ਸੇਵਾ ਕੇਂਦਰਾਂ ਰਾਹੀਂ ਮਿਲਣਗੀਆਂ ਟਰਾਂਸਪੋਰਟ ਵਿਭਾਗ ਦੀਆਂ ਵੱਖ-ਵੱਖ ਸੇਵਾਵਾਂ, ਨਹੀਂ ਲਾਉਣੇ ਪੈਣਗੇ ਆਰਟੀਓ ਦਫ਼ਤਰ ਦੇ ਚੱਕਰ

23/09/2026 | Public Times Bureau | Panjab

ਆਮ ਲੋਕਾਂ ਨੂੰ ਆਰਟੀਓ (RTO) ਅਤੇ ਐੱਸਡੀਐੱਮ (SDM) ਦਫ਼ਤਰਾਂ ਦੇ ਗੇੜਿਆਂ ਤੋਂ ਨਿਜਾਤ ਦਿਵਾਉਣ ਲਈ ਟਰਾਂਸਪੋਰਟ ਵਿਭਾਗ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਹੁਣ ਵਿਭਾਗੀ ਹਦਾਇਤਾਂ ਅਨੁਸਾਰ ਡਰਾਈਵਿੰਗ ਲਾਇਸੈਂਸ, ਆਰਸੀ, ਫਿਟਨੈੱਸ ਸਰਟੀਫਿਕੇਟ ਅਤੇ ਪਰਮਿਟ ਵਰਗੀਆਂ ਅਹਿਮ ਸੇਵਾਵਾਂ ਸਿੱਧੀਆਂ ਸੇਵਾ ਕੇਂਦਰਾਂ ਰਾਹੀਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਬਿਨੈਕਾਰ ਵੱਲੋਂ ਜਮ੍ਹਾਂ ਕਰਵਾਏ ਗਏ ਅਸਲ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਆਨਲਾਈਨ ਅਪਲੋਡ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸਬੰਧਤ ਅਧਿਕਾਰੀ ਇਨ੍ਹਾਂ ਦੀ ਤਸਦੀਕ ਕਰਨਗੇ। ਜੇਕਰ ਕਿਸੇ ਦਸਤਾਵੇਜ਼ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਬਿਨੈਕਾਰ ਤੋਂ ਮੁੜ ਦਸਤਾਵੇਜ਼ ਅਪਲੋਡ ਕਰਨ ਲਈ ਕੋਈ ਵਾਧੂ ਫੀਸ ਨਹੀਂ ਲਈ ਜਾਵੇਗੀ।


ਲਾਇਸੈਂਸ ਨਾਲ ਸਬੰਧਤ ਮੁੱਖ ਫੀਸਾਂ
ਮੋਟਰਸਾਈਕਲ (ਗੇਅਰ) ਦੇ ਲਰਨਰ ਲਾਇਸੈਂਸ ਲਈ ਸਰਕਾਰੀ ਫੀਸ 370 ਰੁਪਏ ਅਤੇ ਹਲਕੇ ਮੋਟਰ ਵਾਹਨ (LMV) ਲਈ 520 ਰੁਪਏ ਤੈਅ ਕੀਤੀ ਗਈ ਹੈ, ਜਿਸ ਨਾਲ 125 ਰੁਪਏ ਸੇਵਾ ਕੇਂਦਰ ਚਾਰਜ ਲਾਗੂ ਹੋਵੇਗਾ। ਲਰਨਰ ਲਾਇਸੈਂਸ ਵਿੱਚ ਪਤਾ ਬਦਲਣ ਜਾਂ ਡੁਪਲੀਕੇਟ ਲਾਇਸੈਂਸ ਲਈ 150 ਰੁਪਏ ਸਰਕਾਰੀ ਫੀਸ ਅਤੇ 100 ਰੁਪਏ ਸੇਵਾ ਕੇਂਦਰ ਚਾਰਜ ਹੈ, ਜਦਕਿ ਨਾਮ ਬਦਲਣ ਲਈ 120 ਰੁਪਏ ਫੀਸ ਹੈ। ਪੱਕੇ ਡਰਾਈਵਿੰਗ ਲਾਇਸੈਂਸ ਦੇ ਨਵੀਨੀਕਰਨ, ਡੁਪਲੀਕੇਟ, ਪਤਾ ਬਦਲਣ ਜਾਂ ਬਦਲਵੇਂ ਲਾਇਸੈਂਸ ਲਈ ਸਰਕਾਰੀ ਫੀਸ 485 ਰੁਪਏ ਅਤੇ ਸੇਵਾ ਕੇਂਦਰ ਚਾਰਜ 100 ਰੁਪਏ ਰੱਖਿਆ ਗਿਆ ਹੈ। ਡਰਾਈਵਿੰਗ ਲਾਇਸੈਂਸ ਐਕਸਟ੍ਰੈਕਟ ਲਈ 95 ਰੁਪਏ, ਵਾਹਨ ਦੀ ਸ਼੍ਰੇਣੀ ਹਟਾਉਣ ਲਈ 270 ਰੁਪਏ, ਕੰਡਕਟਰ ਲਾਇਸੈਂਸ ਨਵੀਨੀਕਰਨ ਲਈ 200 ਰੁਪਏ ਅਤੇ ਲਰਨਰ ਲਾਇਸੈਂਸ ਦੀ ਮਿਆਦ ਵਧਾਉਣ ਲਈ 420 ਰੁਪਏ ਸਰਕਾਰੀ ਫੀਸ ਦੇ ਨਾਲ 100 ਰੁਪਏ ਸੇਵਾ ਕੇਂਦਰ ਚਾਰਜ ਦੇਣਾ ਹੋਵੇਗਾ।


ਆਰਸੀ (RC) ਅਤੇ ਵਾਹਨ ਸਬੰਧੀ ਸੇਵਾਵਾਂ
ਦੋਪਹੀਆ ਵਾਹਨ ਦੀ ਡੁਪਲੀਕੇਟ ਆਰਸੀ ਲਈ 585 ਰੁਪਏ ਅਤੇ ਚਾਰਪਹੀਆ ਵਾਹਨ ਲਈ 785 ਰੁਪਏ ਸਰਕਾਰੀ ਫੀਸ ਦੇ ਨਾਲ 100 ਰੁਪਏ ਸੇਵਾ ਕੇਂਦਰ ਚਾਰਜ ਲਏ ਜਾਣਗੇ। ਗੈਰ-ਟਰਾਂਸਪੋਰਟ ਵਾਹਨਾਂ ਦੀ ਮਾਲਕੀ ਤਬਦੀਲੀ (Transfer of Ownership) ਲਈ ਦੋਪਹੀਆ ਵਾਹਨਾਂ ਦੀ ਫੀਸ 835 ਰੁਪਏ ਅਤੇ ਚਾਰਪਹੀਆ ਵਾਹਨਾਂ ਲਈ 3,735 ਰੁਪਏ ਨਿਰਧਾਰਤ ਕੀਤੀ ਗਈ ਹੈ। ਹਾਇਰ-ਪਰਚੇਜ਼ ਐਂਡੋਰਸਮੈਂਟ ਲਈ ਦੋਪਹੀਆ ਵਾਹਨ ਵਾਸਤੇ 935 ਰੁਪਏ ਅਤੇ ਚਾਰਪਹੀਆ ਵਾਹਨ ਲਈ 1,935 ਰੁਪਏ ਸਰਕਾਰੀ ਫੀਸ ਅਤੇ 200 ਰੁਪਏ ਸੇਵਾ ਕੇਂਦਰ ਚਾਰਜ ਹੈ। ਆਰਸੀ ਵਿੱਚ ਪਤਾ ਬਦਲਣ ਲਈ 745 ਰੁਪਏ ਫੀਸ ਹੈ। ਇਸ ਤੋਂ ਇਲਾਵਾ, ਆਰਸੀ 'ਚ ਮੋਬਾਈਲ ਨੰਬਰ ਅਪਡੇਟ ਕਰਨ ਲਈ ਕੋਈ ਸਰਕਾਰੀ ਫੀਸ ਨਹੀਂ ਹੈ, ਕੇਵਲ 100 ਰੁਪਏ ਸੇਵਾ ਕੇਂਦਰ ਚਾਰਜ ਲਿਆ ਜਾਵੇਗਾ।


ਫਿਟਨੈੱਸ ਅਤੇ ਪਰਮਿਟ ਸੇਵਾਵਾਂ
ਕੋਮਰਸ਼ੀਅਲ ਵਾਹਨਾਂ ਦੀ ਫਿਟਨੈੱਸ ਲਈ ਹਲਕੇ ਅਤੇ ਮੱਧਮ ਵਾਹਨਾਂ ਦੀ ਫੀਸ 800 ਰੁਪਏ ਹੈ, ਜਦਕਿ ਭਾਰੀ ਵਾਹਨਾਂ ਲਈ 1,000 ਰੁਪਏ ਫੀਸ ਰੱਖੀ ਗਈ ਹੈ। 8 ਸਾਲ ਤੋਂ ਪੁਰਾਣੇ ਵਾਹਨਾਂ ਲਈ ਗ੍ਰੀਨ ਟੈਕਸ ਵਜੋਂ ਹਲਕੇ ਵਾਹਨਾਂ 'ਤੇ 1,500 ਰੁਪਏ ਅਤੇ ਭਾਰੀ ਵਾਹਨਾਂ 'ਤੇ 2,500 ਰੁਪਏ ਵਾਧੂ ਲੱਗਣਗੇ, ਜਿਸ ਨਾਲ 100 ਰੁਪਏ ਸੇਵਾ ਕੇਂਦਰ ਚਾਰਜ ਹੋਵੇਗਾ। ਡੁਪਲੀਕੇਟ ਫਿਟਨੈੱਸ ਸਰਟੀਫਿਕੇਟ ਲਈ ਕੇਵਲ 100 ਰੁਪਏ ਸੇਵਾ ਕੇਂਦਰ ਚਾਰਜ ਹੀ ਲਾਗੂ ਹੈ। ਪਰਮਿਟ ਸੇਵਾਵਾਂ ਵਿੱਚ ਡੁਪਲੀਕੇਟ ਪਰਮਿਟ ਲਈ 300 ਰੁਪਏ ਫੀਸ ਤੇ 200 ਰੁਪਏ ਚਾਰਜ, ਨੈਸ਼ਨਲ ਪਰਮਿਟ ਆਥਰਾਈਜ਼ੇਸ਼ਨ ਲਈ 500 ਰੁਪਏ ਫੀਸ ਤੇ 200 ਰੁਪਏ ਚਾਰਜ, ਅਤੇ ਕਾਗਜ਼ੀ ਆਰਸੀ ਨੂੰ ਸਮਾਰਟ ਕਾਰਡ ਵਿੱਚ ਤਬਦੀਲ ਕਰਨ ਲਈ 435 ਰੁਪਏ ਸਰਕਾਰੀ ਫੀਸ ਨਾਲ 100 ਰੁਪਏ ਸੇਵਾ ਕੇਂਦਰ ਚਾਰਜ ਦੇਣਾ ਪਵੇਗਾ।

Various Transport Department Services Will Be Available Through Sewa Kendras No Need To Make Repeated Visits To The Rto Office


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App