਂ ਹੋਰ ਢੁਕਵੀਆਂ ਥਾਵਾਂ ’ਤੇ ਵੀ ਸੀਨੀਅਰ ਨਾਗਰਿਕਾਂ ਲਈ ਅਜਿਹੇ ਬੈਠਕ ਸਥਾਨ ਸਥਾਪਤ ਕੀਤੇ ਜਾਣਗੇ।

New Seating Area Prepared For Senior Citizens At Chandigarh s Sector 17 Plaza


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App