ਸਾਈਬਰ ਠੱਗੀ ਦੇ 72% ਪੀੜਤਾਂ ਨੂੰ ਨਹੀਂ ਮਿਲਿਆ ਪੈਸਾ ਵਾਪਸ, ਅੱਧਿਆਂ ਨੇ ਸ਼ਿਕਾਇਤ ਪ੍ਰਕਿਰਿਆ ਨੂੰ ਦੱਸਿਆ ਮੁਸ਼ਕਲ

26/09/2026 | Public Times Bureau | Panjab

ਦੇਸ਼ ਵਿੱਚ ਸਾਈਬਰ ਅਪਰਾਧ ਦੇ ਵੱਧ ਰਹੇ ਮਾਮਲਿਆਂ ਦਰਮਿਆਨ ਠੱਗੀ ਤੋਂ ਬਾਅਦ ਪੈਸਾ ਵਾਪਸ ਲੈਣਾ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣਾ ਪੀੜਤਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਕਾਮਨ ਕਾਜ਼ ਅਤੇ ਲੋਕਨੀਤੀ-ਸੀਐਸਡੀਐਸ ਦੀ ‘ਸਟੇਟਸ ਆਫ਼ ਪੁਲਿਸਿੰਗ ਇਨ ਇੰਡੀਆ ਰਿਪੋਰਟ 2026’ ਮੁਤਾਬਕ, ਡਿਜ਼ੀਟਲ ਵਿੱਤੀ ਠੱਗੀ ਦਾ ਸ਼ਿਕਾਰ ਹੋਏ 72 ਫ਼ੀਸਦੀ ਪੀੜਤ ਆਪਣਾ ਪੈਸਾ ਵਾਪਸ ਨਹੀਂ ਲੈ ਸਕੇ। ਰਿਪੋਰਟ ਤਿਆਰ ਕਰਨ ਲਈ 16 ਸੂਬਿਆਂ ਵਿੱਚ 8,306 ਲੋਕਾਂ ਦਾ ਸਰਵੇ ਕੀਤਾ ਗਿਆ। ਇਸ ਤੋਂ ਇਲਾਵਾ ਸਾਈਬਰ ਅਪਰਾਧ ਦੇ ਪੀੜਤਾਂ, ਮਾਹਿਰਾਂ ਅਤੇ ਹੋਰ ਸਬੰਧਤ ਲੋਕਾਂ ਸਮੇਤ 37 ਵਿਅਕਤੀਆਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ।

ਸਰਵੇ ਮੁਤਾਬਕ, ਆਨਲਾਈਨ ਭੁਗਤਾਨ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਲੋਕਾਂ ਨੂੰ ਠੱਗੀ ਵਾਲੀਆਂ ਕਾਲਾਂ ਆਉਣ ਦੀ ਸੰਭਾਵਨਾ ਵੱਧ ਹੈ। ਕਰੀਬ ਇੱਕ-ਤਿਹਾਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਕਲੀ ਡਿਲਿਵਰੀ ਜਾਂ ਵੱਧ ਰਿਟਰਨ ਵਾਲੇ ਨਿਵੇਸ਼ ਦੇ ਨਾਂ ’ਤੇ ਅਕਸਰ ਧੋਖਾਧੜੀ ਵਾਲੀਆਂ ਕਾਲਾਂ ਆਉਂਦੀਆਂ ਹਨ।

ਸ਼ਿਕਾਇਤ ਦਰਜ ਕਰਾਉਣਾ ਵੀ ਆਸਾਨ ਨਹੀਂ ਸਾਈਬਰ ਠੱਗੀ ਦੇ 51 ਫ਼ੀਸਦੀ ਪੀੜਤਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਦਕਿ 11 ਫ਼ੀਸਦੀ ਨੇ ਪੁਲਿਸ ਨਾਲ ਸੰਪਰਕ ਕੀਤਾ ਪਰ ਮਾਮਲਾ ਅੱਗੇ ਨਹੀਂ ਵਧਾਇਆ। ਸ਼ਿਕਾਇਤ ਦਰਜ ਕਰਵਾਉਣ ਵਾਲੇ ਕਰੀਬ ਅੱਧੇ ਲੋਕਾਂ ਨੇ ਪ੍ਰਕਿਰਿਆ ਨੂੰ ਮੁਸ਼ਕਲ ਦੱਸਿਆ। ਇਸ ਤੋਂ ਇਲਾਵਾ 27 ਫ਼ੀਸਦੀ ਪੀੜਤਾਂ ਨੇ ਪੁਲਿਸ ਨੂੰ ਰਿਸ਼ਵਤ ਦੇਣ ਦੀ ਗੱਲ ਕਹੀ। ਇੱਕ-ਤਿਹਾਈ ਤੋਂ ਵੱਧ ਪੀੜਤਾਂ ਨੇ ਆਪਣੇ ਮਾਮਲੇ ਵਿੱਚ ਕਾਰਵਾਈ ਕਰਵਾਉਣ ਲਈ ਨਿੱਜੀ ਸੰਪਰਕਾਂ ਰਾਹੀਂ ਪੁਲਿਸ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ।

ਬੈਂਕ-ਪੁਲਿਸ ਤਾਲਮੇਲ ’ਤੇ ਵੀ ਅਸੰਤੁਸ਼ਟ ਪੈਸਾ ਵਾਪਸ ਹਾਸਲ ਕਰਨ ਦੇ ਮਾਮਲੇ ਵਿੱਚ 22 ਫ਼ੀਸਦੀ ਪੀੜਤ ਬੈਂਕ ਦੀ ਭੂਮਿਕਾ ਤੋਂ ਬਹੁਤ ਅਸੰਤੁਸ਼ਟ ਰਹੇ। ਇਸੇ ਤਰ੍ਹਾਂ 20 ਫ਼ੀਸਦੀ ਲੋਕਾਂ ਨੇ ਬੈਂਕ ਅਤੇ ਪੁਲਿਸ ਵਿਚਕਾਰ ਤਾਲਮੇਲ ਤੋਂ ਬਹੁਤ ਅਸੰਤੁਸ਼ਟੀ ਜਤਾਈ। ਹਾਲਾਂਕਿ, ਕਰੀਬ 75 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਪੁਲਿਸ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਤਿਆਰ ਹੈ। ਇਨ੍ਹਾਂ ਵਿੱਚ 29 ਫ਼ੀਸਦੀ ਨੇ ਪੁਲਿਸ ਨੂੰ ਪੂਰੀ ਤਰ੍ਹਾਂ ਅਤੇ 44 ਫ਼ੀਸਦੀ ਨੇ ਕੁਝ ਹੱਦ ਤੱਕ ਤਿਆਰ ਦੱਸਿਆ।

72 Of Cyber Fraud Victims Did Not Get Their Money Back Half Described The Complaint Process As Difficult


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App